HOME » NEWS » Films

ਸ਼ਾਹਰੁਖ ਖਾਨ ਦੇ ਗਾਣੇ ਤੇ ਮਾਧੁਰੀ ਦਿਕਸ਼ਿਤ ਨੇ ਡਾਂਸ ਕਰਕੇ ਬਟੋਰੀ ਸੁਰਖਿਆਂ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ                         

News18 Punjabi | Trending Desk
Updated: June 5, 2021, 1:54 PM IST
share image
ਸ਼ਾਹਰੁਖ ਖਾਨ ਦੇ ਗਾਣੇ ਤੇ ਮਾਧੁਰੀ ਦਿਕਸ਼ਿਤ ਨੇ ਡਾਂਸ ਕਰਕੇ ਬਟੋਰੀ ਸੁਰਖਿਆਂ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ                          
ਸ਼ਾਹਰੁਖ ਖਾਨ ਦੇ ਗਾਣੇ ਤੇ ਮਾਧੁਰੀ ਦਿਕਸ਼ਿਤ ਨੇ ਡਾਂਸ ਕਰਕੇ ਬਟੋਰੀ ਸੁਰਖਿਆਂ

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਬੇਸ਼ੱਕ ਮਾਧੁਰੀ ਦੀਕਸ਼ਿਤ ਅੱਜ ਕੱਲ ਫਿਲਮਾਂ ਵਿਚ ਘੱਟ ਦਿਖਾਈ ਦੇ ਰਹੀ ਹੈ, ਪਰ ਇਸਦਾ ਅਸਰ ਉਨ੍ਹਾਂ ਦੀ ਫੈਨ ਫਾਲੋਇੰਗ 'ਤੇ ਨਹੀਂ ਪਿਆ। ਅੱਜ ਵੀ ਕਰੋੜਾਂ ਲੋਕ ਉਹਨਾਂ ਦੇ ਹਰ ਕੰਮ ਤੇ ਆਪਣੀ ਜਾਨ ਛਿੜਕਦੇ ਹਨ ਤੇ ਉਹਨਾਂ ਦੀ ਭਰਪੂਰ ਤਾਰੀਫ਼ ਕਰਦੇ ਰਹਿੰਦੇ ਹਨ । ਫਿਲਹਾਲ ਉਹ ਡਾਂਸ ਰਿਐਲਿਟੀ ਸ਼ੋਅ 'ਡਾਂਸ ਦੀਵਾਨੇ 3' ਵਿੱਚ ਜੱਜ ਦੀ ਭੂਮਿਕਾ ਵਿੱਚ ਨਜ਼ਰ ਆ ਰਹੀ ਹੈ । ਸ਼ੋਅ 'ਤੇ ਮੌਜੂਦ ਲੋਕਾਂ ਦੀ ਬੇਨਤੀ' ਤੇ ਉਹ ਅਕਸਰ ਆਪਣੇ ਡਾਂਸ ਦੇ ਹੁਨਰ ਦੀ ਝਲਕ ਦਿਖਾਉਂਦੀ ਰਹਿੰਦੇ ਹਨ । ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜੇਕਰ ਉਮਰ ਦੀ ਗੱਲ ਕਰਿਏ ਤਾਂ ਮਾਧੁਰੀ ਦੀਕਸ਼ਿਤ 54 ਸਾਲ ਦੀ ਹੈ, ਪਰ ਉਹਨਾਂ ਦੇ ਅਭਿਆਸ ਅਤੇ ਡਾਂਸ ਚਾਲਾਂ ਦੀ ਉਹੀ ਖੂਬਸੂਰਤੀ ਅਤੇ ਨਜਾਕਤ ਹੈ ਜੋ ਅਸੀਂ ਉਸ ਦੀਆਂ ਫਿਲਮਾਂ ਵਿਚ ਵੇਖਦੇ ਆ ਰਹੇ ਹਾਂ । ਕਲਰਸ ਚੈਨਲ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੋਂ ਸਾਂਝਾ ਕੀਤਾ ਹੈ । ਅਦਾਕਾਰਾ ਸ਼ਾਹਰੁਖ ਖਾਨ ਦੀ ਫਿਲਮ 'ਕੱਲ ਹੋ ਨਾ ਹੋ' ਦੇ ਗਾਣੇ 'ਪ੍ਰੀਟੀ ਵੂਮੈਨ' 'ਤੇ ਹੈਰਾਨੀਜਨਕ ਡਾਂਸ ਕਰਦੀ ਦਿਖਾਈ ਦਿੱਤੀ ਹੈ। ਬਾਕੀ ਅਭਿਨੇਤਾ ਅਤੇ ਜੱਜ ਵੀ ਸ਼ੋਅ ਦੇ ਸਟੇਜ 'ਤੇ ਨਜ਼ਰ ਆ ਰਹੇ ਹਨ।





View this post on Instagram






A post shared by ColorsTV (@colorstv)






ਕਲਰਸ ਚੈਨਲ ਨੇ ਇਸ ਵੀਡੀਓ ਨੂੰ ਦੋ ਦਿਨ ਪਹਿਲਾਂ ਆਪਣੇ ਇੰਸਟਾ ਅਕਾਉਂਟ ਨਾਲ ਸਾਂਝਾ ਕੀਤਾ ਸੀ, ਜਿਸ 'ਤੇ 60 ਹਜ਼ਾਰ ਦੇ ਕਰੀਬ ਲਾਈਕਸ ਆ ਚੁੱਕੇ ਹਨ । ਵੀਡੀਓ ਦੇ ਨਾਲ, ਉਸ ਨੇ ਇੱਕ ਪਿਆਰਾ ਕੈਪਸ਼ਨ ਵੀ ਦਿੱਤਾ ਹੈ, ਜਿਸ ਵਿੱਚ ਲਿਖਿਆ ਹੈ, 'ਇਸ ਸਟਾਈਲ ਤੋ ਸਬ ਪਾਗਲ! ਇੱਕ ਹੈਰਾਨੀਜਨਕ ਹਫਤੇ ਲਈ ਤਿਆਰ ਹੋ ਜਾਓ ।ਮਾਧੁਰੀ ਨੀਲੇ ਅਤੇ ਗੁਲਾਬੀ ਰੰਗ ਦੇ ਲਹਿੰਗਾ ਵਿਚ ਬਹੁਤ ਖੂਬਸੂਰਤ ਲੱਗ ਰਹੀ ਹੈ । ਵੀਡੀਓ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਦੀ ਇਸ ਵਿਸ਼ੇਸ਼ ਐਪੀਸੋਡ ਨੂੰ ਦੇਖਣ ਦੀ ਉਤਸੁਕਤਾ ਵੱਧ ਗਈ ਹੈ । ਹਰ ਕੋਈ ਅਭਿਨੇਤਰੀ ਦੇ ਡਾਂਸ ਦੀ ਪ੍ਰਸ਼ੰਸਾ ਕਰ ਰਿਹਾ ਹੈ ।ਮਾਧੁਰੀ ਨੂੰ ਅਕਸਰ ਬਾਲੀਵੁੱਡ ਇੰਡਸਟਰੀ ਵਿੱਚ ਉਹਨਾਂ ਦੇ ਡਾਂਸ ਲਈ ਜਾਣਿਆ ਜਾਦਾਂ ਹੈ ।
Published by: Ramanpreet Kaur
First published: June 5, 2021, 1:54 PM IST
ਹੋਰ ਪੜ੍ਹੋ
ਅਗਲੀ ਖ਼ਬਰ