Miss Universe 2021: ਹਰਨਾਜ਼ ਸੰਧੂ 7 ਦਿਨਾਂ ਲਈ ਮੁੰਬਈ 'ਚ ਕੁਆਰੰਟੀਨ

ਓਮੀਕਰੋਨ ਵੇਰੀਐਂਟ ਦੇ ਖਤਰੇ ਨੂੰ ਦੇਖਦੇ ਹੋਏ ਮੁੰਬਈ ਦੇ ਸਿਹਤ ਵਿਭਾਗ ਦੀ ਟੀਮ ਨੇ ਸੰਧੂ ਦੇ ਸੈਂਪਲ ਲਏ ਅਤੇ ਉਨ੍ਹਾਂ ਨੂੰ 7 ਦਿਨਾਂ ਲਈ ਕੁਆਰੰਟੀਨ ਕੀਤਾ ਗਿਆ। ਕੋਰੋਨਾ ਨਿਯਮਾਂ ਤਹਿਤ ਹੁਣ ਸਿਹਤ ਵਿਭਾਗ ਨੇ ਇਨ੍ਹਾਂ ਦੇ ਸੈਂਪਲ ਜਾਂਚ ਲਈ ਲੈਬ ਵਿੱਚ ਭੇਜ ਦਿੱਤੇ ਹਨ।

Miss Universe 2021: ਹਰਨਾਜ਼ ਸੰਧੂ 7 ਦਿਨਾਂ ਲਈ ਮੁੰਬਈ 'ਚ ਕੁਆਰੰਟੀਨ ਹੋਈ

  • Share this:
    ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤ ਕੇ ਹਰਨਾਜ਼ ਸੰਧੂ ਭਾਰਤ ਪਰਤ ਆਈ ਹੈ। ਉਹ ਵੀਰਵਾਰ ਸਵੇਰੇ ਮੁੰਬਈ ਏਅਰਪੋਰਟ ਪਹੁੰਚੀ। ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਓਮੀਕਰੋਨ ਵੇਰੀਐਂਟ ਦੇ ਖਤਰੇ ਨੂੰ ਦੇਖਦੇ ਹੋਏ ਮੁੰਬਈ ਦੇ ਸਿਹਤ ਵਿਭਾਗ ਦੀ ਟੀਮ ਨੇ ਸੰਧੂ ਦੇ ਸੈਂਪਲ ਲਏ ਅਤੇ ਉਨ੍ਹਾਂ ਨੂੰ 7 ਦਿਨਾਂ ਲਈ ਕੁਆਰੰਟੀਨ ਕੀਤਾ ਗਿਆ। ਕੋਰੋਨਾ ਨਿਯਮਾਂ ਤਹਿਤ ਹੁਣ ਸਿਹਤ ਵਿਭਾਗ ਨੇ ਇਨ੍ਹਾਂ ਦੇ ਸੈਂਪਲ ਜਾਂਚ ਲਈ ਲੈਬ ਵਿੱਚ ਭੇਜ ਦਿੱਤੇ ਹਨ। ਸਿਹਤ ਵਿਭਾਗ ਨੇ ਸੰਧੂ ਨੂੰ ਮੁੰਬਈ ਦੇ ਇੱਕ 7 ਸਟਾਰ ਹੋਟਲ ਵਿੱਚ ਕੁਆਰੰਟੀਨ ਕੀਤਾ ਹੈ। ਜਿੱਥੇ 8ਵੇਂ ਦਿਨ ਰਿਪੋਰਟ ਆਉਣ ਤੋਂ ਬਾਅਦ ਸੰਧੂ ਨੂੰ 7 ਦਿਨਾਂ ਲਈ ਸਵੈ-ਨਿਗਰਾਨੀ ਵੀ ਕਰਨੀ ਪਵੇਗੀ।

    21 ਸਾਲਾਂ ਬਾਅਦ ਸਾਲ 2021 ਵਿੱਚ 21 ਸਾਲਾਂ ਦੀ ਹਰਨਾਜ਼ ਸੰਧੂ (Harnaaz Sandhu) ਨੇ 13 ਦਸੰਬਰ ਨੂੰ ਇਜ਼ਰਾਇਲ (Israel) ਵਿਖੇ ਹੋਏ ਦੁਨੀਆ ਦੇ ਸਭ ਤੋਂ ਵੱਡੇ ਬਿਊਟੀ ਕੰਟੈਸਟ ਮਿਸ ਯੂਨੀਵਰਸ (Miss Universe) ਦਾ ਖ਼ਿਤਾਬ ਆਪਣੇ ਨਾਂਅ ਕੀਤਾ ਸੀ। ਹਰਨਾਜ਼ ਨੇ ਪੂਰੀ ਦੁਨੀਆ ਵਿੱਚ ਨਾ ਸਿਰਫ਼ ਦੇਸ਼ ਦਾ ਮਾਣ ਵਧਾਇਆ, ਬਲਕਿ ਉਹ ਪੰਜਾਬ ਦਾ ਵੀ ਨਾਜ਼ ਬਣ ਗਈ। ਹਰਨਾਜ਼ ਤੋਂ ਇਲਾਵਾ ਦੱਖਣੀ ਅਫਰੀਕਾ ਦੀ ਲਾਲੇਲਾ ਮਸਵਾਨੇ ਨੂੰ ਸੈਕਿੰਡ ਰਨਰਅੱਪ ਅਤੇ ਪੈਰਾਗੁਏ ਦੀ ਨਾਦੀਆ ਫਰੇਰਾ ਨੂੰ ਫਸਟ ਰਨਰਅੱਪ ਐਲਾਨਿਆ ਗਿਆ। ਇਹ ਵੱਕਾਰੀ ਸਾਲਾਨਾ ਸਮਾਗਮ ਦਾ 70ਵਾਂ ਸੰਸਕਰਨ ਸੀ।

    ਹਰਨਾਜ਼ ਕੌਰ ਸੰਧੂ ਸ਼ਹਿਰ ਦੇ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਫਾਰ ਗਰਲਜ਼ ਸੈਕਟਰ-42 ਤੋਂ ਪਬਲਿਕ ਐਡਮਿਨਿਸਟ੍ਰੇਸ਼ਨ ਵਿੱਚ ਐਮ.ਏ.  ਕਰ ਰਹੀ ਹੈ। ਕੁਆਰੰਟੀਨ ਦੀ ਮਿਆਦ ਪੂਰੀ ਕਰਨ ਤੋਂ ਬਾਅਦ, ਹਰਨਾਜ਼ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ। ਉਸ ਤੋਂ ਬਾਅਦ ਹੀ ਹਰਨਾਜ਼ ਨੇ ਸ਼ਹਿਰ ਆਉਣ ਦੀ ਯੋਜਨਾ ਬਣਾਈ ਹੈ।  ਇਸ ਮੌਕੇ ਉਨ੍ਹਾਂ ਦੇ ਕਾਲਜ ਦੀ ਪ੍ਰਿੰਸੀਪਲ ਦੱਸਿਆ ਕਿ ਹਰਨਾਜ਼ ਨੇ ਆਪਣੇ ਨਾਂਅ ਦੇ ਮੁਤਾਬਕ ਹੀ ਕੰਮ ਕੀਤਾ ਹੈ। ਉਨ੍ਹਾਂ ਦੇ ਨਾਂਅ ਦਾ ਮਤਲਬ ਹੀ ਹੈ ਕਿ ਹਰ ਕਿਸੇ ਨੂੰ ਉਨ੍ਹਾਂ ‘ਤੇ ਨਾਜ਼ ਹੋਵੇ। ਉਹ ਹਮੇਸ਼ਾ ਕਾਲਜ ਦੀ ਹਰ ਐਕਟਿਵਿਟੀ ‘ਚ ਵਧ ਚੜ੍ਹ ਕੇ ਹਿੱਸਾ ਲੈਂਦੀ ਰਹੀ। ਇਹੀ ਨਹੀਂ ਹਰਨਾਜ਼ ਖੇਡਾਂ ਵਿੱਚ ਵੀ ਬੇਹਤਰੀਨ ਹੈ। ਹਰਨਾਜ਼ ਕਮਾਲ ਦੀ ਕਲਾਕਾਰ ਹੈ। ਉਹ ਥੀਏਟਰ ਆਰਟਿਸਟ ਹੈ ਇਸ ਦੇ ਨਾਲ ਹੀ ਕਾਲਜ ‘ਚ ਹੋਣ ਵਾਲੇ ਪ੍ਰੋਗਰਾਮਜ਼ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੀ ਰਹੀ ਹੈ।
    Published by:Ashish Sharma
    First published: