ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰ ਮਲਾਇਕਾ ਅਰੋੜਾ ਦੀ ਭੈਣ ਅੰਮ੍ਰਿਤਾ ਅਰੋੜਾ ਨੇ ਇੱਕ ਪਾਰਟੀ ਹੋਸਟ ਕੀਤੀ ਸੀ। ਇਸ ਮੌਕੇ 'ਤੇ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ। ਪ੍ਰਸਿੱਧ ਨਿਰਦੇਸ਼ਕ ਕਰਨ ਜੌਹਰ , ਮਲਾਇਕਾ ਅਰੋੜਾ, ਅਰਜੁਨ ਕਪੂਰ ਵੀ ਹਾਜ਼ਰ ਸਨ। ਪਾਰਟੀ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹਿਆਂ ਹਨ।
ਵਾਇਰਲ ਹੋ ਰਹਿਆਂ ਤਸਵੀਰਾਂ ਵਿੱਚ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜੋ ਕਿ ਯੂਜ਼ਰਸ ਵਿੱਚ ਚਰਚਾ ਵਿੱਚ ਹੈ। ਤਸਵੀਰ ਮਲਾਇਕਾ ਅਰੋੜਾ, ਅਰਜੁਨ ਕਪੂਰ ਅਤੇ ਕਰਨ ਜੌਹਰ ਦੀ ਹੈ। ਇਸ ਤਸਵੀਰ ਵਿੱਚ ਅਰਜੁਨ ਕਪੂਰ ਖੱਬੇ ਪਾਸੇ ਬੈਠੇ ਹਨ ਅਤੇ ਕਰਨ ਜੌਹਰ ਸੱਜੇ ਪਾਸੇ ਬੈਠੇ ਹਨ। ਇਸ ਬੈਚ ਵਿੱਚ ਮਲਾਇਕਾ ਅਰੋੜਾ ਬਹੁਤ ਹੌਟ ਅੰਦਾਜ਼ ਵਿੱਚ ਬੈਠੀ ਹੈ।
ਬਹੁਤ ਹੀ ਰੋਮਾਂਟਿਕ ਅੰਦਾਜ਼ ਵਿੱਚ ਨਜ਼ਰ ਆਏ ਅਰਜੁਨ ਮਲਾਇਕਾ
ਤਸਵੀਰ ਵਿੱਚ ਇਹ ਸਾਫ਼ ਹੈ ਕਿ ਅਰਜੁਨ ਕਪੂਰ ਨੇ ਮਲਾਇਕਾ ਅਰੋੜਾ ਦੀ ਕਮਰ ਫੜ ਲਈ ਅਤੇ ਇੱਕ ਬਹੁਤ ਹੀ ਰੋਮਾਂਟਿਕ ਅੰਦਾਜ਼ ਵਿੱਚ ਇੱਕ ਤਸਵੀਰ ਖਿੱਚੀ ਗਈ। ਇਸ ਦੌਰਾਨ ਮਲਾਇਕਾ ਨੇ ਸ਼ਾਖ਼ਦਾਰ ਸਟਾਈਲ ਦੇਖਿਆ ਗਿਆ । ਮਲਾਇਕਾ ਨੇ ਚੈਰੀ ਰੰਗ ਦੀ ਜਰਸੀ ਜੈਕਟ ਪਾਈ ਸੀ ਜਿਸਦੀ ਕੀਮਤ 94,497 ਰੁਪਏ ਸੀ ਅਤੇ ਸ਼ਾਰਟਸ ਦੀ ਕੀਮਤ ਲਗਪਗ 55,840 ਰੁਪਏ ਸੀ। ਕੁਲ ਮਿਲਾ ਕੇ, ਇਸ ਪਹਿਰਾਵੇ ਦੀ ਕੀਮਤ ਡੇਢ ਲੱਖ ਹੈ। ਉਸ ਦੇ ਨਾਲ ਮਲਾਇਕਾ ਨੇ ਆਪਣੇ ਹੱਥ ਵਿਚ ਇੱਕ ਘੜੀ ਪਾਈ ਅਤੇ ਸੀਲਵਰ ਰੰਗ ਦੀਆਂ ਹਾਈ ਹੀਲਸ ਨਾਲ ਉਸ ਨੇ ਆਪਣੇ ਲੁੱਕ ਨੂੰ ਪੂਰਾ ਕੀਤਾ।
ਮਲਾਇਕਾ ਨੇ ਕੀਤੀ ਜੈਕਲੀਨ ਦੀ ਨਕਲ
ਕੁੱਝ ਦਿਨ ਪਹਿਲਾਂ ਹੀ ਜੈਕਲੀਨ ਫਰਨਾਂਡੀਜ਼ ਨੇ ਵੀ ਜਿੰਮ ਦੇ ਬਾਹਰ ਅਜਿਹਾ ਹੀ ਸੂਟ ਪਾਇਆ ਹੋਇਆ ਸੀ। ਹਾਲਾਂਕਿ ਮਲਾਇਕਾ ਇੱਕ ਫ਼ੈਸ਼ਨ ਦੀਵਾ ਹੈ, ਪਰ ਇਸ ਵਾਰ ਮਲਾਇਕਾ ਚੋਰੀ ਕਰਦੀ ਫੜੀ ਗਈ ਹੈ। ਉਸ ਦਾ ਅਤੇ ਜੈਕਲੀਨ ਦਾ ਆਊਟ ਫਿੱਟ ਬਿਲਕੁਲ ਇੱਕੋ ਜਿਹਾ ਹੈ। ਤੁਸੀਂ ਦੋ ਵੱਖ-ਵੱਖ ਵੀਡੀਉਜ਼ ਵਿੱਚ ਦੋਵੇਂ ਡਰੈੱਸਾਂ ਨੂੰ ਵੀ ਦੇਖ ਸਕਦੇ ਹੋ।
ਇਸ ਪਾਰਟੀ ਵਿੱਚ ਮਲਹੋਤਰਾ ਸੰਜੇ ਕਪੂਰ ਦੀ ਪਤਨੀ ਮਹੀਪ ਕਪੂਰ, ਸੋਹੇਲ ਖਾਨ ਦੀ ਪਤਨੀ ਸੀਮਾ ਖਾਨ ,ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਤੇ ਕਰਿਸ਼ਮਾ ਕਪੂਰ ਵੀ ਸ਼ਾਮਲ ਹੋਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।