Home /News /entertainment /

Mika Di Vohti Winner: ਮੀਕਾ ਸਿੰਘ ਨੂੰ ਮਿਲੀ ਦੁਲਹਨ, ਇਸ ਅਦਾਕਾਰਾ ਨੇ ਜਿੱਤਿਆ ਗਾਇਕ ਦਾ ਦਿਲ

Mika Di Vohti Winner: ਮੀਕਾ ਸਿੰਘ ਨੂੰ ਮਿਲੀ ਦੁਲਹਨ, ਇਸ ਅਦਾਕਾਰਾ ਨੇ ਜਿੱਤਿਆ ਗਾਇਕ ਦਾ ਦਿਲ

Mika Di Vohti Winner: ਮੀਕਾ ਸਿੰਘ ਨੂੰ ਮਿਲੀ ਦੁਲਹਨ, ਇਸ ਅਦਾਕਾਰਾ ਨੇ ਜਿੱਤਿਆ ਗਾਇਕ ਦਾ ਦਿਲ

Mika Di Vohti Winner: ਮੀਕਾ ਸਿੰਘ ਨੂੰ ਮਿਲੀ ਦੁਲਹਨ, ਇਸ ਅਦਾਕਾਰਾ ਨੇ ਜਿੱਤਿਆ ਗਾਇਕ ਦਾ ਦਿਲ

Mika Di Vohti Winner Akanksha Puri: ਗਾਇਕ ਮੀਕਾ ਸਿੰਘ (Mika Singh) ਪਿਛਲੇ ਕੁਝ ਸਮੇਂ ਤੋਂ ਟੀਵੀ ਸ਼ੋਅ 'ਮੀਕਾ ਦੀ ਵੋਹਟੀ'(Mika Di Vohti) 'ਚ ਆਪਣੀ ਦੁਲਹਨ ਦੀ ਤਲਾਸ਼ ਕਰ ਰਹੇ ਹਨ। ਮੀਕਾ ਦੀ ਦੁਲਹਨ ਬਣਨ ਦੀ ਦੌੜ 'ਚ 12 ਕੁੜੀਆਂ ਨੇ ਹਿੱਸਾ ਲਿਆ ਸੀ ਪਰ ਮੀਕਾ ਦਾ ਦਿਲ ਆਪਣੀ ਪੁਰਾਣੀ ਦੋਸਤ ਅਤੇ ਸ਼ੋਅ ਦੀ ਵਾਈਲਡ ਕਾਰਡ ਐਂਟਰੀ ਆਕਾਂਕਸ਼ਾ ਪੁਰੀ (Akanksha Puri) 'ਤੇ ਆ ਗਿਆ ਹੈ।

ਹੋਰ ਪੜ੍ਹੋ ...
 • Share this:
  Akanksha Puri Wins Mika Di Vohti: ਗਾਇਕ ਮੀਕਾ ਸਿੰਘ (Mika Singh) ਪਿਛਲੇ ਕੁਝ ਸਮੇਂ ਤੋਂ ਟੀਵੀ ਸ਼ੋਅ 'ਮੀਕਾ ਦੀ ਵੋਹਟੀ'(Mika Di Vohti) 'ਚ ਆਪਣੀ ਦੁਲਹਨ ਦੀ ਤਲਾਸ਼ ਕਰ ਰਹੇ ਹਨ। ਮੀਕਾ ਦੀ ਦੁਲਹਨ ਬਣਨ ਦੀ ਦੌੜ 'ਚ 12 ਕੁੜੀਆਂ ਨੇ ਹਿੱਸਾ ਲਿਆ ਸੀ ਪਰ ਮੀਕਾ ਦਾ ਦਿਲ ਆਪਣੀ ਪੁਰਾਣੀ ਦੋਸਤ ਅਤੇ ਸ਼ੋਅ ਦੀ ਵਾਈਲਡ ਕਾਰਡ ਐਂਟਰੀ ਆਕਾਂਕਸ਼ਾ ਪੁਰੀ (Akanksha Puri) 'ਤੇ ਆ ਗਿਆ ਹੈ। ਟੀਵੀ ਅਦਾਕਾਰਾ ਆਕਾਂਕਸ਼ਾ ਇਸ ਸ਼ੋਅ ਦੀ ਵਿਨਰ ਬਣ ਗਈ ਹੈ। ਮੀਕਾ ਦੇ ਇਸ ਸਵਯੰਵਰ ਵਿੱਚ ਅੰਤ ਤੱਕ ਪੰਜਾਬ ਦੀ ਨੀਤ ਮਹਿਲ ਅਤੇ ਬੰਗਾਲ ਦੀ ਪ੍ਰਾਂਤਿਕਾ ਦਾਸ ਅਭਿਲਾਸ਼ਾ ਨਾਲ ਪਹੁੰਚੇ ਸਨ। ਪਰ ਸ਼ੋਅ ਦੇ ਫਿਨਾਲੇ 'ਚ ਮੀਕਾ ਨੇ ਆਕਾਂਕਸ਼ਾ ਦੇ ਗਲੇ 'ਚ ਮਾਲਾ ਪਾ ਦਿੱਤੀ ਹੈ।

  ਹਾਲਾਂਕਿ ਸ਼ੋਅ ਦੇ ਅੰਤ 'ਚ ਅਕਾਂਕਸ਼ਾ ਦਾ ਵਿਆਹ ਨਹੀਂ ਹੋਇਆ ਹੈ ਪਰ ਇਨ੍ਹਾਂ ਤਿੰਨ ਲੜਕੀਆਂ 'ਚੋਂ ਅਕਾਂਕਸ਼ਾ ਨੂੰ ਚੁਣਦੇ ਹੋਏ ਮੀਕਾ ਨੇ ਉਨ੍ਹਾਂ ਦੇ ਗਲੇ 'ਚ ਮਾਲਾ ਜ਼ਰੂਰ ਪਾਈ ਹੈ। ਦਰਅਸਲ ਮੀਕਾ ਨੇ ਸਾਫ ਕਰ ਦਿੱਤਾ ਹੈ ਕਿ ਉਹ ਵਿਆਹ ਤੋਂ ਪਹਿਲਾਂ ਅਕਾਂਕਸ਼ਾ ਨਾਲ ਕੁਝ ਸਮਾਂ ਬਿਨ੍ਹਾਂ ਕੈਮਰਿਆਂ ਦੇ ਬਿਤਾਉਣਾ ਚਾਹੁੰਦੇ ਹਨ।

  Mika Di Vohti Winner, Mika Di Vohti, Akanksha Puri, Akanksha Puri Wins Show, Mika Singh

  ਮੀਕਾ ਦੇ ਸਵਯੰਵਰ ਦਾ ਫਿਨਾਲੇ ਅੱਜ ਸਟਾਰ ਭਾਰਤ 'ਤੇ ਪ੍ਰਸਾਰਿਤ ਹੋਵੇਗਾ। ਹਾਲਾਂਕਿ ਹੌਟਸਟਾਰ 'ਤੇ ਇਸ ਸ਼ੋਅ ਦਾ ਫਿਨਾਲੇ ਅੱਜ ਸਵੇਰੇ ਹੀ ਰਿਲੀਜ਼ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮੀਕਾ ਅਤੇ ਅਕਾਂਕਸ਼ਾ ਦੀ ਨਜ਼ਦੀਕੀਆਂ ਪਿਛਲੇ ਦਿਨੀਂ ਕਾਫੀ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਇਸ ਸ਼ੋਅ ਤੋਂ ਪਹਿਲਾਂ ਵੀ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਮੀਡੀਆ 'ਚ ਆ ਚੁੱਕੀਆਂ ਹਨ।

  ਤੁਹਾਨੂੰ ਯਾਦ ਕਰਾਓ ਕਿ ਆਕਾਂਕਸ਼ਾ ਪੁਰੀ ਪਾਰਸ ਛਾਬੜਾ ਦੀ ਪ੍ਰੇਮਿਕਾ ਰਹੀ ਹੈ, ਜੋ ਬਿੱਗ ਬੌਸ ਦੇ ਪ੍ਰਤੀਯੋਗੀ ਸੀ। ਇਨ੍ਹਾਂ ਦੋਹਾਂ ਦਾ ਰਿਸ਼ਤਾ ਉਦੋਂ ਸੁਰਖੀਆਂ 'ਚ ਆਇਆ ਜਦੋਂ ਪਾਰਸ ਨੇ ਆਕਾਂਕਸ਼ਾ ਨੂੰ ਛੱਡ ਦਿੱਤਾ ਅਤੇ ਸ਼ੋਅ 'ਚ ਜਾਂਦੇ ਹੀ ਮਾਹਿਰਾ ਸ਼ਰਮਾ ਨਾਲ ਦਿਲ ਖਿੱਚ ਲਿਆ। ਇਸ ਸ਼ੋਅ 'ਚ ਨਾ ਆਉਣ ਦੇ ਬਾਵਜੂਦ ਅਕਾਂਕਸ਼ਾ ਪੁਰੀ ਕਾਫੀ ਸੁਰਖੀਆਂ 'ਚ ਰਹੀ ਸੀ।
  Published by:Drishti Gupta
  First published:

  Tags: Hindi Films, Mika Singh, Movies

  ਅਗਲੀ ਖਬਰ