• Home
 • »
 • News
 • »
 • entertainment
 • »
 • MONEY LAUNDERING CASE SUKESH CHANDRASEKHAR GIVES JACQUELINE GIFT OF 52 LAKH HORSE AND 9 LAKH CAT KS

ਮਨੀ ਲਾਂਡਰਿੰਗ ਕੇਸ: ਜੈਕਲੀਨ ਨੂੰ ਸੁਕੇਸ਼ ਚੰਦਰਸ਼ੇਖਰ ਨੇ 52 ਲੱਖ ਦਾ ਘੋੜਾ ਅਤੇ 9 ਲੱਖ ਦੀ ਬਿੱਲੀ ਦਾ ਦਿੱਤਾ ਸੀ ਤੋਹਫ਼ਾ

ਤਿਹਾੜ ਜੇਲ੍ਹ (Tihar Jail) ਵਿਚੋਂ 200 ਕਰੋੜ ਰੁਪਏ ਵਸੂਲਣ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ, ਉਸ ਦੀ ਪਤਨੀ ਅਦਾਕਾਰਾ ਲੀਨਾ ਮਾਰੀਆ ਪਾਲ ਅਤੇ 6 ਹੋਰ ਲੋਕਾਂ ਵਿਰੁੱਧ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ (Money Laundering Case) ਵਿੱਚ 7,000 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ED ਦੀ ਚਾਰਜਸ਼ੀਟ ਵਿੱਚ ਕਈ ਅਹਿਮ ਖੁਲਾਸੇ ਕੀਤੇ ਗਏ ਹਨ।

 • Share this:
  ਨਵੀਂ ਦਿੱਲੀ: ਤਿਹਾੜ ਜੇਲ੍ਹ (Tihar Jail) ਵਿਚੋਂ 200 ਕਰੋੜ ਰੁਪਏ ਵਸੂਲਣ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ (Conman Sukesh Chandrashekhar), ਉਸ ਦੀ ਪਤਨੀ ਅਦਾਕਾਰਾ ਲੀਨਾ ਮਾਰੀਆ ਪਾਲ ਅਤੇ 6 ਹੋਰ ਲੋਕਾਂ ਵਿਰੁੱਧ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ (Money Laundering Case) ਵਿੱਚ 7,000 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ED ਦੀ ਚਾਰਜਸ਼ੀਟ ਵਿੱਚ ਕਈ ਅਹਿਮ ਖੁਲਾਸੇ ਕੀਤੇ ਗਏ ਹਨ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਇਸ ਚਾਰਜਸ਼ੀਟ ਨੂੰ ਜ਼ਮ੍ਹਾਂ ਕਰਵਾਇਆ ਗਿਆ ਹੈ, ਜਿਸ ਵਿੱਚ ਸਾਹਮਣੇ ਆਇਆ ਹੈ ਕਿ ਮਹਾਂ ਠੱਗ ਸੁਕੇਸ਼ ਚੰਦਰਸ਼ੇਖਰ ਨੇ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ (Jacqueline Fernandez) ਅਤੇ ਨੂਰਾ ਫਤੇਹੀ (Nora Fatehi) ਨੂੰ ਕਰੋੜਾਂ ਰੁਪਏ ਦੇ ਤੋਹਫੇ ਦਿੱਤੇ ਸਨ।

  ਕਰੋੜਾਂ ਰੁਪਏ ਦੇ ਤੋਹਫੇ

  ਰਿਪੋਰਟ ਅਨੁਸਾਰ, ਚਾਰਜਸ਼ੀਟ ਵਿੱਚ ਜਾਂਚ ਏਜੰਸੀ ਨੇ ਦੱਸਿਆ ਕਿ ਸੁਕੇਸ਼ ਚੰਦਰ ਸ਼ੇਖਰ ਨੇ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ 10 ਕਰੋੜ ਰੁਪਏ ਦੇ ਤੋਹਫੇ ਦਿੱਤੇ ਹਨ, ਜਿਸ ਵਿੱਚ 52 ਲੱਖ ਦਾ ਘੋੜਾ ਅਤੇ 9 ਲੱਖ ਦੀ ਫਾਰਸੀ ਬਿੱਲੀ ਦਾ ਜ਼ਿਕਰ ਕੀਤਾ ਗਿਆ ਹੈ। ਇੰਨਾ ਹੀ ਨਹੀਂ ਚਾਰਜਸ਼ੀਟ ਵਿੱਚ ਨੂਰਾ ਫਤੇਹੀ ਨੂੰ ਵੀ ਦਿੱਤੇ ਕਰੋੜਾਂ ਦੇ ਤੋਹਫਿਆਂ ਦਾ ਜ਼ਿਕਰ ਕੀਤਾ ਗਿਆ ਹੈ। ਦੋਸ਼ ਹੈ ਕਿ ਚੰਦਰਸ਼ੇਖਰ ਨੇ ਤਿਹਾੜ ਜੇਲ੍ਹ ਵਿੱਚ ਬੰਦ ਇੱਕ ਕਾਰੋਬਾਰੀ ਦੀ ਪਤਲੀ ਤੋਂ 200 ਕਰੋੜ ਰੁਪਏ ਦੀ ਜ਼ਬਰੀ ਵਸੂਲੀ ਕੀਤੀ ਸੀ।

  ਤੋਹਫ਼ਿਆਂ ਵਿੱਚ ਹੀਰੇ ਦੇ ਗਹਿਣਿਆਂ ਤੋਂ ਲੈ ਕੇ ਮਹਿੰਗਾ ਘੋੜਾ ਤੱਕ

  ਇਨ੍ਹਾਂ ਮਹਿੰਗੇ ਤੋਹਫਿਆਂ ਵਿੱਚ ਗਹਿਣੇ, ਹੀਰੇ ਜੜ੍ਹੇ ਗਹਿਣਿਆਂ ਦੇ ਸੈਟ, ਕ੍ਰਾਕਰੀ, 4 ਫਾਰਸੀ ਬਿੱਲੀਆਂ (9 ਲੱਖ ਰੁਪਏ ਪ੍ਰਤੀ ਬਿੱਲੀ) ਅਤੇ ਇੱਕ ਘੋੜਾ 52 ਲੱਖ ਰੁਪਏ ਕੀਮਤ ਵਾਲਾ।

  ਚੇਨਈ ਵਿੱਚ ਰੁਕੇ ਸੀ ਇੱਕ ਹੋਟਲ ਵਿੱਚ

  ਸੁਕੇਸ਼ ਚੰਦਰਸ਼ੇਖਰ ਜਦੋਂ ਜੇਲ੍ਹ ਵਿੱਚ ਸੀ ਤਾਂ ਉਹ ਜੈਕਲੀਨ ਨਾਲ ਮੋਬਾਈਲ 'ਤੇ ਗੱਲ ਕਰਦਾ ਸੀ। ਜਦੋਂ ਉਹ ਜ਼ਮਾਨਤ 'ਤੇ ਬਾਹਰ ਆਇਆ ਤਾਂ ਉਸ ਨੇ ਚੇਨਈ ਲਈ ਇੱਕ ਚਾਰਟਰਡ ਫਲਾਈਟ ਬੁੱਕ ਕੀਤੀ, ਜਦਕਿ ਉਸ ਨੇ ਮੁੰਬਈ ਤੋਂ ਦਿੱਲੀ ਲਈ ਜੈਕਲੀਨ ਫਰਨਾਂਡੀਜ਼ ਲਈ ਇੱਕ ਚਾਰਟਰਡ ਫਲਾਈਟ ਵੀ ਬੁੱਕ ਕੀਤੀ ਸੀ। ਸੁਕੇਸ਼ ਅਤੇ ਜੈਕਲੀਨ ਦੋਵੇਂ ਚੇਨਈ ਦੇ ਇੱਕ ਹੋਟਲ ਵਿੱਚ ਰੁਕੇ ਸੀ।

  ਨੂਰਾ ਫਤੇਹੀ ਨੂੰ ਤੋਹਫੇ 'ਚ ਦਿੱਤੀ BMW ਅਤੇ ਆਈਫੋਨ

  ਜ਼ਮਾਨਤ 'ਤੇ ਰਹਿੰਦਿਆਂ ਸੁਕੇਸ਼ ਨੇ ਨਿੱਜੀ ਜੈਟ ਵਿੱਚ ਹਵਾਈ ਯਾਤਰਾ ਲਈ ਲਗਭਗ 8 ਕਰੋੜ ਰੁਪਏ ਖਰਚ ਕੀਤੇ। ਸੁਕੇਸ਼ ਨੇ ਜੈਕਲੀਨ ਫਰਾਨਾਂਡੀਜ਼ ਦੇ ਭੈਣ-ਭਰਾਵਾਂ ਨੂੰ ਭਾਰੀ ਰਕਮ ਭੇਜੀ ਸੀ। ਈਡੀ ਨੇ ਜੈਕਲੀਨ ਦੇ ਕਰੀਬੀ ਸਹਿਯੋਗੀਆਂ ਅਤੇ ਸਟਾਫ ਤੋਂ ਵੀ ਪੁਛਗਿਛ ਕੀਤੀ ਸੀ। ਉਥੇ ਨੂਰਾ ਫਤੇਹੀ ਨੂੰ ਸੁਕੇਸ਼ ਨੇ ਬੀਐਮਡਬਲਯੂ ਕਾਰ ਅਤੇ ਇੱਕ ਆਈਫੋਨ ਗ੍ਰਿਫਟ ਕੀਤਾ ਸੀ, ਜਿਸ ਦੀ ਕੁੱਲ ਕੀਮਤ 1 ਕਰੋੜ ਰੁਪਏ ਤੋਂ ਵੱਧ ਸੀ।

  ਇਸ ਸਾਲ ਜਨਵਰੀ ਵਿੱਚ ਸ਼ੁਰੂ ਹੋਈ ਸੀ ਗੱਲਬਾਤ

  ਈਡੀ ਨੇ ਚਾਰਜਸ਼ੀਟ ਵਿੱਚ ਜੈਕਲੀਨ ਫਰਨਾਂਡੀਜ਼ ਦੇ ਨਾਲ-ਨਾਲ ਨੂਰਾ ਫਤੇਹੀ ਦਾ ਵੀ ਜ਼ਿਕਰ ਕੀਤਾ ਹੈ, ਜਿਨ੍ਹਾਂ ਤੋਂ ਮਾਮਲੇ ਵਿੱਚ ਪੁੱਛਗਿੱਛ ਕੀਤੀ ਗਈ ਸੀ। ਫਰਨਾਂਡੀਜ਼ ਅਤੇ ਉਸ ਦੇ ਸਹਿਯੋਗੀਆਂ ਤੋਂ ਵੀ ਪੁੱਛਗਿਛ ਕੀਤੀ ਗਈ। ਚਾਰਜਸ਼ੀਟ ਅਨੁਸਾਰ, ਚੰਦਰਸ਼ੇਖਰ ਅਤੇ ਫਰਨਾਂਡੀਜ਼ ਨੇ ਇਸ ਸਾਲ ਜਨਵਰੀ ਨੇੜੇ ਗੱਲਬਾਤ ਸ਼ੁਰੂ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਤੋਹਫੇ ਭੇਜਣੇ ਸ਼ੁਰੂ ਕਰ ਦਿੱਤੇ।
  Published by:Krishan Sharma
  First published:
  Advertisement
  Advertisement