HOME » NEWS » Films

ਮੀਜਾਨ ਜਾਫਰੀ ਦਾ ਕਹਿਣਾ ਉਹ ਤੇ ਨਵਿਆ ਸਿਰਫ ਜੱਸਟ ਫਰੈਂਡ ਹਨ

News18 Punjabi | News18 Punjab
Updated: July 2, 2021, 1:54 PM IST
share image
ਮੀਜਾਨ ਜਾਫਰੀ ਦਾ ਕਹਿਣਾ ਉਹ ਤੇ ਨਵਿਆ ਸਿਰਫ ਜੱਸਟ ਫਰੈਂਡ ਹਨ
ਮੀਜਾਨ ਜਾਫਰੀ ਦਾ ਕਹਿਣਾ ਉਹ ਤੇ ਨਵਿਆ ਸਿਰਫ ਜੱਸਟ ਫਰੈਂਡ ਹਨ

  • Share this:
  • Facebook share img
  • Twitter share img
  • Linkedin share img
2019 ਦੀ ਫਿਲਮ ਮਲਾਲ ਨਾਲ ਆਪਣਾ ਬਾਲੀਵੁੱਡ ਡੈਬਿਊ ਕਰਨ ਵਾਲੀ ਐਕਟਰ ਮੀਜਾਨ ਜਾਫਰੀ ਬਾਲੀਵੁੱਡ ਇੰਡਸਟਰੀ ਦੇ ਯੰਗ ਸੈਂਸੇਸ਼ਨ ਮੰਨੇ ਜਾਂਦੇ ਹਨ। ਆਪਣੀ ਐਕਟਿੰਗ ਅਤੇ ਲੁੱਕ ਨਾਲ ਕੋਰੋੜਾਂ ਲੋਕਾਂ ਕਾਇਲ ਕਰਨ ਵਾਲੇ ਐਕਟਰ ਮੀਜਾਨ ਜਾਫਰੀ ਦੇ ਐਕਟਿੰਗ ਨੇ ਸਭ ਦਾ ਦਿਲ ਜਿੱਤ ਲਿਆ ਸੀ।ਵੱਡੇ ਪਰਦੇ 'ਤੇ ਫੈਮਸ ਐਕਟਰ ਜਾਵੇਦ ਜਾਫਰੀ ਦੇ ਬੇਟੇ ਮੀਜਾਨ ਜਾਫਰੀ ਆਏ ਦਿਨ ਸੁਰੱਖੀਆਂ ਵਿੱਚ ਛਾਏ ਰਹਿੰਦੇ ਹਨ। ਬੀਤੇ ਕੁਝ ਸਾਲਾਂ ਦੀ ਗੱਲ ਕਰੀਏ ਤਾਂ ਉਹ ਆਪਣੇ ਲਵ ਅਫੇਅਰ ਨੂੰ ਲੈ ਚਰਚਾ ਦਾ ਵਿਸ਼ਾ ਬਣੇ ਹੋਏ ਹਨ।ਸੂਤਰਾਂ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਸੀ ਕੀ ਮੀਜਾਨ ਜਾਫਰੀ ਸਦੀ ਦੇ ਮਾਹਾਨਾਇਕ ਅਮਿਤਾਬ ਬੱਚਨ ਦੀ ਦੋਹਤੀ ਨਵਿਆ ਨਵੇਲੀ ਨੰਦਾ ਨੂੰ ਡੇਟ ਕਰ ਰਹੇ ਹਨ। ਕਈ ਵਾਰ ਮੀਡੀਆ ਨਾਲ ਗੱਲ ਕਰਿਦੇ ਹੋਏ ਮੀਜਾਨ ਜਾਫਰੀ ਨੇ ਇਨ੍ਹਾਂ ਅਫਵਾਹਾਂ ਨੂੰ ਝੂਠਾ ਦੱਸਿਆ ਹੈ ਅਤੇ ਕੈਮਰੇ ਦੇ ਆਪਣੇ ਆਪ ਨਵਿਆ ਦਾ ਚੰਗਾ ਦੋਸਤ ਦੱਸਿਆ ਹੈ।ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਨੰਦਾ ਉਨ੍ਹਾਂ ਦੀ ਸਭ ਤੋਂ ਚੰਗੀ ਮਿੱਤਰ ਹੈ ਅਤੇ ਉਸ ਨਾਲ ਪ੍ਰੇਮ ਸੰਬੰਧ ਦੀਆਂ ਅਫਵਾਹਾਂ ਝੂਠ ਹਨ। ਨਵਿਆ ਨਵੇਲੀ ਨੰਦਾ ਦੀ ਨਿੱਜਤਾ ਬਾਰੇ ਗੱਲ ਕਰਦਿਆਂ ਮੀਜਾਨ ਨੇ ਕਿਹਾ ਕਿ ਅਜਿਹੀਆਂ ਅਫਵਾਹਾਂ ਉਸ ਲਈ ਬਿਲਕੁਲ ਵੀ ਸਹੀ ਨਹੀਂ ਹਨ ਅਤੇ ਇਨ੍ਹਾਂ ਅਫਵਾਹਾਂ ਵਿਚ ਉਸ ਦੇ ਪਰਿਵਾਰ ਨੂੰ ਸ਼ਾਮਲ ਕਰਨਾ ਗਲਤ ਹੈ। ਮੀਜਾਨ ਜਾਫਰੀ ਅਤੇ ਅਮਿਤਾਭ ਬੱਚਨ ਦਾ ਪਰਿਵਾਰ ਲੰਬੇ ਸਮੇਂ ਤੋਂ ਬਾਲੀਵੁੱਡ ਦਾ ਹਿੱਸਾ ਰਿਹਾ ਹੈ ਅਤੇ ਉਹ ਕਈ ਸਾਲਾਂ ਤੋਂ ਇਕ ਦੂਜੇ ਨੂੰ ਜਾਣਦੇ ਹਨ ਇਸ ਲਈ ਮੀਜਾਨ ਜਾਫਰੀ ਅਤੇ ਨਵਿਆ ਨਵੇਲੀ ਨੰਦਾ ਵਿਚਾਲੇ ਨੇੜਤਾ ਹੈ।
Published by: Ramanpreet Kaur
First published: July 2, 2021, 1:54 PM IST
ਹੋਰ ਪੜ੍ਹੋ
ਅਗਲੀ ਖ਼ਬਰ