ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਜੇਲ੍ਹ ਵਿੱਚ ਬੰਦ ਅਪਰਾਧੀ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀ 7.27 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਇਹ ਸੰਪਤੀ ਇੱਕ ਫਿਕਸਡ ਡਿਪਾਜ਼ਿਟ ਹੈ। ਦੱਸ ਦੇਈਏ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਹ ਕਾਰਵਾਈ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਦੇ ਖਿਲਾਫ ਕਰੀਬ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਕੀਤੀ ਹੈ।
ਇਸ ਤੋਂ ਪਹਿਲਾਂ 5 ਦਸੰਬਰ 2021 ਨੂੰ ਦੇਸ਼ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੀ ਅਦਾਕਾਰਾ ਨੂੰ ਮੁੰਬਈ ਏਅਰਪੋਰਟ 'ਤੇ ਰੋਕ ਲਿਆ ਗਿਆ ਸੀ। ਈਡੀ ਨੇ ਉਸ ਦੇ ਖਿਲਾਫ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਹੈ। ਈਡੀ ਦੀ ਟੀਮ ਇਸ ਮਾਮਲੇ 'ਚ ਅਭਿਨੇਤਰੀ ਤੋਂ 3 ਵਾਰ ਪੁੱਛਗਿੱਛ ਕਰ ਚੁੱਕੀ ਹੈ। ਜੈਕਲੀਨ ਫਰਨਾਂਡੀਜ਼ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਾਂ ਨੂੰ ਲੈ ਕੇ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਪੁੱਛਗਿੱਛ ਕੀਤੀ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕਰੀਬੀ ਸੂਤਰਾਂ ਮੁਤਾਬਕ ਅਦਾਕਾਰਾ ਜੈਕਲੀਨ ਅਤੇ ਕੋਨਮੈਨ ਸੁਕੇਸ਼ ਚੰਦਰਸ਼ੇਖਰ ਵਿਚਾਲੇ ਕਰੀਬੀ ਸਬੰਧ ਸਨ ਅਤੇ ਉਹ ਅਭਿਨੇਤਰੀ 'ਤੇ ਪਾਣੀ ਵਾਂਗ ਪੈਸਾ ਖਰਚ ਕਰਦਾ ਸੀ। ਸੁਕੇਸ਼ ਚੰਦਰਸ਼ੇਖਰ ਨੇ ਅਭਿਨੇਤਰੀ ਨੂੰ ਇੰਪੋਰਟਿਡ ਕਰੌਕਰੀ ਸਣੇ ਸੋਨੇ ਅਤੇ ਹੀਰੇ ਦੇ ਗਹਿਣੇ ਖਰੀਦ ਕੇ ਦਿੱਤੇ ਸਨ। ਇਨ੍ਹਾਂ ਤੋਂ ਇਲਾਵਾ 52 ਲੱਖ ਰੁਪਏ ਦੀ ਕੀਮਤ ਦਾ ਘੋੜਾ ਅਤੇ 9-9 ਲੱਖ ਰੁਪਏ ਦੀਆਂ 4 ਫਾਰਸੀ ਬਿੱਲੀਆਂ ਵੀ ਤੋਹਫ਼ੇ ਵਜੋਂ ਦਿੱਤੀਆਂ ਗਈਆਂ ਹਨ। ਸੁਕੇਸ਼ ਨੇ ਜੈਕਲੀਨ ਲਈ ਕਈ ਚਾਰਟਰਡ ਫਲਾਈਟਾਂ ਬੁੱਕ ਕੀਤੀਆਂ ਸਨ। ਈਡੀ ਦੇ ਸੂਤਰਾਂ ਮੁਤਾਬਕ ਸੁਕੇਸ਼ ਨੇ ਅਭਿਨੇਤਰੀ 'ਤੇ ਕਰੀਬ 10 ਕਰੋੜ ਰੁਪਏ ਖਰਚ ਕੀਤੇ ਸਨ।
ਈਡੀ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸੁਕੇਸ਼ ਨੇ ਜੈਕਲੀਨ ਲਈ ਦਿੱਲੀ ਤੋਂ ਮੁੰਬਈ ਅਤੇ ਫਿਰ ਇੱਥੋਂ ਚੇਨਈ ਲਈ ਚਾਰਟਰਡ ਫਲਾਈਟ ਬੁੱਕ ਕੀਤੀ ਸੀ। ਇਸ ਤੋਂ ਇਲਾਵਾ ਅਭਿਨੇਤਰੀ ਦੇ ਫਾਈਵ ਸਟਾਰ ਹੋਟਲਾਂ 'ਚ ਰਹਿਣ ਦਾ ਖਰਚਾ ਵੀ ਸੁਕੇਸ਼ ਚੰਦਰਸ਼ੇਖਰ ਨੇ ਹੀ ਚੁੱਕਿਆ ਸੀ। ਈਡੀ ਨੂੰ ਦੋਵਾਂ ਵਿਚਾਲੇ ਮੁਲਾਕਾਤ ਦੀ ਪੱਕੀ ਜਾਣਕਾਰੀ ਹੈ, ਜਿਸ ਬਾਰੇ ਅਭਿਨੇਤਰੀ ਤੋਂ ਪੁੱਛਗਿੱਛ ਕੀਤੀ ਗਈ ਹੈ। ਦੋਵਾਂ ਦੀ ਮੁਲਾਕਾਤ ਸੁਕੇਸ਼ ਦੀ ਅੰਤਰਿਮ ਜ਼ਮਾਨਤ 'ਤੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਹੋਈ ਸੀ। ਫਿਲਹਾਲ ਉਹ ਤਿਹਾੜ ਜੇਲ 'ਚ ਬੰਦ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Bollywood actress, Enforcement Directorate, Jacqueline Fernandez, Mumbai