ਸਪਾਇਡਰਮੈਨ ਦੇ ਵੀਡੀਓ ਗੇਮ ਨੂੰ ਦੇਖ ਤੁਸੀਂ ਫ਼ਿਲਮੀ ਸਪਾਇਡੀ ਨੂੰ ਭੁੱਲ ਜਾਵੋਗੇ


Updated: June 13, 2018, 4:40 PM IST
ਸਪਾਇਡਰਮੈਨ ਦੇ ਵੀਡੀਓ ਗੇਮ ਨੂੰ ਦੇਖ ਤੁਸੀਂ ਫ਼ਿਲਮੀ ਸਪਾਇਡੀ ਨੂੰ ਭੁੱਲ ਜਾਵੋਗੇ

Updated: June 13, 2018, 4:40 PM IST
ਜੱਦੋ ਤੋਂ ਮਾਰਵਲ ਦੇ ਕੋਲ ਸਪਾਈਡਰਮੈਨ ਦੇ ਰਾਈਟਸ ਵਾਪਸ ਆਏ ਹਨ, ਉਹ ਉਸ ਕਿਰਦਾਰ ਦੇ ਨਾਲ ਨਵੇਂ ਤਜਰਬਾ ਕਰ ਰਹੇ ਹਨ| ਸੋਨੀ ਪਿਕਚਰਸ ਦੇ ਨਾਲ ਸਪਾਈਡਰ ਦੇ ਰਾਇਟਰਸ ਸਨ ਜੋ ਹੁਣ ਵਾਪਸ ਮਾਰਵਲ ਨੂੰ ਮਿਲ ਗਏ ਹਨ| ਮਾਰਵਲ ਨੇ ਇਨ ਰਾਈਟਸ ਦੇ ਮਿਲਦੇ ਹੀ ਸਭ ਤੋਂ ਪਹਿਲਾਂ ਸਪਾਈਡਰਮੈਨ ਨੂੰ ਅਵੇਂਜਰਸ ਦੇ ਨਾਲ ਮਿਲਾਇਆ ਅਤੇ ਇੱਕ ਵੀਡੀਓ ਗੇਮ ਤਿਆਰ ਕੀਤੀ ਜਿਸ ਦੇ 'ਚ ਸਪਾਈਡਰਮੈਨ ਦਾ ਨਵਾਂ ਲੁੱਕ ਸਾਹਮਣੇ ਆਇਆ|

ਪਲੇਂ ਸਟੇਸ਼ਨ 4 ਦੇ ਲਈ ਬਣਾਏ ਗਏ ਸਪਾਈਡਰਮੈਨ ਨੇ ਇਸ ਗੇਮ ਨੂੰ ਕਿਸੀ ਫ਼ਿਲਮ ਵਾਂਗ ਬਣਾਇਆ ਗਿਆ ਅਤੇ ਹੋ ਸਕਦਾ ਹੈ ਕਿ ਆਉਣ ਵਾਲੇ ਕੁੱਝ ਦੀਨਾਂ ਤੱਕ ਇਸ ਗੇਮ ਦੀ ਕਹਾਣੀ ਤੇ ਫ਼ਿਲਮ ਨਜ਼ਰ ਆਵੇ|

ਇਸ ਗੇਮ ਦੀ ਕਹਾਣੀ ਦੇ ਮੁਤਾਬਿਕ ਸਪਾਇਡਰਮੈਨ ਦੇ ਸ਼ਹਿਰ ਨਿਊਯਾਰਕ ਦੀ ਜੇਲ੍ਹ ਤੇ ਕੁੱਝ ਲੋਕਾਂ ਨੇ ਹਮਲਾ ਕੀਤਾ| ਇਸ ਜੇਲ੍ਹ 'ਚ ਮੌਜੂਦ ਹਨ ਸਪਾਇਡਰਮੈਨ ਦੇ ਸਭ ਤੋਂ ਵੱਡੇ ਦੁਸ਼ਮਣ ਰਾਇਨਾ, ਸਕਾਰਪੀਅਨ, ਵਲਚਰ, ਅਤੇ ਇਲੈਕਟ੍ਰੋ ਪਰ ਇੱਕ ਵਿੱਲਣ ਅਜਿਹਾ ਵੀ ਸੀ ਜੋ ਇਨ ਸਾਰਿਆਂ ਤੋਂ ਉੱਪਰ ਹੈ ਅਤੇ ਹੀ ਵਿਲਣ ਇਸ ਗੇਮ 'ਚ ਸਪੈਸ਼ਲ ਐਲੀਮੈਂਟ ਹੈ|

ਇਸ ਗੇਮ ਨੂੰ ਭਾਰਤ 'ਚ ਹਾਲੇ ਲੌਂਚ ਨਹੀਂ ਕੀਤਾ ਗਿਆ ਹੈ ਪਰ ਐਮਾਜ਼ਾਨ ਤੇ ਜਾ ਕੇ ਤੁਸੀਂ ਪਰੀ ਆਰਡਰ ਕਰ ਸਕਦੇ ਹੋ| ਇਹ ਗੇਮ 4000 ਰੁਪਏ 'ਚ ਮਿਲ ਸਕਦੀ ਹੈ| ਸਪਾਇਡਰਮੈਨ ਦੇ ਉੱਪਰ ਹੁਣ ਤੱਕ ਕਈ ਗੇਮ ਬਣੇ ਹਨ ਪਰ ਇਸ ਨਵੇਂ ਗੇਮ ਨੂੰ ਸਪਾਈਡਰ ਸੀਰੀਜ਼ 'ਚ ਸਭ ਤੋਂ ਵਧੀਆ ਗੇਮ ਮਾਣਿਆ ਜਾਂਦਾ ਹੈ| ਫ਼ਿਲਹਾਲ ਅਮਰੀਕਾ 'ਚ ਜਿੰਨੇ ਵੀ ਲੋਕਾਂ ਨੇ ਇਸ ਗੇਮ ਦਾ ਟੈੱਸਟ ਵਰਜਣ ਖੇਡਿਆ ਹੈ ਉਨ੍ਹਾਂ ਨੂੰ ਇਹ ਵਧੀਆ ਲੱਗਿਆ ਅਤੇ ਹੋ ਸਕਦਾ ਹੈ ਭਾਰਤੀ ਵਰਜਣ 'ਚ ਬਦਲਾਅ ਹੋਣ|
First published: June 13, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ