HOME » NEWS » Films

ਮੀਕਾ ਸਾਈਕਲ 'ਤੇ ਵੰਡ ਰਿਹਾ ਲੋਕਾਂ ਨੂੰ ਰਾਸ਼ਨ ਨਾਲੇ ਪੈਸੇ

News18 Punjabi | News18 Punjab
Updated: May 14, 2021, 6:40 PM IST
share image
ਮੀਕਾ ਸਾਈਕਲ 'ਤੇ ਵੰਡ ਰਿਹਾ ਲੋਕਾਂ ਨੂੰ ਰਾਸ਼ਨ ਨਾਲੇ ਪੈਸੇ
ਮੀਕਾ ਸਾਈਕਲ 'ਤੇ ਵੰਡ ਰਿਹਾ ਲੋਕਾਂ ਨੂੰ ਰਾਸ਼ਨ ਨਾਲੇ ਪੈਸੇ

  • Share this:
  • Facebook share img
  • Twitter share img
  • Linkedin share img

ਦੇਸ਼ ਦੇ ਲੋਕ ਇੱਕ ਤਾਂ ਕੋਰੋਨਾ ਵਾਇਰਸ ਨਾਲ ਤਾਂ ਮਰ ਰਹੇ ਹਨ ਦੂਜੇ ਪਾਸੇ ਆਰਥਿਕ ਸੰਕਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ’ਚ ਗਰੀਬਾਂ ਦੀ ਮਦਦ ਲਈ ਬਾਲੀਵੁੱਡ ਅਤੇ ਟੀ.ਵੀ. ਸਿਤਾਰੇ ਅੱਗੇ ਆਏ ਹਨ। ਸਿਤਾਰੇ ਆਪਣੇ ਵੱਲੋਂ ਵੱਖ-ਵੱਖ ਤਰੀਕੇ ਨਾਲ ਲੋਕਾਂ ਦੀ ਮਦਦ ਕਰ ਰਹੇ ਹਨ। ਅਜਿਹੇ ’ਚ ਹੁਣ ਮੀਕਾ ਸਿੰਘ ਵੀ ਮੈਦਾਨ ’ਚ ਉਤਰ ਚੁੱਕੇ ਹਨ ਤੇ ਲੋਕਾਂ ਦੀ ਮਦਦ ਕਰ ਰਿਹਾ ਹੈ।

ਮੀਕਾ ਸਿੰਘ ਸਾਈਕਲ ’ਤੇ ਮੁੰਬਈ ਦੀ ਅੰਧੇਰੀ ਇਲਾਕੇ ’ਚ ਜ਼ਰੂਰਤਮੰਦਾਂ ਦੀ ਮਦਦ ਲਈ ਨਿਕਲੇ। ਉਨ੍ਹਾਂ ਨੇ ਅੰਧੇਰੀ ਵੇਸਟ ਦੇ ਫੁੱਟਪਾਥਾਂ ’ਤੇ ਬੈਠੇ ਜ਼ਰੂਰਤਮੰਦਾਂ ਨਾਲ ਮੁਲਾਕਾਤ ਕੀਤੀ, ਪੈਸੇ ਵੰਡੇ ਅਤੇ ਦੂਜੇ ਦਿਨ ਦੇ ਰਾਸ਼ਨ ਲਈ ਲੋਕਾਂ ਦੀ ਗਿਣਤੀ ਬਾਰੇ ਜਾਣਿਆ ਅਤੇ ਕਿਹਾ ਕਿ ਸਭ ਦੇ ਘਰ ਰਾਸ਼ਨ ਪਹੁੰਚੇਗਾ।
ਇਨੀਂ ਦਿਨੀਂ ਮੀਕਾ ਲਗਾਤਾਰ ਸ਼ਾਮ ਹੁੰਦੇ ਹੀ ਗਰੀਬਾਂ ਦੀ ਮਦਦ ’ਚ ਜੁੱਟ ਜਾਂਦੇ ਹਨ। ਮੀਕਾ ਸਿੰਘ ਦੇ ਇਸ ਨੇਕ ਕੰਮ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ।

ਇਸ ਤੋਂ ਪਹਿਲੇ ਮੀਕਾ ਸਿੰਘ ਨੇ ਇਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮਦਦ ਲਈ ਮੁੰਬਈ ’ਚ ਲੰਗਰ ਦੀ ਵਿਵਸਥਾ ਕੀਤੀ ਸੀ। ਇਹ ਹੀ ਨਹੀਂ ਸਗੋਂ ਮੀਕਾ ਸਿੰਘ ਖ਼ੁਦ ਜ਼ਰੂਰਤਮੰਦਾਂ ਨੂੰ ਫੂਡ ਪੈਕੇਟ ਅਤੇ ਪੈਸੇ ਵੰਡ ਰਹੇ ਹਨ। ਮੀਕਾ ਸਿੰਘ ਨੇ ਦਿੱਲੀ ’ਚ ਹਜ਼ਾਰਾਂ ਲੋਕਾਂ ਲਈ ਭੋਜਨ ਦੀ ਵਿਵਸਥਾ ਕੀਤੀ ਸੀ।


ਇਸ ਤੋਂ ਪਹਿਲਾਂ ਮੀਕਾ ਸਿੰਘ ਨੇ ਸਿਰਫ਼ ਗੱਲਾਂ ਕਰਨ ਵਾਲੇ ਲੋਕਾਂ ਨੂੰ ਕਰਾਰਾ ਜਵਾਬ ਦਿੰਦੇ ਕਿਹਾ ਸੀ ਕਿ ਗੱਲਾਂ ਕਰਨ ਨਾਲੋਂ ਮੈਦਾਨ ਵਿੱਚ ਆ ਕੇ ਕੰਮ ਕਰੋ ਤਾਂ ਜੋ ਕਿਸੇ ਦੀ ਮਦਦ ਹੋ ਸਕੇ।
Published by: Ramanpreet Kaur
First published: May 14, 2021, 6:40 PM IST
ਹੋਰ ਪੜ੍ਹੋ
ਅਗਲੀ ਖ਼ਬਰ