HOME » NEWS » Films

ਮਿਲਖਾ ਸਿੰਘ ਦੇ ਦਿਹਾਂਤ ਤੇ ਫ਼ਿਲਮੀ ਸਿਤਾਰਿਆਂ ਤੇ ਜਤਾਇਆ ਦੁੱਖ , ਜਵਾਨੀ ਦੀਆ ਤਸਵੀਰਾਂ  ਵੀ ਲਗਾਤਾਰ ਵਾਇਰਲ

News18 Punjabi | News18 Punjab
Updated: June 19, 2021, 8:00 PM IST
share image
ਮਿਲਖਾ ਸਿੰਘ ਦੇ ਦਿਹਾਂਤ ਤੇ ਫ਼ਿਲਮੀ ਸਿਤਾਰਿਆਂ ਤੇ ਜਤਾਇਆ ਦੁੱਖ , ਜਵਾਨੀ ਦੀਆ ਤਸਵੀਰਾਂ  ਵੀ ਲਗਾਤਾਰ ਵਾਇਰਲ
ਮਿਲਖਾ ਸਿੰਘ ਦੇ ਦਿਹਾਂਤ ਤੇ ਫ਼ਿਲਮੀ ਸਿਤਾਰਿਆਂ ਤੇ ਜਤਾਇਆ ਦੁੱਖ , ਜਵਾਨੀ ਦੀਆ ਤਸਵੀਰਾਂ  ਵੀ ਲਗਾਤਾਰ ਵਾਇਰਲ

  • Share this:
  • Facebook share img
  • Twitter share img
  • Linkedin share img
ਮਿਲਖਾ ਸਿੰਘ ਦਾ ਜਨਮ 20 ਨਵੰਬਰ 1929 ਨੂੰ  ਵਿਚ ਇੱਕ ਸਿੱਖ ਪਰਿਵਾਰ ਵਿਚ ਹੋਇਆ। ਉਨ੍ਹਾਂ ਦਾ ਬਚਪਨ ਬਹੁਤ ਮੁਸ਼ਕਲ ਦੌਰ 'ਚੋਂ ਲੰਘਿਆ। ਮਿਲਖਾ ਸਿੰਘ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹੋਏ ਦੰਗਿਆਂ ਵਿਚ ਆਪਣੇ ਮਾਪਿਆਂ ਅਤੇ ਕਈ ਭੈਣਾਂ- ਨੂੰ ਗੁਆ ਬੈਠੇ। ਉਨ੍ਹਾਂ ਨੂੰ ਬਚਪਨ ਤੋਂ ਹੀ ਭੱਜਣ ਦਾ ਸ਼ੌਕ ਸੀ। ਉਹ ਆਪਣੇ ਘਰ ਤੋਂ ਸਕੂਲ ਅਤੇ ਸਕੂਲ ਤੋਂ 10 ਕਿਲੋਮੀਟਰ ਦੌੜਦੇ ਸੀ।

ਮਿਲਖਾ ਸਿੰਘ ਦਾ ਦਿਹਾਂਤ ਹੋ ਗਿਆ । ਜਿੱਥੇ ਸਿਆਸੀ ਪਾਰਟੀਆਂ ਦੇ ਆਗੂ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾ ਰਹੇ ਹਨ । ਉੱਥੇ ਹੀ ਹਿਮਾਚਲ ਦੇ ਲੋਕਾਂ ਨੂੰ ਵੀ ਉਨ੍ਹਾਂ ਦੇ ਦਿਹਾਂਤ ‘ਤੇ ਸਦਮਾ ਪਹੁੰਚਿਆ ਹੈ ।ਕਿਉਂਕਿ ਮਿਲਖਾ ਸਿੰਘ ਦਾ ਹਿਮਾਚਲ ਦੇ ਨਾਲ ਵੀ ਗਹਿਰਾ ਨਾਤਾ ਰਿਹਾ ਹੈ । ਉਨ੍ਹਾਂ ਦਾ ਕਸੌਲੀ ‘ਚ ਸਥਿਤ ਘਰ ਵੀ ਹੈ । ਜਿੱਥੇ ਉਹ ਅਕਸਰ ਆਉਂਦੇ ਹੁੰਦੇ ਸਨ.ਉਨ੍ਹਾਂ ਦਾ ਕਸੌਲੀ 'ਚ ਆਪਣਾ ਬੰਗਲਾ ਹੈ ਜਿੱਥੇ ਉਹ ਅਕਸਰ ਆਉਂਦੇ-ਜਾਂਦੇ ਸਨ। ਇੱਥੋਂ ਦੇ ਇਤਿਹਾਸਕ ਕਸੌਲੀ ਕਲੱਬ ਦੇ ਉਹ ਮੈਂਬਰ ਵੀ ਸਨ। ਗਰਮੀਆਂ 'ਚ ਖਾਸਕਰ ਅੱਜਕਲ੍ਹ ਕਸੌਲੀ ਕਲੱਬ 'ਚ ਹੋਣ ਵਾਲੀ ਕਸੌਲੀ ਵੀਕ 'ਚ ਹਿੱਸਾ ਲੈਣ ਆਉਂਦੇ ਸਨ। ਕੋਰੋਨਾ ਤੋਂ ਬਾਅਦ ਉਹ ਇੱਥੇ ਨਹੀਂ ਆ ਸਕੇ।ਮਿਲਖਾ ਸਿੰਘ ਤੇ ਉਨ੍ਹਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਦੋਵੇਂ ਹੀ ਕਸੌਲੀ 'ਚ ਮਿਲਣਸਾਰ ਸੁਭਾਅ ਲਈ ਜਾਣੇ ਜਾਂਦੇ ਸਨ।ਮਿਲਖਾ ਸਿੰਘ ਦੇ ਦਿਹਾਂਤ 'ਤੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ਼ ਖ਼ਾਨ,
ਅਭਿਨੇਤਰੀਆਂ ਤਾਪਸੀ ਪਨੂੰ, ਰਵੀਨਾ ਟੰਡਨ ਅਤੇ ਪ੍ਰਿਅੰਕਾ ਚੋਪੜਾ ਸਮੇਤ ਹੋਰ ਬਾਲੀਵੁੱਡ ਸਿਤਾਰਿਆਂ ਨੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਅੱਜ ਦੋਵਾਂ ਦੇ ਹੀ ਦੁਨੀਆਂ ਤੋਂ ਰੁਖ਼ਸਤ ਹੋ ਜਾਣ ਨਾਲ ਉਨ੍ਹਾਂ ਦਾ ਕਸੌਲੀ ਸਥਿਤ ਘਰ ਵੀ ਵੀਰਾਨ ਹੋ ਗਿਆ ਹੈ, ਜਿੱਥੇ ਉਨ੍ਹਾਂ ਨੂੰ ਅਕਸਰ ਦੇਖਿਆ ਜਾਂਦਾ ਸੀ।
Published by: Ramanpreet Kaur
First published: June 19, 2021, 4:10 PM IST
ਹੋਰ ਪੜ੍ਹੋ
ਅਗਲੀ ਖ਼ਬਰ