Home /News /entertainment /

ਸੁਪਰ ਡਾਂਸਰ ਦੇ ਜੱਜਾਂ ਵਿੱਚ ਹੋਇਆ ਬਦਲਾਅ ਸ਼ਿਲਪਾ ਨੂੰ ਕੀਤਾ ਮਲਾਇਕਾ ਅਰੋੜਾ ਨੇ ਰੀਪਲੇਸ

ਸੁਪਰ ਡਾਂਸਰ ਦੇ ਜੱਜਾਂ ਵਿੱਚ ਹੋਇਆ ਬਦਲਾਅ ਸ਼ਿਲਪਾ ਨੂੰ ਕੀਤਾ ਮਲਾਇਕਾ ਅਰੋੜਾ ਨੇ ਰੀਪਲੇਸ

  • Share this:

ਮਸ਼ਹੂਰ ਰਿਐਲਿਟੀ ਸ਼ੋਅ ਸੁਪਰ ਡਾਂਸਰ 4 ਅਤੇ ਇੰਡੀਅਨ ਆਈਡਲ 12 ਆਉਣ ਵਾਲੇ ਹਫ਼ਤਿਆਂ ਲਈ ਜੱਜਾਂ ਦੇ ਪੈਨਲ ਵਿੱਚ ਕੁਝ ਬਦਲਾਅ ਕੀਤੇ ਗਏ ਹਨ। ਹੁਣ ਸ਼ਿਲਪਾ ਸ਼ੈੱਟੀ ਦੀ ਥਾਂ ਮਲਾਇਕਾ ਅਰੋੜਾ ਸੁਪਰ ਡਾਂਸਰ 4 ਵਿੱਚ ਬਤੌਰ ਜੱਜ ਨਜ਼ਰ ਆਵੇਗੀ। ਸੁਪਰ ਡਾਂਸਰ 4 ਸ਼ੋਅ ਦੀ ਸ਼ੂਟਿੰਗ ਦਮਨ ਵਿੱਚ ਚੱਲ ਰਹੀ ਹੈ।

ਦੱਸ ਦਈਏ ਕਿ ਸ਼ਿਲਪਾ ਨੇ ਨਿੱਜੀ ਕਾਰਨਾਂ ਕਾਰਣ ਕੁੱਝ ਸਮਾਂ ਸ਼ੋਅ ਤੋਂ ਬਾਹਰ ਰਹਿਣਾ ਦਾ ਫ਼ੈਸਲਾ ਕੀਤਾ ਹੈ। ਜਿਸ ਕਾਰਨ ਮਲਾਇਕਾ ਅਰੋੜ ਨੂੰ ਜੱਜ ਬਣਾਇਆ ਗਿਆ ਹੈ।

ਹਾਲਾਂਕਿ, ਦੋ ਹੋਰ ਜੱਜ ਗੀਤਾ ਕਪੂਰ ਅਤੇ ਅਨੁਰਾਗ ਬਾਸੂ ਯੂਨਿਟ ਵਿਚ ਸ਼ਾਮਲ ਹੋ ਗਏ ਹਨ ਅਤੇ ਨਵੇਂ ਐਪੀਸੋਡਾਂ ਦੀ ਸ਼ੂਟਿੰਗ ਨਵੀਂ ਜਗ੍ਹਾ 'ਤੇ ਸ਼ੁਰੂ ਹੋ ਗਈ ਹੈ।ਇਸ ਤੋਂ ਇਲਾਵਾ, ਦੋ ਨਵੇਂ ਚਿਹਰੇ ਯੂਨਿਟ ਵਿਚ ਸ਼ਾਮਲ ਹੋਏ ਹਨ ਅਤੇ ਉਹ ਟੇਰੇਂਸ ਲੇਵਿਸ ਅਤੇ ਮਲਾਇਕਾ ਅਰੋੜਾ ਹਨ ਜੋ ਸ਼ੋਅ ਦੇ ਪ੍ਰਤੀਭਾਗੀਆਂ ਦਾ ਨਿਰਣਾ ਵੀ ਕਰਨਗੇ।

ਇੱਥੇ ਇਹ ਜ਼ਿਕਰਯੋਗ ਹੈ ਕਿ ਇੰਡੀਅਨ ਆਈਡਲ ਸ਼ੋਅ ਵਿੱਚ ਨੇਹਾ ਕੱਕੜ ਅਤੇ ਵਿਸ਼ਾਲ ਡਡਲਾਨੀ ਵੀ ਸ਼ਾਮਲ ਹਨ। ਹਿਮੇਸ਼ ਰੇਸ਼ਮੀਆ, ਜੋ ਸ਼ੋਅ ਤੋਂ ਦੂਰ ਰਿਹਾ ਸੀ, ਸ਼ੋਅ 'ਤੇ ਵਾਪਸ ਆਇਆ ਹੈ । ਇਸ ਤੋਂ ਇਲਾਵਾ ਚਰਚਾ ਹੈ ਕਿ ਸੁਖਜਿੰਦਰ ਸਿੰਘ ਤੱਕ ਵੀ ਪਹੁੰਚ ਕੀਤੀ ਗਈ ਹੈ। ਮਾਧੁਰੀ ਦੀਕਸ਼ਿਤ ਵੀ ਕੁਝ ਹਫ਼ਤਿਆਂ ਵਿੱਚ ਡਾਂਸ ਦੀਵਾਨੇ ਦੀ ਸ਼ੂਟਿੰਗ ਵਿੱਚ ਮੁੜ ਸ਼ਾਮਲ ਹੋਣ ਜਾ ਰਹੀ ਹੈ।


ਦੱਸ ਦਈਏ ਇਹ ਇੱਕ ਰਿਐਲਟੀ ਸੋਅ ਹੈ। ਜਿਸ ਵਿੱਚ ਦੇਸ਼ ਭਰ ਦੇ ਬੱਚੇ ਆਪਣਾ ਟੈਂਲਟ ਦਿਖਾਉਂਦੇ ਹਨ। ਇਸ ਮੌਕੇ ਟੈਰੇਸ ਨੇ ਕਿਹਾ ਕੋਰੋਨਾ ਮਹਾਂਮਾਰੀ ਦੌਰਾਨ ਬੱਚੇ ਬਹੁਤ ਵਧੀਆ ਕੰਮ ਕਰ ਰਹੇ ਹਨ ਤੇ ਸੋਅ ਨੂੰ ਜੱਜ ਕਰਨਾ ਬਹੁਤ ਦਿਲਚਸਪ ਹੈ। ਕੋਰੋਨਾ ਕਾਰਨ ਮਹਾਂਰਾਸ਼ਟਰ ਵਿੱਚ ਕਈ ਪਾਬੰਦੀਆਂ ਹਨ ਇਸ ਲਈ ਕਈ ਸੋਅਜ਼ ਦੀ ਸ਼ੂਟਿੰਗ ਬਾਹਰ ਹੋ ਰਹੀ ਹੈ।

Published by:Anuradha Shukla
First published:

Tags: Shilpa malaika