HOME » NEWS » Films

ਮੂਸੇਵਾਲਾ ਨਵਾਂ ਰਿਕਾਰਡ ਬਣਾਉਣ ਨੂੰ ਤਿਆਰ

News18 Punjabi | News18 Punjab
Updated: May 13, 2021, 4:14 PM IST
share image
ਮੂਸੇਵਾਲਾ ਨਵਾਂ ਰਿਕਾਰਡ ਬਣਾਉਣ ਨੂੰ ਤਿਆਰ
ਮੂਸੇਵਾਲਾ ਨਵਾਂ ਰਿਕਾਰਡ ਬਣਾਉਣ ਨੂੰ ਤਿਆਰ

  • Share this:
  • Facebook share img
  • Twitter share img
  • Linkedin share img
ਸਿੱਧੂ ਮੂਸੇਵਾਲਾ ਦੀ ਚਰਚਾ ਹਰ ਪਾਸੇ ਹੈ।ਹੁਣ ਫੈਨਸ ਉਸਦੀ ਨਵੀਂ ਆਉਣ ਵਾਲੀ 'ਮੂਸਟੇਪ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।ਸਿੱਧੂ ਮੂਸੇਵਾਲਾ ਦੇ ਇਹ ਐਲਬਮ 15 ਮਈ ਨੂੰ ਰਿਲੀਜ਼ ਕੀਤੀ ਜਾਏਗੀ। ਸਿੱਧੂ ਦੀ ਇਸ ਐਲਬਮ ਵਿੱਚ ਕੁੱਲ੍ਹ 30 ਗਾਣੇ ਹੋਣਗੇ। ਸਿੱਧੂ ਨੇ ਆਪਣੇ ਫੈਨਸ ਨਾਲ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।ਇਨ੍ਹਾਂ ਵਿੱਚੋਂ ਇੱਕ ਤਸਵੀਰ ਤੇ ਸਿੱਧੂ ਦੇ ਗਾਣਿਆਂ ਦੀ ਟਰੈਕ ਲਿਸਟ ਹੈ।

ਸਿੱਧੂ ਨੇ ਇੱਕ ਹੋਰ ਤਸਵੀਰ ਸਾਂਝਾ ਕਰਦੇ ਹੋਏ ਲਿਖਿਆ, " ਮੇਰੇ ਕਰੀਅਰ ਦੀ ਸ਼ੁਰੂਆਤ ਤੋਂ ਮੇਰੇ ਨਾਲ ਜੁੜਨ ਲਈ ਤੁਹਾਡਾ ਸਭ ਦਾ ਧੰਨਵਾਦ।ਅੱਜ ਮੈਂ ਜੋ ਵੀ ਹਾਂ, ਸਿਰਫ ਤੁਹਾਡੇ ਪਿਆਰ ਤੇ ਸਮਰਥਨ ਕਰਕੇ ਹਾਂ।ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੇਰੀ ਨਵੀਂ ਐਲਬਮ 15 ਮਈ ਨੂੰ ਰਿਲੀਜ਼ ਹੋਣ ਵਾਲੀ ਹੈ ਤਾਂ ਮੈਂ ਇਸ ਨੂੰ ਲੈ ਕੇ ਐਲਬਮ ਦਾ ਸ਼ੈਡਿਊਲ ਛੇਤੀ ਹੀ ਸਾਂਝਾ ਕਰਾਂਗਾ।ਸ਼ੈਡਿਊਲ 'ਚ ਟਰੈਕ ਲਿਸਟ ਦੇ ਨਾਲ ਉਨ੍ਹਾਂ ਦੀ ਰਿਲੀਜ਼ ਡੇਟ ਵੀ ਲਿਖੀ ਹੋਏਗੀ।ਮੈਂ ਇਸ ਲਈ ਬਹੁਤ ਮਿਹਨਤ ਕੀਤੀ ਹੈ ਤੇ ਤੁਹਾਨੂੰ ਵਧੀਆ ਚੀਜ਼ ਦੇਣ ਦੀ ਕੋਸ਼ਿਸ਼ ਕੀਤੀ ਹੈ।"
ਸਿੱਧੂ ਇਸ ਐਲਬਮ ਨਾਲ ਇੱਕ ਵਰਡਲ ਰਿਕਾਰਡ ਵੀ ਬਣਾਉਣਾ ਚਾਹੁੰਦੇ ਹਨ।ਸਿੱਧੂ ਨੇ ਅੱਗੇ ਲਿਖਿਆ, "ਮੈਂ ਕੁਝ ਗੱਲਾਂ ਤੁਹਾਨੂੰ ਦੱਸਣੀਆਂ ਹਨ, ਜਿਸ ਨਾਲ ਮੇਰੀ ਐਲਬਮ ਨੂੰ ਦੁਨੀਆ ਭਰ 'ਚ ਮਸ਼ਹੁਰ ਕਰ ਸਕਦੇ ਹੋ। ਐਲਬਮ ਦੇ ਹਰੇਕ ਗੀਤ ਨਾਲ ਲਿੰਕ ਦਿੱਤਾ ਹੋਏਗਾ, ਐਲਬਮ ਨੂੰ ਸੁਣੋ ਤੇ ਡਾਊਨਲੋਡ ਕਰੋ। ਟਰੈਕ ਨਾਲ ਜੋ ਪਲੇਟਫਾਰਮ ਨਹੀਂ ਦੱਸੇ ਜਾਂਦੇ, ਉੱਥੇ ਗੀਤ ਨਾ ਸੁਣੋ ਅਤੇ ਪਾਇਰੇਸੀ ਨੂੰ ਖ਼ਤਮ ਕਰੋ।
ਹੈਸ਼ਟੈਗ #MooseTape ਦੀ ਵਰਤੋਂ ਕਰੋ ਅਤੇ ਮੈਂਨੂੰ ਇੰਸਟਾ ਰੀਲਜ਼, ਟਿੱਕ-ਟਾਕ ਤੇ ਵੀਡੀਓਜ਼ ਬਣਾਓ। ਆਪਣੇ ਇਲਾਕੇ ਦੇ ਰੇਡੀਓ ਸਟੇਸ਼ਨ ਤੇ ਫੋਨ ਕਰਕੇ ਮੇਰੀ ਐਲਬਮ ਦੇ ਗੀਤ ਚਲਾਉਣ ਲਈ ਕਹੋ। ਤੁਹਾਡੇ ਸਮਰਥਨ ਤੇ ਵਾਰ-ਵਾਰ ਦੱਸੇ ਗਏ ਪਲੇਟਫਾਰਮਜ਼ 'ਤੇ ਗੀਤ ਚੱਲਣ ਕਰਕੇ ਅਸੀਂ ਇਤਿਹਾਸ ਰਚਾਂਗੇ ਤੇ ਦੁਨੀਆ ਭਰ 'ਚ ਨਵੇਂ ਰਿਕਾਰਡ ਕਾਇਮ ਕਰਾਂਗੇ।
ਸਿੱਧੂ ਨੇ ਗੀਤਾਂ ਦੀ ਰਿਲੀਜ਼ ਡੇਟ ਵਾਲਾ ਪੋਸਟਰ ਵੀ ਸਾਂਝਾ ਕੀਤਾ ਹੈ।ਪਹਿਲਾ ਗੀਤ 'Bitch I'm Back' 15 ਮਈ ਨੂੰ ਰਿਲੀਜ਼ ਹੋਏਗਾ ਅਤੇ ਆਖਰੀ ਗੀਤ 21 ਜੁਲਾਈ ਨੂੰ ਰਿਲੀਜ਼ ਹੋਏਗਾ।
ਸਿੱਧੂ ਬੇਸਬਰੀ ਨਾਲ ਰਿਕਾਰਡ ਬਣਨ ਦਾ ਇੰਤਜ਼ਾਰ ਕਰ ਰਿਹਾ ਹੈ ਨਾਲ ਹੀ ਫੈਨਜ਼।
Published by: Ramanpreet Kaur
First published: May 13, 2021, 4:14 PM IST
ਹੋਰ ਪੜ੍ਹੋ
ਅਗਲੀ ਖ਼ਬਰ