• Home
 • »
 • News
 • »
 • entertainment
 • »
 • MISS UNIVERSE 2021 HARNAAZ KAUR SANDHU EXCLUSIVE INTERVIEW GAVE CREDIT FOR VICTORY TO MOTHER AP

Exclusive Interview with Harnaaz Sandhu: ਮਾਂ ਦੇ ਪਿਆਰ ਤੇ ਦੁਆਵਾਂ ਨਾਲ ਇਸ ਮੁਕਾਮ ਨੂੰ ਹਾਸਲ ਕੀਤਾ: ਹਰਨਾਜ਼

ਹਿੰਦੁਸਤਾਨ ਦਾ ਨਾਜ਼ ਹਰਨਾਜ਼। ਜਿਸ ਨੇ ਇਜ਼ਰਾਈਲ 'ਚ ਮਿਸ ਯੂਨੀਵਰਸ 2021 ਦਾ ਤਾਜ ਆਪਣੇ ਨਾਂਅ ਕਰ ਲਿਆ। ਜਿਸ ਨਾਲ ਪੂਰੇ ਦੇਸ਼ 'ਚ ਖੁਸ਼ੀ ਦਾ ਮਾਹੌਲ ਬਣ ਗਿਆ ਹੈ। ਹਰਨਾਜ਼ ਦੀ ਜਿੱਤ ਨਾਲ 21 ਸਾਲਾਂ ਬਾਅਦ ਦੇਸ਼ ਦੀ ਝੋਲੀ ਵਿੱਚ ਇਹ ਖੁਸ਼ੀ ਦਾ ਮੌਕਾ ਆਇਆ ਹੈ।

Exclusive Interview with Harnaaz Sandhu: ਮਾਂ ਦੇ ਪਿਆਰ ਤੇ ਦੁਆਵਾਂ ਨਾਲ ਇਸ ਮੁਕਾਮ ਨੂੰ ਹਾਸਲ ਕੀਤਾ: ਹਰਨਾਜ਼

 • Share this:
  ਹਿੰਦੁਸਤਾਨ ਦਾ ਨਾਜ਼ ਹਰਨਾਜ਼। ਜਿਸ ਨੇ ਇਜ਼ਰਾਈਲ 'ਚ ਮਿਸ ਯੂਨੀਵਰਸ 2021 ਦਾ ਤਾਜ ਆਪਣੇ ਨਾਂਅ ਕਰ ਲਿਆ। ਜਿਸ ਨਾਲ ਪੂਰੇ ਦੇਸ਼ 'ਚ ਖੁਸ਼ੀ ਦਾ ਮਾਹੌਲ ਬਣ ਗਿਆ ਹੈ। ਹਰਨਾਜ਼ ਦੀ ਜਿੱਤ ਨਾਲ 21 ਸਾਲਾਂ ਬਾਅਦ ਦੇਸ਼ ਦੀ ਝੋਲੀ ਵਿੱਚ ਇਹ ਖੁਸ਼ੀ ਦਾ ਮੌਕਾ ਆਇਆ ਹੈ।

  ਇਸ ਤੋਂ ਪਹਿਲਾਂ ਸਾਲ 2000 ਵਿੱਚ ਲਾਰਾ ਦੱਤਾ ਨੇ ਇਹ ਤਾਜ ਆਪਣੇ ਨਾਮ ਕੀਤਾ ਸੀ। ਫਾਈਨਲ ਰਾਊਂਡ ਵਿੱਚ, ਹਰਨਾਜ਼ ਨੇ ਦੱਖਣੀ ਅਫਰੀਕਾ ਦੀ ਲਲੇਨਾ ਸਵੈਨ ਅਤੇ ਪੈਰਾਗੁਏ ਦੀ ਨਾਦੀਆ ਫੇਰੀਆ ਨੂੰ ਹਰਾ ਕੇ ਮਿਸ ਯੂਨੀਵਰਸ 2021 ਦਾ ਤਾਜ ਜਿੱਤਿਆ। ਇਜ਼ਰਾਈਲ ਤੋਂ NEWS18 ਨਾਲ ਗੱਲਬਾਤ ਦੌਰਾਨ ਹਰਨਾਜ਼ ਨੇ ਮਿਸ ਯੂਨੀਵਰਸ ਬਣਨ 'ਤੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।

  ਸਵਾਲ: ਕੀ ਮੇਰੀ ਗੱਲ ਮਿਸ ਯੂਨੀਵਰਸ ਮਿਸ ਹਰਨਾਜ਼ ਸੰਧੂ ਨਾਲ ਹੋ ਰਹੀ ਹੈ?
  ਜਵਾਬ: ਹੈਲੋ ਹੈਲੋ। ਬੇਸ਼ੱਕ ਤੁਸੀਂ ਹਰਨਾਜ਼ ਕੌਰ ਸੰਧੂ ਮਿਸ ਯੂਨੀਵਰਸ 2021 ਨਾਲ ਗੱਲ ਕਰ ਰਹੇ ਹੋ, ਜੋ ਭਾਰਤ ਤੋਂ ਹੈ ਅਤੇ ਜਿਸ ਨੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ। ਇੰਨੇ ਸਾਲਾਂ ਬਾਅਦ ਭਾਰਤ ਨੂੰ ਮਿਸ ਯੂਨੀਵਰਸ ਦਾ ਤਾਜ ਪਹਿਨਣ ਦਾ ਮੌਕਾ ਮਿਲਿਆ ਹੈ, ਅਤੇ ਤੁਸੀਂ ਉਸੇ ਹਰਨਾਜ਼ ਸੰਧੂ ਨਾਲ ਹੀ ਗੱਲ ਕਰ ਰਹੇ ਹੋ।

  ਸਵਾਲ: ਤੁਸੀਂ 21 ਸਾਲਾਂ ਬਾਅਦ ਦੇਸ਼ ਲਈ ਇਹ ਖ਼ਿਤਾਬ ਜਿੱਤਿਆ, ਉਹ ਪਲ ਜਦੋਂ ਇੰਡੀਆ ਦਾ ਨਾਂਅ ਲਿਆ ਗਿਆ, ਉਸ ਪਲ ਨੂੰ ਕਿਵੇਂ ਬਿਆਨ ਕਰੋਗੇ?
  ਜਵਾਬ: ਪਿਛਲੇ ਸਾਲ ਐਡਲਿਨ ਨੇ ਭਾਰਤ ਨੂੰ ਬਹੁਤ ਵਧੀਆ ਪ੍ਰਤੀਨਿਧਤਾ ਦਿੱਤੀ ਸੀ, ਉਹ ਟਾਪ 5 ਵਿੱਚ ਆਈ ਸੀ। ਅਤੇ ਇਹ ਕਈ ਸਾਲਾਂ ਬਾਅਦ ਹੋਇਆ। ਇਸ ਵਾਰ ਮੇਰੇ 'ਤੇ ਕਾਫੀ ਦਬਾਅ ਸੀ। ਹਰ ਕੋਈ ਮੈਨੂੰ ਕਹਿ ਰਿਹਾ ਸੀ ਕਿ ਮੈਨੂੰ ਚੋਟੀ ਦੇ ਪੰਜ ਤੋਂ ਅੱਗੇ ਜਾਣਾ ਹੈ, ਅਤੇ ਭਾਰਤ ਨੂੰ ਬਿਹਤਰ ਪ੍ਰਤੀਨਿਧਤਾ ਦੇਣੀ ਹੈ। ਜਦੋਂ ਟੌਪ ਟੂ ਵਿੱਚ ਮੇਰੇ ਨਾਂ ਦਾ ਐਲਾਨ ਹੋਇਆ ਤਾਂ ਮੈਂ ਹੱਥ ਫੜ ਕੇ ਖੜੀ ਸੀ। ਮਨ ਵਿੱਚ ਇਹੀ ਚੱਲ ਰਿਹਾ ਸੀ ਕਿ ਮੈਂ ਐਨਾ ਨੇੜੇ ਆ ਗਈ ਹਾਂ, ਹੁਣ ਤਾਂ ਬਸ ਤਾਜ `ਤੇ ਮੇਰਾ ਹੱਕ ਹੈ।

  ਉਮੀਦ ਹੈ ਕਿ ਮੈਂ ਭਾਰਤ ਦੀ ਨੁਮਾਇੰਦਗੀ ਬਹੁਤ ਚੰਗੀ ਤਰ੍ਹਾਂ ਕੀਤੀ ਹੈ, ਕਿਉਂਕਿ ਮੈਂ ਇਸ ਵਾਅਦੇ ਨਾਲ ਭਾਰਤ ਆਈ ਹਾਂ ਕਿ ਮੈਂ ਆਪਣੇ ਦੇਸ਼ ਦਾ ਨਾਂਅ ਪੂਰੀ ਦੁਨੀਆ ਵਿਚ ਉੱਚਾ ਕਰਨਾ ਹੈ।ਮੈਂ ਉਸ ਸਮੇਂ ਰੱਬ ਨੂੰ ਯਾਦ ਕਰ ਰਹੀ ਸੀ। ਜਦੋਂ  ਭਾਰਤ ਦਾ ਨਾਮ ਬੋਲਿਆ ਗਿਆ, ਉਸ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮੇਰੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ ਸਨ। ਮੇਰੇ ਦਿਮਾਗ ਵਿੱਚ ਇਹੀ ਗੱਲ ਚੱਲ ਰਹੀ ਸੀ ਕਿ 21 ਸਾਲਾਂ ਬਾਅਦ ਆਖਰਕਾਰ ਉਹ ਮੌਕਾ ਆ ਹੀ ਗਿਆ ਹੈ।

  ਸਵਾਲ: ਆਪਣੀ ਜਿੱਤ ਦਾ ਸਿਹਰਾ ਕਿਸ ਦੇ ਸਿਰ `ਤੇ ਬੰਨ੍ਹੋਗੇ?
  ਜਵਾਬ: ਨਿੱਜੀ ਤੌਰ 'ਤੇ, ਮੇਰੀ ਮਾਂ ਹਮੇਸ਼ਾ ਮੇਰੇ ਨਾਲ ਰਹੀ ਹੈ, ਉਹ ਮੇਰੀ ਸਭ ਤੋਂ ਚੰਗੀ ਦੋਸਤ ਹੈ। ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਕਰੈਡਿਟ ਦੇਣਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਹੈ। ਉਨ੍ਹਾਂ ਸਾਰੇ ਲੋਕਾਂ ਨੂੰ ਜਿਨ੍ਹਾਂ ਨੇ ਮੈਨੂੰ ਔਨਲਾਈਨ ਮੈਸੇਜ ਕਰਕੇ, ਟਿੱਪਣੀ ਕਰਕੇ, ਅਤੇ ਹਮੇਸ਼ਾ ਮੈਨੂੰ ਆਤਮ-ਵਿਸ਼ਵਾਸ ਦਾ ਅਹਿਸਾਸ ਕਰਵਾਇਆ ਹੈ, ਮੇਰੇ ਲਈ ਪ੍ਰਾਰਥਨਾ ਕੀਤੀ ਹੈ। ਇਹ ਤਾਜ ਉਨ੍ਹਾਂ ਸਾਰਿਆਂ ਨੂੰ ਸਮਰਪਿਤ ਹੈ।

  ਸਵਾਲ: ਤੁਸੀਂ ਪੰਜਾਬੀ ਹੋ, ਤੁਹਾਡੇ ਦੋਸਤ, ਤੁਹਾਡਾ ਪਰਿਵਾਰ ਤੁਹਾਨੂੰ ਕਿਵੇਂ ਵਧਾਈ ਦੇ ਰਿਹਾ ਹੈ?
  ਜਵਾਬ: ਮੈਂ ਘਰ ਜਾਣ ਲਈ ਬਹੁਤ ਉਤਸ਼ਾਹਤ ਹਾਂ। ਜਦੋਂ ਤੋਂ ਮੈਂ ਮਿਸ ਦੀਵਾ ਇੰਡੀਆ ਦਾ ਖਿਤਾਬ ਜਿੱਤਿਆ ਹੈ, ਮੈਂ ਆਪਣੀ ਮਾਂ ਨੂੰ ਨਹੀਂ ਮਿਲੀ ਹਾਂ। ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਜਾ ਕੇ ਆਪਣੀ ਮਾਂ ਨੂੰ ਗਲੇ ਲਗਾਉਣਾ ਚਾਹੁੰਦੀ ਹਾਂ ਅਤੇ ਮੈਂ ਭੰਗੜਾ ਕਰਨਾ ਚਾਹੁੰਦੀ ਹਾਂ। ਅਤੇ ਮੈਂ ਪਹਿਲਾਂ ਹਰਿਮੰਦਰ ਸਾਹਿਬ ਜਾਣਾ ਚਾਹੁੰਦੀ ਹਾਂ। ਕਿਉਂਕਿ ਮੈਂ ਇਕਰਾਰ ਕੀਤਾ ਸੀ ਕਿ ਮੈਂ ਇਹ ਤਾਜ ਲਿਆਵਾਂਗੀ। ਇਹ ਤਾਜ ਮੈਂ ਗੋਲਡਨ ਟੈਂਪਲ ਲੈ ਕੇ ਜਾਵਾਂਗੀ ਤੇ ਮੱਥਾ ਟੇਕਾਂਗੀ।

  ਸਵਾਲ: ਤੁਹਾਡਾ ਸਫ਼ਰ ਪੰਜਾਬ ਤੋਂ ਸ਼ੁਰੂ ਹੋਇਆ ਸੀ, ਉਹ ਸਫ਼ਰ ਕਿੰਨਾ ਔਖਾ ਸੀ, ਕੀ ਤੁਸੀਂ ਕਦੇ ਸੋਚਿਆ ਸੀ ਕਿ ਤੁਸੀਂ ਮਿਸ ਯੂਨੀਵਰਸ ਬਣ ਸਕੋਗੇ?
  ਜਵਾਬ: ਪੰਜਾਬ ਦਾ ਇਤਿਹਾਸ ਬਹੁਤ ਔਖਾ ਰਿਹਾ ਹੈ, ਇਹ ਗੁਰੂਆਂ ਦੀ ਧਰਤੀ ਹੈ। ਪੰਜਾਬ ਦੀ ਧਰਤੀ `ਚ ਹੀ ਕੁੱਝ ਇਸ ਤਰ੍ਹਾਂ ਦੀ ਗੱਲ ਹੈ ਕਿ ਇਹ ਤੁਹਾਨੂੰ ਹਮੇਸ਼ਾ ਕੁੱਝ ਕਰਨ ਲਈ, ਅੱਗੇ ਵਧਣ ਲਈ ਪੇ੍ਰਰਨਾ ਦਿੰਦੀ ਹੈ੍। ਹਿੰਦੁਸਤਾਨੀ ਇੰਨੇ ਸੱਚੇ ਅਤੇ ਦਿਲ ਦੇ ਵਿਸ਼ਵਾਸੀ ਹਨ ਕਿ ਕੋਈ ਵੀ ਸਾਡਾ ਕੁਝ ਨਹੀਂ ਵਿਗਾੜ ਸਕਦਾ। ਮੈਨੂੰ ਹਮੇਸ਼ਾ ਆਪਣੇ ਦੇਸ਼ ਤੋਂ ਇਹ ਤਾਕਤ ਮਿਲੀ ਹੈ। ਮੈਂ ਜਦੋਂ ਵੀ ਆਪਣਾ ਤਿਰੰਗਾ ਦੇਖਿਆ ਬੱਸ ਮਾਣ ਨਾਲ ਸਿਰ ਉੱਚਾ ਹੋ ਗਿਆ। ਪੂਰਾ ਭਾਰਤ ਮੇਰੇ ਨਾਲ ਹੈ। ਥੈਂਕ ਯੂ...
  Published by:Amelia Punjabi
  First published: