Sidhu Moose Wala Funeral: ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੀ ਮੌਤ ਨਾਲ ਦੁਨਿਆ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ। ਪੰਜਾਬੀ ਸਿਨੇਮਾ ਜਗਤ ਲਈ 29 ਮਈ ਇੱਕ ਕਾਲਾ ਦਿਨ ਸਾਬਤ ਹੋਇਆ ਜਦੋਂ
ਪੰਜਾਬੀ ਸੰਗੀਤ ਜਗਤ ਨੇ ਇੱਕ ਸ਼ਾਨਦਾਰ ਕਲਾਕਾਰ ਨੂੰ ਗੁਆ ਦਿੱਤਾ। ਇੱਕ ਮਾਂ ਨੇ ਆਪਣੇ 28 ਸਾਲ ਦੇ ਜਵਾਨ ਪੁੱਤਰ ਨੂੰ ਅਲਵਿਦਾ ਕਹਿ ਦਿੱਤਾ। ਸਿੱਧੂ ਮੂਸੇਵਾਲਾ ਦੀ ਮੌਤ ਨਾਲ ਉਨ੍ਹਾਂ ਦੇ ਕਰੀਬੀ ਦੋਸਤਾਂ ਅਤੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਹੈ। ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਅੱਜ ਯਾਨੀ 31 ਮਈ ਨੂੰ ਕੀਤਾ ਜਾਵੇਗਾ। ਜਾਣਕਾਰੀ ਲਈ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ 12:30 ਵਜੇ ਉਨ੍ਹਾਂ ਦੇ ਪਿੰਡ ਮੂਸੇ ਵਿੱਚ ਕੀਤਾ ਜਾਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਪਹੁੰਚ ਚੁੱਕੀ ਹੈ। ਇਸ ਦੌਰਾਨ ਉਨ੍ਹਾਂ ਦੇ ਕਰੀਬੀ ਦੋਸਤਾਂ ਅਤੇ ਪਰਿਵਾਰਕ ਮੈਂਬਰਾ ਤੋਂ ਇਲਾਵਾ ਪ੍ਰਸ਼ੰਸ਼ਕ ਅਤੇ ਕਈ ਫਿਲਮੀ ਸਿਤਾਰਿਆਂ ਵੀ ਮੂਸੇਵਾਲਾ ਨੂੰ ਆਖਰੀ ਵਾਰ ਅਲਵਿਦਾ ਕਹਿਣ ਲਈ ਪਹੁੰਚ ਰਹੇ ਹਨ।
ਪੰਜਾਬੀ ਸਿਨੇਮਾ ਜਗਤ ਵਿੱਚ ਸਿੱਧੂ ਮੂਸੇਵਾਲਾ ਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ। ਉਨ੍ਹਾਂ ਦੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਵਿਚਕਾਰ ਪੰਜਾਬੀ ਗਾਇਕ ਕਰਨ ਔਜਲਾ ਨੇ ਬਹੁਤ ਭਾਵੁਕ ਕਰ ਦੇਣ ਵਾਲੀ ਪੋਸਟ ਸ਼ੇਅਰ ਕੀਤੀ ਹੈ। ਕਲਾਕਾਰ ਨੇ ਭਾਵੁਕ ਸ਼ਬਦਾ ਵਿੱਚ ਲਿਖਿਆ ਕਿ- ਕੁਝ ਵੀ ਕਰਨ ਨੂੰ ਯਾ ਕਹਿਣ ਨੂੰ ਦਿਲ ਨਹੀਂ ਕਰ ਰਿਹਾ। ਪਤਾ ਨਹੀਂ ਕਦੇ ਕਰੂਗਾ ਵੀ ਯਾ ਨਹੀਂ। ਮਾਂ-ਪਿਉ ਦੀ ਬਹੁਤ ਯਾਦ ਆ ਰਹੀ, ਸੱਚ ਦੱਸਾ ਤਾਂ ਸਭ ਕੁਝ ਛੱਡ ਕੇ ਬਹਿ ਜਾਣ ਦਾ ਦਿਲ ਕਰ ਰਿਹਾ ਬਸ। ਮਾਂ-ਪਿਉ ਤੋਂ ਪੁੱਤ ਜਾਂ ਪੁੱਤ ਤੋਂ ਮਾਂ-ਪਿਓ ਤੇ ਵਿਛੋੜੇ ਨੂੰ ਮੈਂ ਬਹੁਤ ਨੇੜੇ ਤੋਂ ਮਹਿਸੂਸ ਕੀਤਾ ਅਤੇ ਇਸ ਦੁੱਖ ਨੂੰ ਮੈਂ ਬਿਆਨ ਨਹੀਂ ਕਰ ਸਕਦਾ। ਥੋੜਾ ਤਰਸ ਕਰੋ ਸਾਡੇ ਸਾਰਿਆਂ ਤੇ ਪਰਮਾਤਮਾ ਮੇਹਰ ਕਰੇ ਸਾਡੇ ਸਾਰਿਆਂ ਤੇ...
ਗਾਇਕ ਸਿੱਧੂ ਮੂਸੇਵਾਲਾ ਅਫਸਾਨਾ ਖਾਨ ਦਾ ਬੇਹੱਦ ਨਜ਼ਦੀਕੀ ਰਿਸ਼ਤਾ ਸੀ। ਦਰਅਸਲ, ਗਾਇਕਾ ਅਫਸਾਨਾ ਖਾਨ ਮਰਹੂਮ ਕਲਾਕਾਰ ਸਿੱਧੂ ਮੂਸੇਵਾਲਾ ਦੀ ਭੈਣ ਬਣੀ ਸੀ। ਅਫਸਾਨਾ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਬਹੁਤ ਦੁਖੀ ਹੈ। ਗਾਇਕ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਹੈ। ਇੱਕ ਪੋਸਟ ਸ਼ੇਅਰ ਕਰ ਗਾਇਕਾ ਨੇ ਲਿਖਿਆ- ਅੱਜ ਸਾਰਾ ਕੁੱਝ ਖਤਮ ਹੋ ਗਿਆ। ਹਜੇ ਵੀ ਦਿਲ ਕਹਿੰਦਾ ਬਾਈ ਹਜੇ ਵੀ ਸਾਡੇ ਵਿੱਚ ਹੈ। ਬਾਕੀ ਤਾਂ ਖੇਰ ਮੇਰਾ ਜੀ ਨਹੀਂ ਲੱਗਦਾ। #sidhumoosewala
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।