• Home
 • »
 • News
 • »
 • entertainment
 • »
 • MISS UNIVERSE 2021 WHO IS HARNAAZ SANDHU WHO WON THE TOP BEAUY PAGEANT IN THE WORLD AP

Miss Universe 2021: ਖਰੜ ਦੀ ਹਰਨਾਜ਼ ਸੰਧੂ ਬਣੀ ਪੰਜਾਬ ਦਾ ‘ਨਾਜ਼’, ਪੜ੍ਹੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁੱਝ ਖ਼ਾਸ ਗੱਲਾਂ

ਹਰਨਾਜ਼ ਸੰਧੂ ਦਾ ਜਨਮ 3 ਮਾਰਚ 2000 ਨੂੰ ਚੰਡੀਗੜ੍ਹ ਵਿਖੇ ਹੋਇਆ। ਇਸ ਸਮੇਂ ਹਰਨਾਜ਼ ਖਰੜ ਦੀ ਵਸਨੀਕ ਹੈ। ਉਨ੍ਹਾਂ ਦੀ ਮੰਮੀ ਇੱਕ ਐਮਬੀਬੀਐਸ ਡਾਕਟਰ ਹਨ। ਇਸ ਖ਼ਾਸ ਮੌਕੇ ਉਨ੍ਹਾਂ ਦਾ ਪਰਿਵਾਰ ਬੇਹੱਦ ਖ਼ੁਸ਼ ਨਜ਼ਰ ਆਇਆ। ਉਨ੍ਹਾਂ ਨੇ ਨਿਊਜ਼ 18 ਨੂੰ ਦਿੱਤੇ ਇੰਟਰਵਿਊ ‘ਚ ਖ਼ੁਸ਼ੀ ਜ਼ਾਹਰ ਕੀਤੀ।

Miss Universe 2021: ਖਰੜ ਦੀ ਹਰਨਾਜ਼ ਸੰਧੂ ਬਣੀ ਪੰਜਾਬ ਦਾ ‘ਨਾਜ਼’, ਪੜ੍ਹੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁੱਝ ਖ਼ਾਸ ਗੱਲਾਂ

 • Share this:
  21 ਸਾਲਾਂ ਬਾਅਦ ਸਾਲ 2021 ਵਿੱਚ 21 ਸਾਲਾਂ ਦੀ ਹਰਨਾਜ਼ ਸੰਧੂ (Harnaaz Sandhu) ਨੇ 13 ਦਸੰਬਰ ਨੂੰ ਇਜ਼ਰਾਇਲ (Israel) ਵਿਖੇ ਹੋਏ ਦੁਨੀਆ ਦੇ ਸਭ ਤੋਂ ਵੱਡੇ ਬਿਊਟੀ ਕੰਟੈਸਟ ਮਿਸ ਯੂਨੀਵਰਸ (Miss Universe) ਦਾ ਖ਼ਿਤਾਬ ਆਪਣੇ ਨਾਂਅ ਕੀਤਾ। ਹਰਨਾਜ਼ ਨੇ ਪੂਰੀ ਦੁਨੀਆ ਵਿੱਚ ਨਾ ਸਿਰਫ਼ ਦੇਸ਼ ਦਾ ਮਾਣ ਵਧਾਇਆ, ਬਲਕਿ ਉਹ ਪੰਜਾਬ ਦਾ ਵੀ ਨਾਜ਼ ਬਣ ਗਈ।
  ਹਰਨਾਜ਼ ਬਾਰੇ ਪੜ੍ਹੋ ਕੁੱਝ ਦਿਲਚਸਪ ਗੱਲਾਂ ਜੋ ਤੁਹਾਨੂੰ ਜ਼ਿੰਦਗੀ ‘ਚ ਕੁੱਝ ਕਰਨ ਅਤੇ ਅੱਗੇ ਵਧਣ ਦੀ ਪ੍ਰੇਰਣਾ ਦੇਣਗੇ:

  ਹਰਨਾਜ਼ ਸੰਧੂ ਦਾ ਜਨਮ (Harnaaz Sandhu Birthda) 3 ਮਾਰਚ 2000 ਨੂੰ ਚੰਡੀਗੜ੍ਹ ਵਿਖੇ ਹੋਇਆ। ਇਸ ਸਮੇਂ ਹਰਨਾਜ਼ ਖਰੜ ਦੀ ਵਸਨੀਕ ਹੈ। ਉਨ੍ਹਾਂ ਦੀ ਮੰਮੀ ਇੱਕ ਐਮਬੀਬੀਐਸ ਡਾਕਟਰ ਹਨ। ਇਸ ਖ਼ਾਸ ਮੌਕੇ ਉਨ੍ਹਾਂ ਦਾ ਪਰਿਵਾਰ ਬੇਹੱਦ ਖ਼ੁਸ਼ ਨਜ਼ਰ ਆਇਆ। ਉਨ੍ਹਾਂ ਨੇ ਨਿਊਜ਼ 18 ਨੂੰ ਦਿੱਤੇ ਇੰਟਰਵਿਊ ‘ਚ ਖ਼ੁਸ਼ੀ ਜ਼ਾਹਰ ਕੀਤੀ। ਉਨ੍ਹਾਂ ਦੱਸਿਆ ਕਿ ਹਰਨਾਜ਼ ਨੇ ਦੁਨੀਆ ਦੀ ਸਭ ਤੋਂ ਟੌਪ ਦਾ ਸੁੰਦਰਤਾ ਖ਼ਿਤਾਬ ਜਿੱਤ ਨਾ ਸਿਰਫ਼ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ, ਸਗੋਂ ਪੂਰੀ ਦੁਨੀਆ ਵਿੱਚ ਭਾਰਤ ਦਾ ਨਾਂਅ ਚਮਕਾਇਆ ਹੈ। ਇਸ ਮੌਕੇ ਹਰਨਾਜ਼ ਦਾ ਪਰਿਵਾਰ ਖ਼ੁਸ਼ੀ ‘ਚ ਭੰਗੜਾ ਪਾਉਂਦਾ ਨਜ਼ਰ ਆਇਆ।

  ਉੱਧਰ, ਹਰਨਾਜ਼ ਦੇ ਪਿਤਾ ਦਾ ਕਹਿਣੈ ਕਿ ਉਨ੍ਹਾਂ ਨੇ ਹਮੇਸ਼ਾ ਆਪਣੀ ਬੇਟੀ ਨੂੰ ਆਪਣੇ ਫ਼ੈਸਲੇ ਖ਼ੁਦ ਕਰਨ ਦੀ ਅਜ਼ਾਦੀ ਦਿੱਤੀ। ਇਸ ਦੇ ਨਾਲ ਉਨ੍ਹਾਂ ਨੇ ਨਿਊਜ਼ 18 ‘ਤੇ ਸੰਦੇਸ਼ ਦਿੱਤਾ ਕਿ ਪੰਜਾਬ ਦੇ ਹਰ ਮਾਪੇ, ਸਿਰਫ਼ ਪੰਜਾਬ ਦੇ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਹਰ ਮਾਪੇ ਇਸੇ ਤਰ੍ਹਾਂ ਆਪਣੀਆਂ ਧੀਆਂ ਦੇ ਸੁਪਨਿਆਂ ਨੂੰ ਸਪੋਰਟ ਕਰਨ, ਤਾਂ ਜੋ ਉਨ੍ਹਾਂ ਦੇ ਅੰਦਰ ਕੁੱਝ ਕਰ ਗੁਜ਼ਰਨ ਦੀ ਚਾਹ ਪੈਦਾ ਹੋਵੇ ਅਤੇ ਉੇਹ ਇਸੇ ਤਰ੍ਹਾਂ ਆਪਣੇ ਦੇਸ਼ ਦਾ ਤੇ ਆਪਣੇ ਪਰਿਵਾਰ ਦਾ ਮਾਣ ਵਧਾਉਣ

  ਹਰਨਾਜ਼ ਸੰਧੂ ਦਾ ਬਚਪਨ ਚੰਡੀਗੜ੍ਹ ਵਿੱਚ ਬੀਤਿਆ, ਉਹ ਸੈਕਟਰ 42 ਦੇ ਪੋਸਟ ਗ੍ਰੈਜੂਏਟ ਕਾਲਜ ਫ਼ਾਰ ਗਰਲਜ਼ ਤੋਂ ਬੀਏ ਪਾਸ ਹੈ। ਇਸ ਮੌਕੇ ਉਨ੍ਹਾਂ ਦੇ ਕਾਲਜ ਦੀ ਪ੍ਰਿੰਸੀਪਲ ਤੇ ਉਨ੍ਹਾਂ ਦੇ ਸਹਿਪਾਠੀਆਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਸੀ। ਕਾਲਜ ਪ੍ਰਿੰਸੀਪਲ ਨੇ ਦੱਸਿਆ ਕਿ ਹਰਨਾਜ਼ ਨੇ ਆਪਣੇ ਨਾਂਅ ਦੇ ਮੁਤਾਬਕ ਹੀ ਕੰਮ ਕੀਤਾ ਹੈ। ਉਨ੍ਹਾਂ ਦੇ ਨਾਂਅ ਦਾ ਮਤਲਬ ਹੀ ਹੈ ਕਿ ਹਰ ਕਿਸੇ ਨੂੰ ਉਨ੍ਹਾਂ ‘ਤੇ ਨਾਜ਼ ਹੋਵੇ। ਉਹ ਹਮੇਸ਼ਾ ਕਾਲਜ ਦੀ ਹਰ ਐਕਟਿਵਿਟੀ ‘ਚ ਵਧ ਚੜ੍ਹ ਕੇ ਹਿੱਸਾ ਲੈਂਦੀ ਰਹੀ। ਇਹੀ ਨਹੀਂ ਹਰਨਾਜ਼ ਖੇਡਾਂ ਵਿੱਚ ਵੀ ਬੇਹਤਰੀਨ ਹੈ। ਹਰਨਾਜ਼ ਕਮਾਲ ਦੀ ਕਲਾਕਾਰ ਹੈ। ਉਹ ਥੀਏਟਰ ਆਰਟਿਸਟ ਹੈ ਇਸ ਦੇ ਨਾਲ ਹੀ ਕਾਲਜ ‘ਚ ਹੋਣ ਵਾਲੇ ਪ੍ਰੋਗਰਾਮਜ਼ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੀ ਰਹੀ ਹੈ।
  ਮਿਸ ਯੂਨੀਵਰਸ ਪ੍ਰਤੀਯੋਗਤਾ ਬਾਰੇ ਗੱਲ ਕੀਤੀ ਜਾਏ ਤਾਂ ਇਸ ਸੁੰਦਰਤਾ ਮੁਕਾਬਲੇ ਦੇ ਇਤਿਹਾਸ ਵਿੱਚ ਭਾਰਤ ਨੇ 21 ਸਾਲਾਂ ਬਾਅਦ ਮਿਸ ਯੂਨੀਵਰਸ ਦਾ ਤਾਜ ਆਪਣੇ ਨਾਂਅ ਕੀਤਾ ਹੈ। ਇਸ ਤੋਂ ਪਹਿਲਾਂ 2000 ਵਿੱਚ ਬਾਲੀਵੁੱਡ ਅਦਾਕਾਰਾ ਲਾਰਾ ਦੱਤਾ ਨੇ ਇਹ ਖ਼ਿਤਾਬ ਆਪਣੇ ਨਾਂਅ ਕੀਤਾ ਸੀ। ਜਦਕਿ 1994 ਵਿੱਚ ਸੁਸ਼ਮਿਤਾ ਸੇਨ ਮਿਸ ਯੂਨੀਵਰਸ ਬਣਨ ਵਾਲੀ ਪਹਿਲੀ ਭਾਰਤੀ ਰਹੀ ਸੀ। ਕੁੱਲ ਮਿਲਾ ਕੇ ਮਿ ਯੂਨੀਵਰਸ ਦੇ ਇਤਿਹਾਸ ;ਚ ਭਾਰਤ ਨੇ ਸਿਰਫ਼ ਤਿੰਨ ਵਾਰੀ ਹੀ ਇਹ ਖ਼ਿਤਾਬ ਜਿੱਤਿਆ ਹੈ।
  ਖਰੜ ਦੀ ਹਰਨਾਜ਼ ਕੌਰ ਨੂੰ ਬਚਪਨ ਤੋਂ ਹੀ ਮਾਡਲਿੰਗ ਦਾ ਸ਼ੌਕ ਸੀ। ਮਹਿਜ਼ 17 ਸਾਲਾਂ ਦੀ ਉਮਰ ਵਿੱਚ ਉਨ੍ਹਾਂ ਨੇ 2017 ਵਿੱਚ ਮਿਸ ਚੰਡੀਗੜ੍ਹ ਦਾ ਖ਼ਿਤਾਬ ਆਪਣੇ ਨਾਂਅ ਕੀਤਾ।ਇਸ ਤੋਂ ਬਾਅਦ 2018 ਵਿੱਚ ਉਹ ਮੈਕਸ ਇਮਰਜਿੰਗ ਸਟਾਰ ਆਫ਼ ਇੰਡੀਆ ਬਣੀ। ਇਸ ਦੇ ਨਾਲ ਹੀ ਉਹ ਮਿਸ ਡੀਵਾ 2021, ਫ਼ੈਮਿਨਾ ਮਿਸ ਇੰਡੀਆ ਪੰਜਾਬ 2019, ਫ਼ੈਮਿਨਾ ਮਿਸ ਇੰਡੀਆ 2019 ਦੇ ਟੌਪ 12 ਵਿੱਚ ਰਹੀ ਸੀ। ਯਾਨਿ ਕਿ ਛੋਟੀ ਜਿਹੀ ਉਮਰ ਤੋਂ ਹੀ ਹਰਨਾਜ਼ ਕਾਮਯਾਬੀ ਦੀ ਉਚਾਈ ‘ਤੇ ਪਹੁੰਚ ਗਈ। ਉਨ੍ਹਾਂ ਨੇ ਇਹ ਸਾਬਤ ਕਰ ਦਿੱਤਾ ਕਿ ਜੇ ਪੰਜਾਬੀ ਧੀਆਂ ਨੂੰ ਸਪੋਰਟ ਮਿਲੇ ਤਾਂ ਕਿ ਉਹ ਦੁਨੀਆ ਦੇ ਜਿਸ ਕਿਸੇ ਕੋਣੇ ‘ਚ ਵੀ ਜਾਣ ਉੱਥੇ ਆਪਣੇ ਮਾਪਿਆਂ ਤੇ ਦੇਸ਼ ਦਾ ਨਾਂਅ ਚਮਕਾਉਣ।
  ਚੰਡੀਗੜ੍ਹ ‘ਚ ਮਾਡਲਿੰਗ ਕਰਦੀ ਹਰਨਾਜ਼ ਦੀਆਂ ਦੋ ਪੰਜਾਬੀ ਫ਼ਿਲਮਾਂ 2022 ਵਿੱਚ ਰਿਲੀਜ਼ ਹੋਣ ਵਾਲੀਆਂ ਹਨ। ਉਨ੍ਹਾਂ ਨੇ ਯਾਰਾਂ ਦੀਆਂ ਪੌ ਬਾਰ੍ਹਾਂ ਅਤੇ ਬਾਈ ਜੀ ਕੁੱਟਾਂਗੇ ਵਿੱਚ ਕੰਮ ਕੀਤਾ ਹੈ। ਇਹ ਫ਼ਿਲਮਾਂ ਅਗਲੇ ਸਾਲ ਰਿਲੀਜ਼ ਹੋ ਰਹੀਆਂ ਹਨ।

  ਹਰਨਾਜ਼ ਨੇ ਆਪਣੀ 12ਵੀਂ ਤੱਕ ਦੀ ਪੜ੍ਹਾਈ ਚੰਡੀਗੜ੍ਹ ਦੇ ਸ਼ਿਵਾਲਿਕ ਪਬਲਿਕ ਸਕੂਲ ਤੋਂ ਕੀਤੀ, ਜਦਕਿ ਗ੍ਰੈਜੂਏਸ਼ਨ 42 ਸੈਕਟਰ ਦੇ ਜੀਸੀਜੀ ਕਾਲਜ ਤੋਂ ਕੀਤੀ। ਹਰਨਾਜ਼ ਅੰਗ੍ਰੇਜ਼ੀ ਪੰਜਾਬੀ ਤੇ ਹਿੰਦੀ ਬੋਲਣ ‘ਚ ਮਾਹਰ ਹੈ।

  ਮਾਡਲਿੰਗ ਤੋਂ ਇਲਾਵਾ ਹਰਨਾਜ਼ ਨੂੰ ਖਾਣਾ ਪਕਾਉਣ ਤੇ ਨੱਚਣ ਗਾਉਣ ਦਾ ਵੀ ਸ਼ੌਕ ਹੈ।

  ਹਰਨਾਜ਼ ਦੇ ਮਨਪਸੰਦ ਅਦਾਕਾਰ ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ਼ ਖ਼ਾਨ ਅਤੇ ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਹਨ।

  ਹਰਨਾਜ਼ ਦੀ ਮਨਪਸੰਦ ਲਾਈਨ ਜਿਸ ਨੇ ਹਮੇਸ਼ਾ ਉਨ੍ਹਾਂ ਨੂੰ ਜ਼ਿੰਦਗੀ ‘ਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। “ਕਾਮਯਾਬੀ ਉਨ੍ਹਾਂ ਨੂੰ ਮਿਲਦੀ ਹੈ, ਜੋ ਇਸ ਦਾ ਪੂਰੀ ਸ਼ਿੱਦਤ ਨਾਲ ਇੰਤਜ਼ਾਰ ਕਰਦੇ ਹਨ ਅਤੇ ਕਾਮਯਾਬੀ ਹਾਸਲ ਕਰਨ ਲਈ ਜੀਤੋੜ ਮੇਹਨਤ ਤੇ ਲਗਨ ਨਾਲ ਕੰਮ ਕਰਦੇ ਹਨ। ਇਸ ਦੇ ਨਾਲ ਹੀ ਮਨ ਵਿੱਚ ਪੂਰਾ ਵਿਸ਼ਵਾਸ ਰੱਖਦੇ ਹਨ ਕਿ ਜੋ ਕੰਮ ਉਹ ਕਰ ਰਹੇ ਹਨ, ਉਸ ਵਿੱਚ ਉਨ੍ਹਾਂ ਨੂੰ ਕਾਮਯਾਬੀ ਜ਼ਰੂਰ ਮਿਲੇਗੀ।

  ਹਰਨਾਜ਼ ਦਾ ਮਨਪਸੰਦ ਗੀਤ ਅੰਗ੍ਰੇਜ਼ੀ ਪੌਪ ਸਿੰਗਰ ਕੈਟੀ ਪੈਰੀ ਦਾ ਗਾਇਆ ਗੀਤ ‘ਸਮਾਈਲ’ ਹੈ।
  Published by:Amelia Punjabi
  First published: