Miss Pooja: ਮਿਸ ਪੂਜਾ ਨੇ ਫੈਨਜ਼ ਨੂੰ ਦਿੱਤਾ ਖਾਸ ਤੋਹਫ਼ਾ, ਇਸ ਦਿਨ ਪਹੁੰਚੇਗੀ Canada

Miss Pooja Winnipeg Tour: ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਮਿਸ ਪੂਜਾ (Miss Pooja) ਆਪਣੀ ਸ਼ਾਨਦਾਰ ਆਵਾਜ਼ ਤੇ ਖੂਬਸੂਰਤੀ ਨਾਲ ਪ੍ਰਸ਼ੰਸ਼ਕਾਂ ਦੇ ਦਿਲਾਂ ਤੇ ਰਾਜ ਕਰਦੀ ਹੈ। ਮਿਸ ਪੂਜਾ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਹਮੇਸ਼ਾ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਜਿਸ ਨੂੰ ਪ੍ਰਸ਼ੰਸ਼ਕ ਬਹੁਤ ਪਸੰਦ ਕਰਦੇ ਹਨ। ਹਾਲ ਹੀ ਚ ਮਿਸ ਪੂਜਾ ਨੇ ਆਪਣੇ ਫੈਨਜ਼ ਲਈ ਵੱਡਾ ਐਲਾਨ ਕੀਤਾ ਹੈ। ਜਿਸ ਨੂੰ ਜਾਣ ਕੇ ਤੁਸੀ ਵੀ ਬਹੁਤ ਖੁਸ਼ ਹੋ ਜਾਵੋਗੇ।

Miss Pooja: ਮਿਸ ਪੂਜਾ ਨੇ ਫੈਨਜ਼ ਨੂੰ ਦਿੱਤਾ ਖਾਸ ਤੋਹਫ਼ਾ, ਇਸ ਦਿਨ ਪਹੁੰਚੇਗੀ Canada (insta)

  • Share this:
    Miss Pooja Winnipeg Tour: ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਮਿਸ ਪੂਜਾ (Miss Pooja) ਆਪਣੀ ਸ਼ਾਨਦਾਰ ਆਵਾਜ਼ ਤੇ ਖੂਬਸੂਰਤੀ ਨਾਲ ਪ੍ਰਸ਼ੰਸ਼ਕਾਂ ਦੇ ਦਿਲਾਂ ਤੇ ਰਾਜ ਕਰਦੀ ਹੈ। ਮਿਸ ਪੂਜਾ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਹਮੇਸ਼ਾ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਜਿਸ ਨੂੰ ਪ੍ਰਸ਼ੰਸ਼ਕ ਬਹੁਤ ਪਸੰਦ ਕਰਦੇ ਹਨ। ਹਾਲ ਹੀ ਚ ਮਿਸ ਪੂਜਾ ਨੇ ਆਪਣੇ ਫੈਨਜ਼ ਲਈ ਵੱਡਾ ਐਲਾਨ ਕੀਤਾ ਹੈ। ਜਿਸ ਨੂੰ ਜਾਣ ਕੇ ਤੁਸੀ ਵੀ ਬਹੁਤ ਖੁਸ਼ ਹੋ ਜਾਵੋਗੇ।








    View this post on Instagram






    A post shared by Miss Pooja (@misspooja)






    ਦਰਅਸਲ, ਮਿਸ ਪੂਜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਆਪਣੇ ਵਿਨੀਪੈਗ ਟੂਰ ਬਾਰੇ ਜਾਣਕਾਰੀ ਦਿੱਤੀ ਹੈ। ਅਸਲ 'ਚ ਮਿਸ ਪੂਜਾ ਨੇ ਆਪਣੀ ਤਸਵੀਰ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ- ਲੱਗਣ ਗੀਆਂ ਰੌਣਕਾਂ ਤੇ ਵੱਜਣ ਗੀਆਂ ਸੀਟੀਆਂ ਤੇ ਹਾਂ ਰਲ ਕੇ ਪਾਂਵਾਗੇ ਗਿੱਧਾ। ਮਿਲਦੇ ਆ ਜੀ ਫਿਰ 12 ਜੂਨ ਨੂੰ ਵਿਨੀਪੈਗ (Winnipeg) ਚ. See you ladies!!!!! ਇਸ ਤੋਂ ਬਾਅਦ ਪ੍ਰਸ਼ੰਸ਼ਕ ਵੀ ਮਿਸ ਪੂਜਾ ਨੂੰ ਮਿਲਣ ਨੂੰ ਬੇਤਾਬ ਹਨ ਅਤੇ ਪੋਸਟ ਤੇ ਕਮੈਂਟ ਕਰਕੇ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ।








    View this post on Instagram






    A post shared by Miss Pooja (@misspooja)






    ਮਿਸ ਪੂਜਾ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣੇ ਦੋਸਤਾਂ ਨਾਲ ਡਾਂਸ ਕਰਦੇ ਹੋਏ ਨਜ਼ਰ ਆਈ। ਮਿਸ ਪੂਜਾ ਨੇ ਵੀਡੀਓ ਨੂੰ ਸਾਂਝਾ ਕਰ ਲਿਖਿਆ ਸੀ-'ਇਹਨੂੰ ਕਹਿੰਦੇ ਨੇ ਖਲਾਰਾ'। ਗਾਇਕਾ ਦੀ ਡਾਂਸ ਵਾਲੀ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਸੀ। ਮਿਸ ਪੂਜਾ ਹਮੇਸ਼ਾ ਆਪਣੇ ਸ਼ਾਨਦਾਰ ਵੀਡੀਓਜ਼ ਤੇ ਤਸਵੀਰਾਂ ਪ੍ਰਸ਼ੰਸ਼ਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਗਾਇਕਾ ਆਪਣੇ ਸੋਸ਼ਲ ਅਕਾਊਂਟ ਤੇ ਪਤੀ ਰੋਮੀ ਟਾਹਲੀ ਨਾਲ ਅਤੇ ਪੁੱਤਰ ਨਵਜਾਤ ਨਾਲ ਵੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਤਸਵੀਰਾਂ ਵਿੱਚ ਕਈ ਵਾਰ ਉਨ੍ਹਾਂ ਦਾ ਪਰਿਵਾਰ ਵੀ ਨਜ਼ਰ ਆਉਂਦਾ ਹੈ। ਇਨ੍ਹਾਂ ਤਸਵੀਰਾ ਤੋਂ ਸਾਫ ਜ਼ਾਹਿਰ ਹੈ ਕਿ ਮਿਸ ਪੂਜਾ ਆਪਣੇ ਕੰਮ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦਾ ਭਰਪੂਰ ਆਨੰਦ ਚੁੱਕ ਰਹੀ ਹੈ।

    ਦੱਸ ਦੇਈਏ ਕਿ ਪੰਜਾਬ ਦੇ ਰਾਜਪੁਰਾ ਦੀ ਰਹਿਣ ਵਾਲੀ ਮਿਸ ਪੂਜਾ ਪੰਜਾਬੀ ਦੇ ਨਾਲ-ਨਾਲ ਹਿੰਦੀ ਭਾਸ਼ਾ ਵਿੱਚ ਵੀ ਪਲੇਬੈਕ ਸਿੰਗਿੰਗ ਕਰਦੀ ਹੈ। ਮਿਸ ਪੂਜੇ ਲੰਮੇ ਸਮੇਂ ਤੋਂ ਇੰਡਸਟਰੀ 'ਚ ਸਰਗਰਮ ਹੈ ਅਤੇ ਉਸ ਨੇ ਕਾਫੀ ਹਿੱਟ ਗੀਤ ਗਾਏ ਹਨ। ਉਹ ਹਾਲੇ ਤੱਕ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਗਾਇਕਾਂ ਨਾਲ ਗੀਤ ਗਾ ਚੁੱਕੀ ਹੈ। ਉਨ੍ਹਾਂ ਦੇ ਹਰ ਗੀਤ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ। ਮਿਸ ਪੂਜਾ ਨੇ ਆਪਣੇ ਸ਼ੁਰੂਆਤੀ ਕੈਰੀਅਰ ਵਿੱਚ ਬਹੁਤ ਸਾਰੇ ਧਾਰਮਿਕ ਗੀਤ ਗਾਏ। ਇਸ ਤੋਂ ਬਾਅਦ ਉਸਨੇ ਭੰਗੜਾ ਸੰਸਕਰਣ ਵੀ ਗਾਇਆ। ਕੁਝ ਹੀ ਦਿਨਾਂ ਵਿੱਚ ਉਹ ਪੰਜਾਬੀ ਸਿਨੇਮਾ ਦੇ ਉੱਘੇ ਗਾਇਕਾਂ ਵਿੱਚ ਸ਼ਾਮਲ ਹੋ ਗਈ। ਮਿਸ ਪੂਜਾ ਨੇ ਕਈ ਗਾਇਕਾਂ ਨਾਲ ਡੁਏਟ ਗੀਤ ਗਾਏ ਹਨ।

    ਮਿਸ ਪੂਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਮਿਸ ਪੂਜਾ ਨੇ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ। ਹਾਲਾਂਕਿ ਅਦਾਕਾਰੀ ਨੂੰ ਭਲੇ ਹੀ ਜ਼ਿਆਦਾ ਪਿਆਰ ਨਾ ਮਿਲਿਆ ਹੋਵੇ ਪਰ ਉਨ੍ਹਾਂ ਦੀ ਆਵਾਜ਼ ਤੇ ਗੀਤਾਂ ਨੂੰ ਦਰਸ਼ਕ ਬਹੁਤ ਪਸੰਦ ਕਰਦੇ ਹਨ।
    Published by:rupinderkaursab
    First published: