HOME » NEWS » Films

17 ਸਾਲਾਂ ਤੋਂ ਗੁੰਮਾਨ ਜ਼ਿੰਦਗੀ ਜੀਅ ਰਹੇ ਸਨ ਮਸ਼ਹੂਰ ਗਾਇਕ ਮੁਹੰਮਦ ਅਜੀਜ

News18 Punjab
Updated: November 28, 2018, 2:26 PM IST
17 ਸਾਲਾਂ ਤੋਂ ਗੁੰਮਾਨ ਜ਼ਿੰਦਗੀ ਜੀਅ ਰਹੇ ਸਨ ਮਸ਼ਹੂਰ ਗਾਇਕ ਮੁਹੰਮਦ ਅਜੀਜ
17 ਸਾਲਾਂ ਤੋਂ ਗੁੰਮਾਨ ਜ਼ਿੰਦਗੀ ਜੀਅ ਰਹੇ ਸਨ ਮਸ਼ਹੂਰ ਗਾਇਕ ਮੁਹੰਮਦ ਅਜੀਜ

  • Share this:
90 ਦੇ ਦਹਾਕੇ ਦੇ ਮਸ਼ਹੂਰ ਪਲੇਅਬੈਕ ਸਿੰਗਰ ਮੁਹੰਮਦ ਅਜੀਜ ਦਾ 64 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਅਜੀਜ ਨੂੰ ਸੀਨੇ ਵਿੱਚ ਦਰਦ ਦੀ ਸ਼ਿਕਾਇਤ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਨ੍ਹਾਂ ਦੀ ਮੌਤ ਹੋ ਗਈ। ਬੁੱਧਵਾਰ ਨੂੰ ਮੁੰਬਈ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਅਜੀਜ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਕੋਲਕਾਤਾ ਵਿੱਚ ਗਾਲਿਬ ਨਾਮ ਦੇ ਇੱਕ ਰੈਸਟੋਰੈਂਟ ਤੋਂ ਕੀਤੀ ਸੀ। ਉਹ ਪਿਛਲੇ 17 ਸਾਲਾਂ ਤੋਂ ਗੁੰਮਨਾਮ ਦੀ ਜ਼ਿੰਦਗੀ ਜੀਅ ਰਹੇ ਸਨ।

ਅਜੀਜ ਦਾ ਜਨਮ 1954 ਵਿੱਚ ਪੱਛਮੀ ਬੰਗਾਲ ਵਿੱਚ ਹੋਇਆ ਸੀ। ਉਨ੍ਹਾਂ ਨੇ ਬਾੱਲੀਵੁਡ ਤੋਂ ਇਲਾਵਾ ਬੰਗਾਲੀ, ਉਡੀਏ ਤੇ ਹੋਰ ਖੇਤਰੀ ਭਾਸ਼ਾਵਾਂ ਦੀਆਂ ਫ਼ਿਲਮਾਂ ਵਿੱਚ ਵੀ ਗਾਣੇ ਗਾਏ। ਅਜੀਜ, ਮੁਹੰਮਦ ਰਫੀ ਦੇ ਬਹੁਤ ਵੱਡੇ ਫੈਨ ਸਨ।

ਅਜੀਜ 1982 ਵਿੱਚ ਮੁੰਬਈ ਆਏ ਤਾਂ ਉਨ੍ਹਾਂ ਨੂੰ ਪਹਿਲਾ ਬ੍ਰੇਕ ਸਪਨ ਜਗਮੋਹਨ ਨੇ ਦਿੱਤਾ ਸੀ। ਅਜੀਜ ਆਪਣੇ ਸੰਘਰਸ਼ ਦੇ ਦਿਨਾਂ ਵਿੱਚ ਮਿਊਜ਼ਿਕ ਡਾਇਰੈਕਟਰ ਅਨੁ ਮਲਿਕ ਦੇ ਘਰ ਵੀ ਜਾਂਦੇ ਸਨ। ਅਨੁ ਵੀ ਉਸ ਦੌਰਾਨ ਸੰਘਰਸ਼ ਹੀ ਕਰ ਰਹੇ ਸਨ। ਇੱਕ ਦਿਨ ਅਨੁ ਨੇ ਅਜੀਜ ਨੂੰ ਬੁਲਾਇਆ ਤੇ ਫ਼ਿਲਮ 'ਮਰਦ' ਦਾ 'ਮਦਰ ਟਾਂਗੇਵਾਲਾ' ਗਾਣਾ ਗਾਉਣ ਨੂੰ ਕਿਹਾ। ਇਹ ਗਾਣਾ ਸੁਪਰਹਿੱਟ ਹੋਇਆ ਤੇ ਇਸ ਗਾਣੇ ਨੇ ਅਜੀਜ ਦੀ ਕਿਸਮਤ ਬਦਲ ਦਿੱਤੀ।
ਇੱਕ ਇੰਟਰਵਿਊ ਵਿੱਚ ਅਜੀਜ ਨੇ ਦੱਸਿਆ ਸੀ, 'ਮੈਂ 80 ਤੇ 90 ਦਹਾਕੇ ਵਿੱਚ ਕਈ ਹਿੱਟ ਗਾਣੇ ਗਾਏ। ਬਾਵਜੂਦ ਇਸਦੇ ਮੇਰਾ ਨਾਮ ਅਵਾਰਡ ਫੰਕਸ਼ਨ ਵਿੱਚ ਨਹੀਂ ਲਿਆ ਗਿਆ। ਇੱਕ ਤੋਂ ਇੱਕ ਹਿੱਟ ਗਾਣੇ ਦੇ ਰਿਹਾ ਸੀ  ਪਰ ਮੈਂ ਕਦੋਂ ਘਰ ਬੈਠ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ।'

ਅਜੀਜ ਦੇ ਮਸ਼ਹੂਰ ਗਾਣੇ

  • ਉਂਗਲੀ ਮੇਂ ਅੰਗੂਠੀ, ਅੰਗੂਠੀ ਮੇਂ ਨਗੀਨਾ

  • ਮਰਦ ਟਾਂਗੇ ਵਾਲਾ

  • ਇਸ ਬਾਤ ਕਾ ਖੁਦਾ ਗਵਾਹ

  • ਮੈਂ ਸੇ ਮੀਨਾ ਸੇ ਨਾ

  • ਹਰ ਕਰਮ ਅਪਨਾ ਕਰੇਂਗੇ ਏ ਵਤਨ

  • ਫੂਲ ਗੁਲਾਬ ਕਾ

  • ਲਾਲ ਦੁਪੱਟਾ ਮਲਮਲ ਕਾ

  • ਤੇਰਾ ਬਿਮਾਰ ਦਿਲ

  • ਮਾਏ ਨੇਮ ਇਜ਼ ਲਖਨ ਵਰਗੇ ਕਈ ਗਾਣੇ ਗਾਏ।

First published: November 28, 2018
ਹੋਰ ਪੜ੍ਹੋ
ਅਗਲੀ ਖ਼ਬਰ