Home /News /entertainment /

Beauty Competition: ਮਿਸ ਸ਼੍ਰੀਲੰਕਾ ਬਿਊਟੀ ਕੰਪੀਟੀਸ਼ਨ ਬਣਿਆ ਜੰਗ ਦਾ ਮੈਦਾਨ, ਔਰਤਾਂ ਨੇ ਇੱਕ ਦੂਜੇ 'ਤੇ ਸੁੱਟੀਆਂ ਕੁਰਸੀਆਂ

Beauty Competition: ਮਿਸ ਸ਼੍ਰੀਲੰਕਾ ਬਿਊਟੀ ਕੰਪੀਟੀਸ਼ਨ ਬਣਿਆ ਜੰਗ ਦਾ ਮੈਦਾਨ, ਔਰਤਾਂ ਨੇ ਇੱਕ ਦੂਜੇ 'ਤੇ ਸੁੱਟੀਆਂ ਕੁਰਸੀਆਂ

ਮਿਸ ਸ਼੍ਰੀਲੰਕਾ ਬਿਊਟੀ ਕੰਪੀਟੀਸ਼ਨ ਬਣਿਆ ਜੰਗ ਦਾ ਮੈਦਾਨ, ਇੱਕ ਦੂਜੇ 'ਤੇ ਚੱਲੀਆਂ ਕੁਰਸੀਆਂ

ਮਿਸ ਸ਼੍ਰੀਲੰਕਾ ਬਿਊਟੀ ਕੰਪੀਟੀਸ਼ਨ ਬਣਿਆ ਜੰਗ ਦਾ ਮੈਦਾਨ, ਇੱਕ ਦੂਜੇ 'ਤੇ ਚੱਲੀਆਂ ਕੁਰਸੀਆਂ

Miss Sri Lanka Beauty Competition: ਮਿਸ ਸ਼੍ਰੀਲੰਕਾ ਬਿਊਟੀ ਪ੍ਰਤੀਯੋਗਿਤਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਇਸ ਵੀਡੀਓ ਨੇ ਹਰ ਪਾਸੇ ਹੰਗਾਮਾ ਮਚਾ ਦਿੱਤਾ ਹੈ। ਦਰਅਸਲ, ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਸਟੇਟਨ ਆਈਲੈਂਡ 'ਚ ਪਹਿਲੀ ਵਾਰ ਮਿਸ ਸ਼੍ਰੀਲੰਕਾ ਬਿਊਟੀ ਪ੍ਰਤੀਯੋਗਿਤਾ ਹੋਈ। ਜਿਸ ਵਿੱਚ ਲਗਭਗ 300 ਮਹਿਮਾਨਾਂ ਨੇ ਹਿੱਸਾ ਲਿਆ।

ਹੋਰ ਪੜ੍ਹੋ ...
  • Share this:

ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਲੜਾਈ ਕਿਸ ਕਾਰਨ ਹੋਈ। ਇਸ ਦੌਰਾਨ ਕਾਫੀ ਭੰਨਤੋੜ ਵੀ ਹੋਈ, ਜਿਸ ਕਾਰਨ ਕਾਫੀ ਨੁਕਸਾਨ ਹੋਇਆ ਹੈ। ਉੱਥੇ ਹੀ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਕਈ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਰਿਪੋਰਟ ਮੁਤਾਬਿਕ ਆਯੋਜਕਾਂ ਨੇ ਇਸ ਸਮਾਰੋਹ ਨੂੰ ਸਟੇਟ ਆਈਲੈਂਡ 'ਤੇ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਕਿਉਂਕਿ ਇਹ ਵੱਡੀ ਗਿਣਤੀ ਵਿੱਚ ਸ਼੍ਰੀਲੰਕਾਈ ਲੋਕਾਂ ਦਾ ਘਰ ਹੈ ਜੋ ਅਮਰੀਕਾ ਵਿੱਚ ਰਹਿ ਰਹੇ ਹਨ। ਨਿਊਯਾਰਕ ਪੋਸਟ ਨੇ ਮੁਕਾਬਲੇ ਦੇ ਆਯੋਜਕਾਂ ਵਿੱਚੋਂ ਇੱਕ ਸੁਜ਼ਾਨੀ ਫਰਨਾਂਡੋ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 14 ਪ੍ਰਤੀਯੋਗੀਆਂ ਵਿੱਚੋਂ ਕੋਈ ਵੀ ਲੜਾਈ ਵਿੱਚ ਸ਼ਾਮਲ ਨਹੀਂ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮਿਸ ਸ਼੍ਰੀਲੰਕਾ ਪੁਸ਼ਪਿਕਾ ਡੀ ਸਿਲਵਾ ਵਿਵਾਦਾਂ ਵਿੱਚ ਘਿਰ ਚੁੱਕੀ ਹੈ।

ਮਿਸ ਸ਼੍ਰੀਲੰਕਾ ਨੇ ਲਾਇਆ ਦੋਸ਼

ਉੱਥੇ ਹੀ ਈਵੈਂਟ ਦੌਰਾਨ ਮਿਸ ਸ਼੍ਰੀਲੰਕਾ ਨੇ ਆਪਣੇ ਵਿਰੋਧੀ ਦੇ ਸਿਰ ਤੋਂ ਤਾਜ ਖੋਹ ਲਿਆ ਅਤੇ ਦੋਸ਼ ਲਾਇਆ ਕਿ ਉਸ ਦਾ ਤਲਾਕ ਹੋ ਗਿਆ ਹੈ। ਹਾਲਾਂਕਿ ਇਸ ਮਾਮਲੇ 'ਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਘਟਨਾ ਨੇ ਸ਼੍ਰੀਲੰਕਾ ਦੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਨਾਰਾਜ਼ ਅਤੇ ਪਰੇਸ਼ਾਨ ਕਰ ਦਿੱਤਾ ਹੈ। ਯੂਜ਼ਰਸ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਨੇ ਅਮਰੀਕਾ 'ਚ ਸ਼੍ਰੀਲੰਕਾ ਦੇ ਅਕਸ ਨੂੰ ਖਰਾਬ ਕੀਤਾ ਹੈ।

Published by:Rupinder Kaur Sabherwal
First published:

Tags: Beauty, Entertainment, Entertainment news, Sri Lanka