Mankirt Aulakh breaks silence over Sidhu Moose Wala death: ਪੰਜਾਬੀ ਗਾਇਕ ਮਨਕੀਰਤ ਔਲਖ
(Mankirt Aulakh) ਸਿੱਧੂ ਮੂਸੇਵਾਲਾ (Sidhu Moose Wala) ਦੇ ਕਤਲ 'ਚ ਨਾਮ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਵਿੱਚ ਰਹੇ। ਹਾਲਾਂਕਿ ਲੰਬੀ ਚੁੱਪ ਤੋੜਦੇ ਹੋਏ ਮਨਕੀਰਤ ਔਲਖ ਨੇ ਇਹ ਕਿਹਾ ਸੀ ਕਿ ਬਿਨਾਂ ਸੱਚਾਈ ਦੀ ਤੈਅ ਤੱਕ ਜਾਏ ਕਿਸੇ ਨੂੰ ਵੀ ਦੋਸ਼ੀ ਨਾ ਠਹਿਰਾ ਦਿਆ ਕਰੋ। ਇੱਕ ਵਾਰ ਫਿਰ ਤੋਂ ਮਨਕੀਰਤ ਔਲਖ ਨੇ ਇੱਕ ਪੋਸਟ ਸ਼ੇਅਰ ਕਰ ਹੈਰਾਨ ਕਰ ਦੇਣ ਵਾਲੀ ਗੱਲ ਕਹੀ ਹੈ।
ਦਰਅਸਲ, ਗਾਇਕ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਪੋਸਟ ਸ਼ੇਅਰ ਕਰ ਲਿਖਿਆ- ਹੁਣ ਮੈਨੂੰ ਮੀਡੀਆ ਵਾਲੇ ਚੰਗਾ ਕਹਿਣ ਲੱਗ ਪਏ, ਮੇਰੀ ਬੇਨਤੀ ਹੈ ਕਿ ਕਿਸੇ ਨੂੰ ਕਿਸੇ ਵੀ ਗੱਲ ਦੀ ਤੈਅ ਤੱਕ ਜਾਏ ਬਿਨਾ ਐਵੇਂ ਹੀ ਸ਼ਾਮਲ ਨਾ ਕਰ ਦਿਆ ਕਰੋ। ਕਿਉਂਕਿ ਤੁਹਾਡੇ ਲਈ ਉਹ ਇੱਕ ਖਬਰ ਹੁੰਦੀ ਆ, ਤੇ ਅਗਲੇ ਦੀ ਸਾਰੀ ਉਮਰ ਦੀ ਕੀਤੀ ਕਮਾਈ ਖੂਹ 'ਚ ਪੈ ਜਾਂਦੀ ਆ... ਜਿਵੇਂ ਗੈਂਗਸਟਰ ਦੀਆਂ ਧਮਕੀਆਂ ਮੈਨੂੰ ਪਿਛਲੇ ਕਰੀਬ ਇੱਕ ਸਾਲ ਤੋਂ ਆਈਆਂ, ਪਤਾ ਨਹੀਂ ਮੈਂ ਵੀ ਇਸ ਦੁਨੀਆ ਤੇ ਕਿੰਨੇ ਹੋਰ ਦਿਨਾਂ ਦਾ ਮਹਿਮਾਨ ਆ, ਇੱਕ ਦਿਨ ਆਏ ਆ ਤੇ ਇੱਕ ਦਿਨ ਸਾਰਿਆਂ ਨੇ ਚਲੇ ਜਾਣਾ ਇਸ ਸੰਸਾਰ ਤੋਂ, ਜਿਉਂਦੇ ਜੀ ਕਿਸੇ ਤੇ ਇੰਨੇ ਦੋਸ਼ ਨਾ ਲਾਓ ਕਿ ਉਸ ਦੇ ਜਾਣ ਮਗਰੋਂ ਸਫਾਇਆਂ ਦੇਣੀਆਂ ਔਖੀਆ ਹੋਣ.
ਇਸਦੇ ਅੱਗੇ ਮਨਕੀਰਤ ਨੇ ਲਿਖਿਆ- ਪਹਿਲਾ ਕਿੰਨੀਆਂ ਮਾਵਾਂ ਦੇ ਪੁੱਤ ਬਿਨਾ ਕਿਸੇ ਕਾਰਨ ਤੋਂ ਚੱਲੇ ਗਏ, ਕ੍ਰਿਪਾ ਕਰਕੇ ਸਾਰਿਆਂ ਨੂੰ ਬੇਨਤੀ ਆ ਇਸ ਕੰਮ ਨੂੰ ਇੱਥੇ ਹੀ ਬੰਦ ਕਰੋ, ਤਾਂ ਜੋ ਕਿਸੇ ਹੋਰ ਮਾਂ ਨੂੰ ਇਸ ਦੁੱਖ ਚੋਂ ਨਾ ਲੱਗਣਾ ਪੇ. ਵਾਹਿਗੂਰੁ ਮੇਹਰ ਕਰੇ..
ਜ਼ਿਕਰਯੋਗ ਹੈ ਕਿ ਗਾਇਕ ਵੱਲੋਂ ਆਪਣੀ ਆਖ਼ਰੀ ਸੋਸ਼ਲ ਮੀਡੀਆ ਪੋਸਟ 7 ਜੂਨ ਨੂੰ ਪਾਈ ਗਈ ਸੀ, ਇਸ ਤੋਂ ਬਾਅਦ ਇਹ ਖ਼ਬਰਾਂ ਆਉਣ ਲੱਗੀਆਂ ਕਿ ਮਨਕੀਰਤ ਵਿਦੇਸ਼ ਚਲਾ ਗਿਆ। ਉਸ ਤੋਂ ਕਈ ਦਿਨਾਂ ਬਾਅਦ ਜਦੋਂ ਉਸ ਨੂੰ ਕਲੀਨ ਚਿੱਟ ਮਿਲਣ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ ਤਾਂ ਉਸ ਨੇ ਸੋਸ਼ਲ ਮੀਡੀਆ ਪੋਸਟ ਪਾ ਕੇ ਆਪਣਾ ਸਪੱਸ਼ਟੀਕਰਨ ਪੇਸ਼ ਕੀਤਾ। ਦੱਸ ਦਈਏ ਬੀਤੇ ਦਿਨ ਏਜੀਟੀਵੀ ਚੀਫ਼ ਪ੍ਰਮੋਦ ਬਾਨ ਨੇ ਮਨਕੀਰਤ ਔਲਖ ਨੂੰ ਕਲੀਨ ਚਿੱਟ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਕਿਸੇ ਵੀ ਜਾਂਚ `ਚ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ `ਚ ਮਨਕੀਰਤ ਔਲਖ ਦਾ ਨਾਂ ਸਾਹਮਣੇ ਨਹੀਂ ਆਇਆ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।