Marakkar Lion of the Arabian Sea: ਜ਼ਰੂਰ ਦੇਖੋ ਇਹ ਮਲਿਆਲਮ ਫਿਲਮ

ਇਹ ਫਿਲਮ 16ਵੀਂ ਸਦੀ ਦੇ ਕੇਰਲਾ ਵਿੱਚ ਇੱਕ ਮਸ਼ਹੂਰ ਨੇਵੀ ਐਡਮਿਰਲ, ਕੁੰਜਲੀ ਮਾਰਕਰ ਦੀ ਕਹਾਣੀ ਦੱਸਦੀ ਹੈ ਜਦੋਂ ਵਾਸਕੋ ਡੀ ਗਾਮਾ ਦੀ ਕਮਾਨ ਹੇਠ ਪੁਰਤਗਾਲੀ ਫ਼ੌਜ ਅਤੇ ਸਮੂਥਿਰੀ (ਜ਼ਮੋਰਿਨ) ਵਿਚਕਾਰ ਝਗੜੇ ਆਮ ਸਨ।

Marakkar Lion of the Arabian Sea: ਜ਼ਰੂਰ ਦੇਖੋ ਇਹ ਮਲਿਆਲਮ ਫਿਲਮ

  • Share this:
ਜਿਸ ਫਿਲਮ ਦੀ ਕਈ ਸਾਲਾਂ ਤੋਂ ਉਡੀਕ ਕੀਤੀ ਜਾ ਰਹੀ ਸੀ, ਉਹ ਫਿਲਮ ਹੁਣ ਆ ਚੁੱਕੀ ਹੈ। ਅਸੀਂ ਗੱਲ ਕਰ ਰਹੇ ਹਾਂ "ਮਰੱਕਰ ਲਾਇਨ ਆਫ ਦਿ ਅਰੇਬੀਅਨ ਸੀ" ਬਾਰੇ। ਮੋਹਨਲਾਲ ਅਤੇ ਪ੍ਰਿਯਦਰਸ਼ਨ ਦੋਵਾਂ ਲਈ ਇਹ ਫਿਲਮ ਬਹੁਤ ਖਾਸ ਹੈ। ਸਿਨੇਮਾਘਰਾਂ ਵਿੱਚ ਇਸ ਦੀ ਰਿਲੀਜ਼ ਨੂੰ ਲੈ ਕੇ ਪਹਿਲਾਂ ਹੀ ਥੋੜੇ ਵਿਵਾਦਾਂ ਵਿੱਚ ਰਹੀ ਸੀ। ਬਾਕੀ ਰਹੀ ਗੱਲ 100 ਕਰੋੜ ਕਲੱਬ ਚ ਸ਼ਾਮਲ ਹੋਣ ਦੀ ਤਾਂ ਸ਼ਾਇਦ ਮੋਹਨ ਲਾਲ ਦੀਆਂ ਜ਼ਿਆਦਾਤਰ ਫਿਲਮਾਂ ਨੂੰ ਲੈ ਕੇ ਅਜਿਹੀ ਚਰਚਾ ਛਿੜੀ ਹੀ ਰਹਿੰਦੀ ਹੈ।

ਖੈਰ, ਇਸ ਫਿਲਮ ਨੂੰ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਫਿਲਮ ਦਾ ਪਲਾਟ ਤੇ ਬਿਰਤਾਂਤ ਸ਼ੈਲੀ ਮਲਿਆਲਮ ਵਿੱਚ ਪਿਛਲੇ ਦਹਾਕੇ ਵਿੱਚ ਬਣੀਆਂ ਪੀਰੀਅਡ ਡਰਾਮਿਆਂ ਫਿਲਮਾਂ ਦੀ ਤਰ੍ਹਾਂ ਹੈ। ਇਸ ਦੇ ਫਾਈਟ ਸੀਨ ਥੋੜੇ ਬਹੁਤ 'ਬਾਹੂਬਲੀ' ਤੋਂ ਪ੍ਰੇਰਿਤ ਲਗਦੇ ਹਨ।

ਇਹ ਫਿਲਮ 16ਵੀਂ ਸਦੀ ਦੇ ਕੇਰਲਾ ਵਿੱਚ ਇੱਕ ਮਸ਼ਹੂਰ ਨੇਵੀ ਐਡਮਿਰਲ, ਕੁੰਜਲੀ ਮਾਰਕਰ ਦੀ ਕਹਾਣੀ ਦੱਸਦੀ ਹੈ ਜਦੋਂ ਵਾਸਕੋ ਡੀ ਗਾਮਾ ਦੀ ਕਮਾਨ ਹੇਠ ਪੁਰਤਗਾਲੀ ਫ਼ੌਜ ਅਤੇ ਸਮੂਥਿਰੀ (ਜ਼ਮੋਰਿਨ) ਵਿਚਕਾਰ ਝਗੜੇ ਆਮ ਸਨ। ਫਿਲਮ ਸਾਨੂੰ ਮਾਰੱਕਰ ਪਰਿਵਾਰ ਦੇ ਸਭ ਤੋਂ ਛੋਟੇ ਮੈਂਬਰ ਕੁੰਜਲੀ ਮਾਰਕਰ (ਪ੍ਰਣਵ ਮੋਹਨਲਾਲ) ਨਾਲ ਜਾਣੂ ਕਰਵਾਉਂਦੀ ਹੈ, ਜੋ ਇੱਕ ਰਾਜਕੁਮਾਰੀ (ਕਲਿਆਣੀ ਪ੍ਰਿਯਦਰਸ਼ਨ) ਨਾਲ ਵਿਆਹ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਮੰਨਿਆ ਜਾਂਦਾ ਹੈ ਕਿ ਮਾਰੱਕਰ ਪਰਿਵਾਰ ਪਹਿਲੇ ਕਮਾਂਡਰ ਸਨ ਜਿਨ੍ਹਾਂ ਨੇ ਵਿਦੇਸ਼ੀ ਖਤਰੇ ਤੋਂ ਬਚਾਅ ਲਈ ਭਾਰਤ ਵਿੱਚ ਇੱਕ ਜਲ ਸੈਨਾ ਦਾ ਬੇਸ ਬਣਾਇਆ ਸੀ।

ਸਮੁੰਦਰੀ ਯੁੱਧ ਦੇ ਆਪਣੇ ਉੱਤਮ ਗਿਆਨ ਦੇ ਮੱਦੇਨਜ਼ਰ, ਉਹ ਸਮੂਥਿਰੀ ਦੇ ਬੇੜੇ ਦਾ ਇੱਕ ਅਨਿੱਖੜਵਾਂ ਅੰਗ ਸਨ। ਜਿਵੇਂ ਕਿ ਮਾਰੱਕਰ ਪਰਿਵਾਰ ਪੁਰਤਗਾਲੀ ਸਾਮਰਾਜ ਦੁਆਰਾ ਲਗਾਏ ਗਏ ਨਵੇਂ ਵਪਾਰਕ ਨਿਯਮਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਹੈ, ਇਸ ਨਾਲ ਇੱਕ ਟਕਰਾਅ ਪੈਦਾ ਹੁੰਦਾ ਹੈ ਜੋ ਵਿਦੇਸ਼ੀ ਸ਼ਕਤੀ ਦੇ ਹੱਥੋਂ ਪੂਰੇ ਕਬੀਲੇ ਦੇ ਕਤਲਾਂ ਨਾਲ ਖਤਮ ਹੁੰਦਾ ਹੈ। ਕਤਲੇਆਮ ਤੋਂ ਬਚਣ ਵਾਲੇ ਸਿਰਫ ਦੋ ਵਿਅਕਤੀ ਹਨ ਕੁੰਜਲੀ ਮਾਰੱਕਰ ਅਤੇ ਉਸ ਦਾ ਚਾਚਾ ਪੱਟੂ ਮਾਰੱਕਰ।

ਜੰਗਲ ਵਿੱਚ ਛੁਪ ਕੇ, ਕੁੰਜਲੀ ਆਪਣੇ ਆਪ ਨੂੰ ਜ਼ਿਮੀਦਾਰਾਂ ਅਤੇ ਪੁਰਤਗਾਲੀਆਂ ਦੁਆਰਾ ਸ਼ੋਸ਼ਣ ਕਰਨ ਵਾਲਿਆਂ ਲਈ ਇੱਕ 'ਰੋਬਿਨਹੁੱਡ' ਸ਼ਖਸੀਅਤ ਦੇ ਰੂਪ ਵਿੱਚ ਵਾਪਿਸ ਆਉਂਦਾ ਹੈ। ਫਿਲਮ ਦਾ ਪਹਿਲਾ ਅੱਧ ਦਰਸਾਉਂਦਾ ਹੈ ਕਿ ਕਿਵੇਂ ਕੁੰਜਲੀ ਆਪਣਾ ਬਦਲਾ ਲੈਂਦਾ ਹੈ ਅਤੇ ਸਮੂਥਿਰੀ ਦਾ ਵਿਸ਼ਵਾਸ ਮੁੜ ਪ੍ਰਾਪਤ ਕਰਦਾ ਹੈ।

ਫਿਲਮ ਦੇ ਦੂਜੇ ਅੱਧ ਵਿੱਚ ਹੋਰ ਪਾਤਰ ਪੇਸ਼ ਕੀਤੇ ਗਏ ਹਨ। ਕੁੰਜਲੀ ਦਾ ਇੱਕ ਵਫ਼ਾਦਾਰ ਯੋਧਾ ਚਿਨਾਲੀ (ਥਾਈਲੈਂਡ ਦੇ ਅਭਿਨੇਤਾ ਜੇ ਜੇ ਜੈਕ੍ਰਿਤ ਵੱਲੋਂ ਨਿਭਾਇਆ ਗਿਆ), ਅਤੇ ਇੱਕ ਮਕਾਨ ਮਾਲਕ ਦੀ ਧੀ ਅਰਚਾ (ਕੀਰਤੀ ਸੁਰੇਸ਼) ਵਿਚਕਾਰ ਰੋਮਾਂਸ, ਪਲਾਟ ਨੂੰ ਅੱਗੇ ਵਧਾਉਂਦਾ ਹੈ ਤੇ ਕੁੰਜਲੀ ਅਤੇ ਸਮੂਥਿਰੀ ਵਿਚਕਾਰ ਮਤਭੇਦ ਪੈਦਾ ਕਰਦਾ ਹੈ। ਉਦੋਂ ਤੋਂ, ਇਹ ਕੁੰਜਲੀ ਮਾਰੱਕਰ ਦੀ ਛੋਟੀ ਪਰ ਨਿਡਰ ਫ਼ੌਜ ਅਤੇ ਸ਼ਕਤੀਸ਼ਾਲੀ ਪੁਰਤਗਾਲੀ ਫ਼ੌਜ ਦੇ ਨਾਲ-ਨਾਲ ਸਮੂਥਿਰੀ ਸਾਮਰਾਜ ਦੇ ਅਧੀਨ ਹਰ ਸ਼ਾਸਕ ਦੇ ਵਿਚਕਾਰ ਲੜਾਈ ਦੀ ਕਹਾਣੀ ਬਿਆਨ ਕਰਦੀ ਹੈ।

ਪ੍ਰਿਅਦਰਸ਼ਨ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਹੈ ਪਰ ਫਿਲਮ ਨਿਰਮਾਣ ਦੀ ਬੇਮਿਸਾਲ ਸ਼ੈਲੀ ਦੇ ਬਾਵਜੂਦ, 16ਵੀਂ ਸਦੀ ਦੀ ਭਾਸ਼ਾ ਅਤੇ ਸੱਭਿਆਚਾਰ ਵਿੱਚ ਖੋਜ ਦੀ ਘਾਟ ਸਪੱਸ਼ਟ ਨਜ਼ਰ ਆਉਂਦੀ ਹੈ। ਸੰਵਾਦ ਅਤੇ ਭਾਸ਼ਾ ਕਹਾਣੀ ਜਾਂ ਪਾਤਰਾਂ ਦੀ ਟਾਈਮਲਾਈਨ ਦੇ ਅਨੁਕੂਲ ਨਹੀਂ ਹਨ। ਉਦਾਹਰਨ ਲਈ, ਮਾਰੱਕਰ ਪਰਿਵਾਰ ਦੇ ਮੈਂਬਰ, ਇੱਕ ਕਬੀਲਾ ਜੋ ਇਸਲਾਮ ਵਿੱਚ ਵਿਸ਼ਵਾਸ ਕਰਦਾ ਹੈ, ਅਤੇ ਜ਼ਮੋਰਿਨ ਜੋ ਕਿ ਬ੍ਰਾਹਮਣ ਸ਼ਾਸਕ, ਦਾ ਲਹਿਜ਼ਾ ਇੱਕੋ ਜਿਹਾ ਹੈ।

ਮਲਿਆਲਮ ਸਿਨੇਮਾ ਵਿੱਚ ਇਸ ਪੀਰੀਅਡ ਡਰਾਮੇ ਵਿੱਚ ਵੱਖ-ਵੱਖ ਕਿਰਦਾਰ ਨਿਭਾਉਣ ਵਾਲੇ ਜਾਣੇ-ਪਛਾ ਚਿਹਰਿਆਂ ਦੀ ਇੱਕ ਲੰਮੀ ਸੂਚੀ ਹੈ। ਮਰਹੂਮ ਅਭਿਨੇਤਾ ਨੇਦੁਮੁਦੀ ਵੇਣੂ, ਸਿੱਦੀਕ, ਮੁਕੇਸ਼, ਮਾਸੂਮ, ਮਾਮੂਕੋਯਾ, ਕੇਬੀ ਗਣੇਸ਼ ਕੁਮਾਰ ਅਤੇ ਬਾਬੂਰਾਜ ਨੇ ਆਪਣੇ ਕਿਰਦਾਰਾਂ ਨੂੰ ਦ੍ਰਿੜਤਾ ਨਾਲ ਅਤੇ ਆਪਣੀ ਆਮ ਸ਼ੈਲੀ ਵਿੱਚ ਦਰਸਾਇਆ। ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈੱਟੀ ਅਤੇ ਅਨੁਭਵੀ ਤਮਿਲ ਅਦਾਕਾਰ ਪ੍ਰਭੂ ਅਤੇ ਅਰਜੁਨ ਸਰਜਾ ਵੀ ਆਪਣਾ ਰੋਲ ਬਾਖੂਬੀ ਨਿਭਾਉਂਦੇ ਨਜ਼ਰ ਆਏ ਹਨ।
Published by:Amelia Punjabi
First published: