Neeru Bajwa shared the picture with sister Rubina and Sabrina: ਪੰਜਾਬੀ ਅਦਾਕਾਰਾ ਨੀਰੂ ਬਾਜਵਾ (Neeru Bajwa) ਨੇ ਆਪਣੀ ਭੈਣ ਰੂਬੀਨਾ ਬਾਜਵਾ (Rubina Bajwa) ਅਤੇ ਸਬਰੀਨਾ ਬਾਜਵਾ (Sabrina Bajwa)ਨਾਲ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਜਿਸ ਨੂੰ ਪ੍ਰਸ਼ੰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਬਾਜਵਾ ਸਿਸਟਰਸ ਦਾ ਪਿਆਰ ਤਸਵੀਰ ਵਿੱਚ ਸਾਫ ਝਲਕ ਰਿਹਾ ਹੈ। ਅਕਸਰ ਇਨ੍ਹਾਂ ਨੂੰ ਇਕੱਠੇ ਮਸਤੀ ਕਰਦੇ ਹੋਏ ਵੀ ਵੇਖਿਆ ਜਾਂਦਾ ਹੈ। ਤਿੰਨੋਂ ਭੈਣਾਂ ਆਪਣੀ ਖੂਬਸੂਰਤੀ ਦੇ ਚੱਲਦੇ ਹਰ ਪਾਸੇ ਸੁਰਖੀਆਂ ਬਟੋਰਦੀਆਂ ਹਨ। ਫਿਲਹਾਲ ਤੁਸੀ ਵੀ ਵੇਖੋ ਬਾਜਵਾ ਸਿਸਟਰ ਦੀ ਇਹ ਸ਼ਾਨਦਾਰ ਤਸਵੀਰ...
View this post on Instagram
ਅਦਾਕਾਰਾ ਨੀਰੂ ਬਾਜਵਾ ਨੇ ਤਸਵੀਰ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਮੇਰੇ ਦੋਸਤ...ਮੇਰੇ ਚੀਅਰਲੀਡਰ... ਜਦੋਂ ਮੈਂ ਉਦਾਸ ਹੋ ਜਾਂਦੀ ਹਾਂ, ਮੇਰੇ ਪੱਕੇ ਦੋਸਤ, ਮੇਰੇ ਵਿਸ਼ਵਾਸਪਾਤਰ... ਮੇਰੀਆਂ ਭੈਣਾਂ ❤️❤️... ਇਸ ਤਸਵੀਰ ਉੱਪਰ ਰੂਬੀਨਾ ਬਾਜਵਾ ਨੇ ਕਮੈਂਟ ਕਰ ਲਿਖਿਆ, ਮਾਈ ਲਵ... ਇਸ ਤਸਵੀਰ ਉੱਪਰ ਪ੍ਰਸ਼ੰਸ਼ਕਾਂ ਵੱਲੋਂ ਵੀ ਸ਼ਾਨਦਾਰ ਕਮੈਂਟ ਕੀਤੇ ਜਾ ਰਹੇ ਹਨ।
ਵਰਕਫਰੰਟ ਦੀ ਗੱਲ ਕਰਿਏ ਤਾਂ ਨੀਰੂ ਬਾਜਵਾ ਜਲਦ ਹੀ ਫਿਲਮ ਸਨੋਮੈਨ (Snowman) ਵਿੱਚ ਨਜ਼ਰ ਆਵੇਗੀ। ਇਸ ਫਿਲਮ ਵਿੱਚ ਗਿੱਪੀ ਗਰੇਵਾਲ, ਜੈਜ਼ੀ ਬੀ ਮੁੱਖ ਭੂਮਿਕਾ ਵਿੱਚ ਦਿਖਾਈ ਦੇਣਗੇ। ਇਹ ਫਿਲਮ 2 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਜਿਸਦਾ ਪ੍ਰਸ਼ੰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Neeru Bajwa, Neeru Bajwa Pics, Pollywood, Punjabi Cinema, Punjabi industry