
ਲਾੜੀ ਦੀ ਭਾਲ 'ਚ ਕੌਮੀ ਟੀਵੀ 'ਤੇ ਪੁੱਜਿਆ ਮੀਕਾ ਸਿੰਘ, ਜਾਣੋ ਕੀ ਹੈ ਗਾਇਕ ਦੀ ਯੋਜਨਾ?
ਨਵੀਂ ਦਿੱਲੀ: ਕਈ ਵਾਰ ਸੈਲੀਬ੍ਰਿਟੀਜ਼ ਰਿਐਲਿਟੀ ਸ਼ੋਅਜ਼ ਰਾਹੀਂ ਸਵਯੰਵਰ ਜਾਂ ਵਿਆਹ ਕਰਵਾ ਚੁੱਕੇ ਹਨ। ਪਿਛਲੇ ਸਮੇਂ ਵਿੱਚ ਰਾਖੀ ਸਾਵੰਤ, ਮੱਲਿਕਾ ਸ਼ੇਰਾਵਤ, ਰਤਨ ਰਾਜਪੂਤ, ਰਾਹੁਲ ਮਹਾਜਨ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਟੈਲੀਵਿਜ਼ਨ 'ਤੇ ਸਵਯੰਵਰ ਰਚਾਇਆ ਹੈ। ਹੁਣ ਇਸ ਲਿਸਟ ਵਿੱਚ ਇੱਕ ਹੋਰ ਨਾਮ ਜੁੜਣ ਜਾ ਰਿਹਾ ਹੈ। ਜੀ ਹਾਂ, ਮਸ਼ਹੂਰ ਗਾਇਕ ਮੀਕਾ ਸਿੰਘ (Mika Singh) ਵੀ ਰਿਐਲਿਟੀ ਸ਼ੋਅ ਰਾਹੀਂ ਆਪਣੇ ਜੀਵਨ ਸਾਥੀ ਨੂੰ ਲੱਭਣ ਦੀ ਤਿਆਰੀ ਕਰ ਰਹੇ ਹਨ। ਮੀਕਾ ਸਿੰਘ ਮਸ਼ਹੂਰ ਗਾਇਕ ਹਨ ਅਤੇ ਉਨ੍ਹਾਂ ਦੇ ਕਈ ਗੀਤ ਸੁਪਰਹਿੱਟ ਰਹੇ ਹਨ। ਮੀਕਾ ਨੂੰ ਖਾਸ ਤੌਰ 'ਤੇ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦਾ ਨਾਂ ਕਈ ਵਾਰ ਵਿਵਾਦਾਂ ਨਾਲ ਵੀ ਜੁੜਿਆ ਹੈ। ਮੀਕਾ ਸਿੰਘ ਨੇ ਕਈ ਬਲਾਕਬਸਟਰ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਮੀਕਾ ਸਿੰਘ ਨੇ 'ਸਿੰਘ ਇਜ਼ ਕਿੰਗ', 'ਆਪਕਾ ਕਯਾ ਹੋਗਾ', 'ਗੰਦੀ ਬਾਤ', 'ਜੁੰਮੇ ਕੀ ਰਾਤ', 'ਆਜ ਕੀ ਪਾਰਟੀ', 'ਸਾਵਨ ਮੇਂ ਲਗ ਗਈ ਆਗ' ਸਮੇਤ ਕਈ ਹਿੱਟ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ।
ਇਸ ਤਰ੍ਹਾਂ ਦਾ ਹੋਵੇਗਾ ਸ਼ੇਅ ਦਾ ਫਾਰਮੈਟ : ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸ਼ੋਅ ਦਿਲਚਸਪ ਹੋਣ ਵਾਲਾ ਹੈ। ਇਕ ਸੂਤਰ ਨੇ ਟਾਈਮਜ਼ ਆਫ ਇੰਡੀਆ ਨੂੰ ਦੱਸਿਆ ਕਿ ਸ਼ੋਅ ਨੂੰ ਲੈ ਕੇ ਸਾਰੀ ਪਲਾਨਿੰਗ ਕਰ ਲਈ ਗਈ ਹੈ। ਇਹ ਇੱਕ ਰਿਐਲਿਟੀ ਸ਼ੋਅ ਹੋਵੇਗਾ ਜੋ ਸਵਯੰਵਰ ਵਰਗਾ ਹੀ ਹੋਵੇਗਾ। ਸ਼ੋਅ ਦੇ ਫਾਰਮੈਟ ਨੂੰ ਲੈ ਕੇ ਵੀ ਪੂਰੀ ਵਿਉਂਤਬੰਦੀ ਕੀਤੀ ਗਈ ਹੈ। ਸ਼ੋਅ ਕੁਝ ਮਹੀਨਿਆਂ ਬਾਅਦ ਪ੍ਰਸਾਰਿਤ ਹੋਵੇਗਾ ਅਤੇ ਮੀਕਾ ਸਿੰਘ ਦੀ ਸਿਰਫ ਮੰਗਣੀ ਹੋਵੇਗੀ। ਇਸ ਤੋਂ ਬਾਅਦ ਉਹ ਆਪਣੀ ਨਿੱਜੀ ਜ਼ਿੰਦਗੀ 'ਚ ਫੈਸਲਾ ਲੈਣਗੇ ਅਤੇ ਰਿਸ਼ਤੇ ਨੂੰ ਅੱਗੇ ਲੈ ਕੇ ਜਾਣਗੇ ਜਾਂ ਨਹੀਂ। ਮੀਕਾ ਸਿੰਘ ਖੁਦ ਵੀ ਇਸ ਸ਼ੋਅ 'ਚ ਹਿੱਸਾ ਲੈਣ ਲਈ ਕਾਫੀ ਉਤਸ਼ਾਹਿਤ ਹਨ।
ਕੀ ਰਾਖੀ ਸਾਵੰਤ ਹੋਵੇਗੀ ਇਸ ਸ਼ੋਅ ਦਾ ਹਿੱਸਾ : ਦੱਸਿਆ ਜਾ ਰਿਹਾ ਹੈ ਕਿ ਕੰਟ੍ਰੋਵਰਸੀ ਕੁਈਨ ਰਾਖੀ ਸਾਵੰਤ (Rakhi Sawant) ਵੀ ਸ਼ੋਅ 'ਚ ਪ੍ਰਤੀਭਾਗੀ ਦੇ ਰੂਪ 'ਚ ਨਜ਼ਰ ਆ ਸਕਦੀ ਹੈ। ਦੋਵਾਂ ਦੀ ਲੰਮੀ ਕੰਟ੍ਰੋਵਰਸੀ ਰਹੀ ਹੈ। ਇਕ ਪਾਰਟੀ 'ਚ ਮੀਕਾ ਸਿੰਘ ਨੇ ਰਾਖੀ ਸਾਵੰਤ ਨੂੰ ਜ਼ਬਰਦਸਤੀ ਕਿੱਸ ਕਰ ਲਿਆ ਸੀ, ਜਿਸ ਤੋਂ ਬਾਅਦ ਦੋਹਾਂ 'ਚ ਲੰਬੀ ਲੜਾਈ ਹੋਈ। ਹਾਲਾਂਕਿ ਬਾਅਦ 'ਚ ਦੋਵਾਂ ਨੇ ਆਪਸੀ ਵਿਵਾਦ ਨੂੰ ਸੁਲਝਾ ਲਿਆ ਸੀ। ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਰਾਖੀ ਸਾਵੰਤ ਵੀ ਮੀਕਾ ਸਿੰਘ ਦੇ ਸ਼ੋਅ ਦਾ ਹਿੱਸਾ ਬਣ ਸਕਦੀ ਹੈ। ਇਸ 'ਚ ਕਿੰਨੀ ਸੱਚਾਈ ਹੈ, ਇਹ ਤਾਂ ਸ਼ੋਅ ਸ਼ੁਰੂ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਦਰਸ਼ਕ ਵੀ ਮੀਕਾ ਸਿੰਘ ਦੇ ਸਵਯੰਵਰ ਨੂੰ ਦੇਖਣ ਲਈ ਜ਼ਰੂਰ ਉਤਸ਼ਾਹਿਤ ਹੋਣਗੇ। ਇਹ ਦੇਖਣਾ ਦਿਲਚਸਪ ਹੋਵੇਗਾ ਕਿ 44 ਸਾਲਾ ਮੀਕਾ ਸਿੰਘ ਰਾਸ਼ਟਰੀ ਟੈਲੀਵਿਜ਼ਨ 'ਤੇ ਵਿਆਹ ਨੂੰ ਲੈ ਕੇ ਕੀ ਫੈਸਲਾ ਲੈਣਗੇ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।