HOME » NEWS » Films

VIDEO: ਹੇਮਾ ਮਾਲਿਨੀ ਨੇ ਕੋਰੋਨਾ ਨੂੰ ਭਜਾਉਣ ਲਈ ਹਵਨ ਕਰਨ ਦੀ ਕੀਤੀ ਅਪੀਲ

News18 Punjabi | News18 Punjab
Updated: June 5, 2021, 10:53 AM IST
share image
VIDEO: ਹੇਮਾ ਮਾਲਿਨੀ ਨੇ ਕੋਰੋਨਾ ਨੂੰ ਭਜਾਉਣ ਲਈ ਹਵਨ ਕਰਨ ਦੀ ਕੀਤੀ ਅਪੀਲ
VIDEO: ਕੋਰੋਨਾ ਨੂੰ ਭਜਾਉਣ ਲਈ ਹੇਮਾ ਮਾਲਨੀ ਨੇ ਹਵਨ ਕਰਨ ਦੀ ਕੀਤੀ ਅਪੀਲ

  • Share this:
  • Facebook share img
  • Twitter share img
  • Linkedin share img
ਪੰਜ ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ 2021 (World Environment Day 2021) ਮੌਕੇ ਮਸ਼ਹੂਰ ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਇਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿੱਚ ਉਨ੍ਹਾਂ ਨੇ ਬ੍ਰਜ ਵਾਸੀਆਂ ਨੂੰ ਵਿਸ਼ੇਸ਼ ਅਪੀਲ ਕੀਤੀ ਹੈ। ਆਪਣੀ ਵੀਡੀਓ ਵਿਚ ਹੇਮਾ ਮਾਲਿਨੀ ਨੇ ਬ੍ਰਜ ਵਾਸੀਆਂ ਨੂੰ ਕੋਰੋਨਾ ਮਹਾਂਮਾਰੀ ਨੂੰ ਹਰਾਉਣ ਤੱਕ ਹਵਨ ਕਰਨ ਦੀ ਅਪੀਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਧਰਮ ਅਤੇ ਜਾਤੀ ਤੋਂ ਉਪਰ ਉੱਠ ਕੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਹਵਨ ਕਰੋ। ਇਸ ਉਪਾਅ ਦਾ ਧਰਮ ਅਤੇ ਜਾਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਵਾਤਾਵਰਣ ਨੂੰ ਸ਼ੁੱਧ ਕਰਨ ਅਤੇ ਮਨੁੱਖਤਾ ਨੂੰ ਬਚਾਉਣ ਦਾ ਇਕ ਸੌਖਾ ਢੰਗ ਹਵਨ ਹੈ।
ਆਪਣੀ ਵੀਡੀਓ ਵਿੱਚ ਹੇਮਾ ਮਾਲਿਨੀ ਨੇ ਕਿਹਾ, ‘ਵਿਸ਼ਵ ਵਾਤਾਵਰਣ ਦਿਵਸ 5 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਮੈਂ ਬ੍ਰਜ ਦੇ ਸਮੂਹ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ।

ਸਾਡੇ ਦੇਸ਼ ਵਿੱਚ ਹਵਨ ਕਰਨ ਦੀ ਪ੍ਰਥਾ ਪੁਰਾਣੇ ਸਮੇਂ ਤੋਂ ਹੀ ਲਾਭਕਾਰੀ ਮੰਨੀ ਜਾਂਦੀ ਰਹੀ ਹੈ। ਅੱਜ ਸਾਰਾ ਸੰਸਾਰ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ। ਇਸ ਮੁਸ਼ਕਲ ਸਮੇਂ ਵਿੱਚ ਹਰ ਦੂਜੇ ਦਿਨ ਆਪਣੇ ਘਰਾਂ ਵਿਚ ਪਰਿਵਾਰਕ ਹਵਨ ਕਰਨ ਦੀ ਅਪੀਲ ਕਰਦੀ ਹਾਂ।''
Published by: Gurwinder Singh
First published: June 5, 2021, 10:50 AM IST
ਹੋਰ ਪੜ੍ਹੋ
ਅਗਲੀ ਖ਼ਬਰ