Manushi Chhillar Dating Nikhil Kamath: ਸਾਬਕਾ ਮਿਸ ਵਰਲਡ ਅਤੇ ਅਦਾਕਾਰਾ ਮਾਨੁਸ਼ੀ ਛਿੱਲਰ (Manushi Chhillar) ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸਦੀ ਵਜ੍ਹਾ ਉਸਦੀ ਕੋਈ ਫਿਲਮ ਨਹੀਂ ਸਗੋਂ ਰਿਲੇਸ਼ਨਸ਼ਿਪ ਸਟੇਟਸ ਹੈ। ਜਾਣਕਾਰੀ ਮੁਤਾਬਕ ਮਾਨੁਸ਼ੀ ਕਾਰੋਬਾਰੀ ਨਿਖਿਲ ਕਾਮਤ (Nikhil Kamath) ਨੂੰ ਡੇਟ ਕਰ ਰਹੀ ਹੈ। ਖਾਸ ਗੱਲ ਇਹ ਹੈ ਕਿ ਉਮਰ ਦਾ ਫਾਸਲਾ ਖਤਮ ਕਰ ਅਦਾਕਾਰਾ ਦਾ ਨਾਅ ਇਸ ਕਾਰੋਬਾਰੀ ਨਾਮ ਜੋੜਿਆ ਜਾ ਰਿਹਾ ਹੈ। ਦੱਸ ਦੇਈਏ ਕਿ 25 ਸਾਲਾ ਮਾਨੁਸ਼ੀ ਛਿੱਲਰ ਜ਼ੀਰੋਧਾ ਦੇ ਸਹਿ-ਸੰਸਥਾਪਕ 35 ਸਾਲਾ ਨਿਖਿਲ ਕਾਮਤ ਨੂੰ ਡੇਟ ਕਰ ਰਹੀ ਹੈ। ਦੋਵਾਂ ਨੂੰ ਕਈ ਵਾਰ ਇਕੱਠੇ ਘੁੰਮਦੇ ਦੇਖਿਆ ਗਿਆ ਹੈ।
View this post on Instagram
ਮੀਡੀਆ ਰਿਪੋਰਟ ਦੀ ਮੰਨਿਏ ਤਾਂ ਮਾਨੁਸ਼ੀ ਛਿੱਲਰ ਅਤੇ ਨਿਖਿਲ ਸਾਲ 2021 ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਇਸ ਤੋਂ ਇਲਾਵਾ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ 'ਚ ਹਨ। ਉਹ ਅਕਸਰ ਆਪਣੇ ਬੁਆਏਫ੍ਰੈਂਡ ਨਾਲ ਛੁੱਟੀਆਂ ਮਨਾਉਣ ਜਾਂਦੀ ਹੈ। ਰਿਪੋਰਟ 'ਚ ਅੱਗੇ ਦੱਸਿਆ ਗਿਆ ਕਿ ਮਾਨੁਸ਼ੀ ਫਿਲਹਾਲ ਆਪਣੇ ਕਰੀਅਰ 'ਤੇ ਧਿਆਨ ਦੇਣਾ ਚਾਹੁੰਦੀ ਹੈ ਅਤੇ ਇਸੇ ਲਈ ਉਹ ਆਪਣੇ ਅਤੇ ਨਿਖਿਲ ਦੇ ਰਿਸ਼ਤੇ ਨੂੰ ਜਨਤਕ ਨਹੀਂ ਕਰ ਰਹੀ ਹੈ। ਹਾਲਾਂਕਿ, ਅਭਿਨੇਤਰੀ ਦੇ ਰਿਸ਼ਤੇ ਨੂੰ ਉਸਦੇ ਪਰਿਵਾਰ ਅਤੇ ਕੁਝ ਨਜ਼ਦੀਕੀ ਲੋਕ ਜਾਣਦੇ ਹਨ।
ਜਾਣਕਾਰੀ ਲਈ ਦੱਸ ਦੇਈਏ ਕਿ ਨਿਖਿਲ ਨੇ 18 ਅਪ੍ਰੈਲ 2019 ਨੂੰ ਇਟਲੀ ਦੇ ਫਲੋਰੈਂਸ 'ਚ ਅਮਾਂਡਾ ਪੂਰਵੰਕਾਰਾ ਨਾਲ ਵਿਆਹ ਕੀਤਾ ਸੀ ਪਰ ਇਕ ਸਾਲ ਦੇ ਅੰਦਰ ਹੀ ਉਨ੍ਹਾਂ ਦੇ ਰਿਸ਼ਤੇ 'ਚ ਖਟਾਸ ਆ ਗਈ ਅਤੇ ਦੋਹਾਂ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਲਿਆ। ਦੱਸਿਆ ਜਾ ਰਿਹਾ ਹੈ ਕਿ ਮਾਨੁਸ਼ੀ ਛਿੱਲਰ ਅਤੇ ਨਿਖਿਲ ਕਾਮਤ ਦੀ ਉਮਰ 'ਚ 10 ਸਾਲ ਦਾ ਅੰਤਰ ਹੈ। ਮਾਨੁਸ਼ੀ ਛਿੱਲਰ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ 'ਤੇਹਰਾਨ' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਉਨ੍ਹਾਂ ਨਾਲ ਅਭਿਨੇਤਾ ਜਾਨ ਅਬ੍ਰਾਹਮ ਮੁੱਖ ਭੂਮਿਕਾ 'ਚ ਹੋਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Dating, Entertainment, Entertainment news, Manushi Chhillar