HOME » NEWS » Films

ਪਾਕਿਸਤਾਨ 'ਚ ਪਰਫਾਰਮਸ ਕਰਨ ਪਿੱਛੋਂ ਮੀਕਾ ਸਿੰਘ 'ਤੇ ਲੱਗਾ ਬੈਨ

News18 Punjab
Updated: August 14, 2019, 1:47 PM IST
share image
ਪਾਕਿਸਤਾਨ 'ਚ ਪਰਫਾਰਮਸ ਕਰਨ ਪਿੱਛੋਂ ਮੀਕਾ ਸਿੰਘ 'ਤੇ ਲੱਗਾ ਬੈਨ

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਗਾਇਕ ਮੀਕਾ ਸਿੰਘ ਪਾਕਿਸਤਾਨ ਵਿਚ ਪਰਫਾਰਮਸ ਕਰਕੇ ਬੁਰਾ ਫਸ ਗਿਆ ਹੈ। ਪਾਕਿਸਤਾਨ ਵਿਚ ਪ੍ਰੋਗਰਾਮ ਕਰਨ ਪਿੱਛੋਂ ਆਲ ਇੰਡੀਆ ਸਿਨੇ ਵਰਕਰ ਐਸੋਸੀਏਸ਼ਨ (AICWA) ਨੇ  ਮੀਕਾ ਸਿੰਘ 'ਤੇ ਬੈਨ ਲਾ ਦਿੱਤਾ ਹੈ।

ਦੱਸ ਦਈਏ ਕਿ ਮੀਕਾ ਨੇ ਪਿਛਲੇ ਦਿਨੀਂ ਪਾਕਿਸਤਾਨ ਦੇ ਕਰਾਚੀ ਵਿਚ ਪਰਫਾਰਮ ਕੀਤਾ ਸੀ, ਜਿਸ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ। ਸੋਸ਼ਲ ਮੀਡੀਆ 'ਤੇ ਉਸ ਨੂੰ ਭਾਰੀ ਵਿਰੋਧ ਤੇ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ। ਹੁਣ AICWA ਨੇ ਮੀਕਾ ਖ਼ਿਲਾਫ਼ ਸਖ਼ਤ ਕਦਮ ਚੁੱਕਿਆ ਹੈ। AICWA ਨੇ ਇਸ ਪ੍ਰਦਰਸ਼ਨ ਕਾਰਨ ਮੀਕਾ ਸਿੰਘ 'ਤੇ ਬੈਨ ਲਾ ਦਿੱਤਾ ਹੈ। ਐਸੋਸੀਏਸ਼ਨ ਵੱਲੋਂ ਜਾਰੀ ਇਕ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇ ਕੋਈ ਇਸ ਬੈਨ ਦੇ ਵਿਰੁੱਧ ਜਾਂਦਾ ਹੈ ਤੇ ਮੀਕਾ ਨਾਲ ਕੰਮ ਕਰਦਾ ਹੈ ਤਾਂ ਉਸ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਮੀਕਾ ਸਿੰਘ ਨੇ 8 ਅਗਸਤ ਦੀ ਰਾਤ ਨੂੰ ਕਰਾਚੀ ਦੇ ਇਕ ਬੰਗਲੇ ਵਿੱਚ ਪਰਫਾਰਮ ਕੀਤਾ ਸੀ।

ਦੱਸਿਆ ਜਾ ਰਿਹਾ ਹੈ ਕਿ ਇਸ ਪਾਰਟੀ ਵਿਚ ਆਈਐਸਆਈ ਦੇ ਚੋਟੀ ਦੇ ਅਧਿਕਾਰੀ ਤੇ ਭਾਰਤ ਦੇ ਮੋਸਟ ਵਾਂਟਿਡ ਦਾਊਦ ਇਬਰਾਹੀਮ ਦੇ ਪਰਿਵਾਰਕ ਮੈਂਬਰ ਸ਼ਾਮਲ ਸਨ। ਜਸ਼ਨ ਦਾ ਆਯੋਜਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਪਰਵੇਜ਼ ਮੁਸ਼ੱਰਫ਼ ਦੇ ਨਜ਼ਦੀਕੀ ਮੰਨੇ ਜਾਂਦੇ ਅਦਨਾਨ ਅਸਦ ਨੇ ਕੀਤਾ ਸੀ। ਜਨਰਲ ਪਰਵੇਜ਼ ਮੁਸ਼ੱਰਫ਼ ਦੇ ਰਿਸ਼ਤੇਦਾਰ ਅਸਦ ਨੇ ਆਪਣੀ ਬੇਟੀ ਸੇਲੀਨਾ ਦੇ ਮਹਿੰਦੀ ਪ੍ਰੋਗਰਾਮ ਵਿੱਚ 'ਮੀਕਾ ਸਿੰਘ ਨਾਈਟ' ਦਾ ਆਯੋਜਨ ਕੀਤਾ ਸੀ।
First published: August 14, 2019
ਹੋਰ ਪੜ੍ਹੋ
ਅਗਲੀ ਖ਼ਬਰ