Home /News /entertainment /

Sidhu Moose Wala: ਸਿੱਧੂ ਮੂਸੇਵਾਲਾ ਵਿਦੇਸ਼ ਰਹਿੰਦੇ ਸੈਲੀਬ੍ਰਿਟੀਜ਼ ਦੇ ਦਿਲਾਂ 'ਚ ਵੀ ਜ਼ਿੰਦਾਂ, ਕੈਨੇਡੀਅਨ ਰੈਪਰ Drake ਨੇ ਇੰਝ ਕੀਤਾ ਯਾਦ

Sidhu Moose Wala: ਸਿੱਧੂ ਮੂਸੇਵਾਲਾ ਵਿਦੇਸ਼ ਰਹਿੰਦੇ ਸੈਲੀਬ੍ਰਿਟੀਜ਼ ਦੇ ਦਿਲਾਂ 'ਚ ਵੀ ਜ਼ਿੰਦਾਂ, ਕੈਨੇਡੀਅਨ ਰੈਪਰ Drake ਨੇ ਇੰਝ ਕੀਤਾ ਯਾਦ

Sidhu Moose Wala: ਸਿੱਧੂ ਮੂਸੇਵਾਲਾ ਵਿਦੇਸ਼ ਰਹਿੰਦੇ ਸੈਲੀਬ੍ਰਿਟੀਜ਼ ਦੇ ਦਿਲਾਂ 'ਚ ਵੀ ਜ਼ਿੰਦਾਂ, ਕੈਨੇਡੀਅਨ ਰੈਪਰ Drake ਨੇ ਇੰਝ ਕੀਤਾ ਯਾਦ

Sidhu Moose Wala: ਸਿੱਧੂ ਮੂਸੇਵਾਲਾ ਵਿਦੇਸ਼ ਰਹਿੰਦੇ ਸੈਲੀਬ੍ਰਿਟੀਜ਼ ਦੇ ਦਿਲਾਂ 'ਚ ਵੀ ਜ਼ਿੰਦਾਂ, ਕੈਨੇਡੀਅਨ ਰੈਪਰ Drake ਨੇ ਇੰਝ ਕੀਤਾ ਯਾਦ

Drake Wears Sidhu Moose Wala Remembrance T-Shirt: ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੀ ਯਾਦ ਨੇ ਫੈਨਜ਼ ਦੇ ਦਿਲ ਵਿੱਚ ਆਪਣੀ ਵੱਖਰੀ ਥਾਂ ਬਣਾਈ ਹੋਈ ਹੈ। ਉਨ੍ਹਾਂ ਦੀਆਂ ਮਨਮੋਹਕ ਯਾਂਦਾ ਅੱਜ ਵੀ ਦਰਸ਼ਕਾਂ ਵਿੱਚ ਜ਼ਿੰਦਾ ਹਨ। ਪ੍ਰਸ਼ੰਸਕਾਂ ਦੇ ਨਾਲ-ਨਾਲ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਬੈਠੇ ਸੈਲੀਬ੍ਰਿਟੀਜ਼ ਵੀ ਮਰਹੂਮ ਗਾਇਕ ਨੂੰ ਯਾਦ ਕਰ ਰਹੇ ਹਨ। ਇਸ ਵਿਚਕਾਰ ਹੀ ਸ਼ੋਸ਼ਲ ਮੀਡੀਆ ਉੱਪਰ ਮਸ਼ਹੂਰ ਰੈਪਰ ਡਰੇਕ (Drake) ਦਾ ਇੱਕ ਵੀਡੀਓ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ।

ਹੋਰ ਪੜ੍ਹੋ ...
  • Share this:
Drake Wears Sidhu Moose Wala Remembrance T-Shirt: ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੀ ਯਾਦ ਨੇ ਫੈਨਜ਼ ਦੇ ਦਿਲ ਵਿੱਚ ਆਪਣੀ ਵੱਖਰੀ ਥਾਂ ਬਣਾਈ ਹੋਈ ਹੈ। ਉਨ੍ਹਾਂ ਦੀਆਂ ਮਨਮੋਹਕ ਯਾਂਦਾ ਅੱਜ ਵੀ ਦਰਸ਼ਕਾਂ ਵਿੱਚ ਜ਼ਿੰਦਾ ਹਨ। ਪ੍ਰਸ਼ੰਸਕਾਂ ਦੇ ਨਾਲ-ਨਾਲ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਬੈਠੇ ਸੈਲੀਬ੍ਰਿਟੀਜ਼ ਵੀ ਮਰਹੂਮ ਗਾਇਕ ਨੂੰ ਯਾਦ ਕਰ ਰਹੇ ਹਨ। ਇਸ ਵਿਚਕਾਰ ਹੀ ਸ਼ੋਸ਼ਲ ਮੀਡੀਆ ਉੱਪਰ ਮਸ਼ਹੂਰ ਰੈਪਰ ਡਰੇਕ (Drake) ਦਾ ਇੱਕ ਵੀਡੀਓ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਜਿਸ ਵਿੱਚ ਉਸਨੇ ਮੂਸੇਵਾਲਾ ਦੀ ਫੋਟੋ ਵਾਲੀ ਟੀ-ਸ਼ਰਟ ਪਾਈ ਹੋਈ ਹੈ। ਲੋਕ ਇਸ ਦੀਆਂ ਬਹੁਤ ਸਾਰੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰ ਰਹੇ ਹਨ।

ਇਸ ਟੀ-ਸ਼ਰਟ 'ਤੇ ਸਿੱਧੂ ਦੀ ਤਸਵੀਰ ਹੈ ਅਤੇ ਉਨ੍ਹਾਂ ਦਾ ਨਾਂ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ 1993-2022 ਲਿਖਿਆ ਹੋਇਆ ਹੈ। ਡਰੇਕ ਅਤੇ ਮੂਸੇਵਾਲਾ ਦੇ ਪ੍ਰਸ਼ੰਸਕ ਇਸ ਲਈ ਡਰੇਕ ਦੀ ਤਾਰੀਫ ਕਰ ਰਹੇ ਹਨ। ਇਸ ਅੰਤਰਰਾਸ਼ਟਰੀ ਕਲਾਕਾਰ ਨੇ ਮੂਸੇਵਾਲਾ ਨੂੰ ਜਿਸ ਤਰ੍ਹਾਂ ਸਤਿਕਾਰ ਦਿੱਤਾ ਹੈ, ਉਸ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ। ਔਬਰੀ ਡਰੇਕ ਗ੍ਰਾਹਮ ਇੱਕ ਕੈਨੇਡੀਅਨ ਰੈਪਰ, ਗਾਇਕ ਅਤੇ ਅਦਾਕਾਰ ਹੈ। ਇਸ ਟੀ-ਸ਼ਰਟ 'ਚ ਡਰੇਕ ਨੇ ਕਈ ਲੋਕਾਂ ਦੇ ਸਾਹਮਣੇ ਪਰਫਾਰਮੈਂਸ ਦਿੱਤੀ।

ਪਿਤਾ ਨੇ ਸਿੱਧੂ ਦਾ ਬਣਵਾਇਆ ਟੈਟੂ

ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਪੁੱਤਰ ਨੂੰ ਯਾਦ ਕਰਦੇ ਹੋਏ ਉਸਦਾ ਟੈਟੂ ਬਣਵਾਇਆ। ਪਿਤਾ ਬਲਕੌਰ ਸਿੰਘ ਨੇ ਆਪਣੇ ਹੱਥ 'ਤੇ ਸਿੱਧੂ ਦੀ ਤਸਵੀਰ ਛਾਪੀ ਹੈ, ਜਦਕਿ ਮਾਤਾ ਚਰਨ ਕੌਰ ਨੇ ਲਿਖਿਆ ਹੈ ਕਿ ਸ਼ੁਭ ਸਰਵਣ ਪੁਤ। ਜਦੋਂ ਪਿਤਾ ਟੈਟੂ ਬਣਵਾ ਰਹੇ ਸਨ ਤਾਂ ਨੇੜੇ ਰੱਖੇ ਮੋਬਾਈਲ ਵਿੱਚ ਸਿੱਧੂ ਦੀ ਫੋਟੋ ਸੀ। ਇਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਦੇਖ ਵੀ ਪ੍ਰਸ਼ੰਸ਼ਕ ਕਾਫੀ ਭਾਵੁਕ ਹੋਏ।

ਜ਼ਿਕਰਯੋਗ ਹੈ ਕਿ ਮੂਸੇਵਾਲਾ ਦੀ 29 ਮਈ ਨੂੰ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਇਸ ਮਾਮਲੇ 'ਚ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸਿੱਧੂ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਨੇ ਗੈਂਗਸਟਰਾਂ ਅਤੇ ਅਨਸਰਾਂ ਵਿਰੁੱਧ ਮੁਹਿੰਮ ਚਲਾਈ ਹੈ। ਜਿਸਦੇ ਜਰਿਏ ਉਨ੍ਹਾਂ ਨੂੰ ਕਾਬੂ ਕੀਤਾ ਜਾਵੇਗਾ।
Published by:rupinderkaursab
First published:

Tags: Entertainment news, Pollywood, Punjabi industry, Sidhu Moose Wala

ਅਗਲੀ ਖਬਰ