Home /News /entertainment /

ਮੂਸੇਵਾਲਾ ਨੂੰ ਪਰਮੀਸ਼ ਵਰਮਾ ਦੀ ਸ਼ਰਧਾਂਜਲੀ, ਜੂਨ ਮਹੀਨੇ ਦਾ ਇੰਡੀਆ ਟੂਰ 'ਤੇ ਸਾਰੇ ਸ਼ੋਅ ਕੀਤੇ ਮੁਲਤਵੀ

ਮੂਸੇਵਾਲਾ ਨੂੰ ਪਰਮੀਸ਼ ਵਰਮਾ ਦੀ ਸ਼ਰਧਾਂਜਲੀ, ਜੂਨ ਮਹੀਨੇ ਦਾ ਇੰਡੀਆ ਟੂਰ 'ਤੇ ਸਾਰੇ ਸ਼ੋਅ ਕੀਤੇ ਮੁਲਤਵੀ

ਮੂਸੇਵਾਲਾ ਦੀ ਅੰਤਿਮ ਅਰਦਾਸ ਅੱਜ, ਪਰਮਿਸ਼ ਵਰਮਾ ਨੇ India Tour ਤੇ ਸਾਰੇ ਸ਼ੋਅ ਕੀਤੇ ਮੁਲਤਵੀ

ਮੂਸੇਵਾਲਾ ਦੀ ਅੰਤਿਮ ਅਰਦਾਸ ਅੱਜ, ਪਰਮਿਸ਼ ਵਰਮਾ ਨੇ India Tour ਤੇ ਸਾਰੇ ਸ਼ੋਅ ਕੀਤੇ ਮੁਲਤਵੀ

Sidhu Moose Wala Antim Ardas: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala ) ਦਾ ਅੱਜ ਨਮਿਤ ਭੋਗ ਅਤੇ ਅੰਤਿਮ ਅਰਦਾਸ ਹੈ। ਉਨ੍ਹਾਂ ਦਾ ਭੋਗ ਸਮਾਗਮ ਅਨਾਜ ਮੰਡੀ ਵਿੱਚ ਕਰਵਾਇਆ ਜਾ ਰਿਹਾ ਹੈ। ਜਿਸ 'ਚ ਵੱਡੀ ਗਿਣਤੀ 'ਚ ਉਨ੍ਹਾਂ ਦੇ ਪ੍ਰਸ਼ੰਸ਼ਕ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਸਿਤਾਰੇ ਦਸਤਾਰ 'ਚ ਪਹੁੰਚ ਰਹੇ ਹਨ। ਇਸ ਮੌਕੇ ਗਾਇਕ, ਅਦਾਕਾਰ ਅਤੇ ਫਿਲਮ ਨਿਰਦੇਸ਼ਕ ਪਰਮੀਸ਼ ਵਰਮਾ ਨੇ ਆਪਣਾ ਇੰਡਿਆਂ ਟੂਰ ਅਤੇ ਸਾਰੇ ਸ਼ੋਅ ਮੁਲਤਵੀ ਕਰ ਦਿੱਦੇ ਹਨ।

ਹੋਰ ਪੜ੍ਹੋ ...
  • Share this:

Sidhu Moose Wala Antim Ardas: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala ) ਦਾ ਅੱਜ ਨਮਿਤ ਭੋਗ ਅਤੇ ਅੰਤਿਮ ਅਰਦਾਸ ਹੈ। ਉਨ੍ਹਾਂ ਦਾ ਭੋਗ ਸਮਾਗਮ ਅਨਾਜ ਮੰਡੀ ਵਿੱਚ ਕਰਵਾਇਆ ਜਾ ਰਿਹਾ ਹੈ। ਜਿਸ 'ਚ ਵੱਡੀ ਗਿਣਤੀ 'ਚ ਉਨ੍ਹਾਂ ਦੇ ਪ੍ਰਸ਼ੰਸ਼ਕ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਸਿਤਾਰੇ ਦਸਤਾਰ 'ਚ ਪਹੁੰਚ ਰਹੇ ਹਨ। ਇਸ ਮੌਕੇ ਗਾਇਕ, ਅਦਾਕਾਰ ਅਤੇ ਫਿਲਮ ਨਿਰਦੇਸ਼ਕ ਪਰਮੀਸ਼ ਵਰਮਾ (Parmish Verma) ਨੇ ਆਪਣਾ ਇੰਡਿਆਂ ਟੂਰ ਅਤੇ ਸਾਰੇ ਸ਼ੋਅ ਮੁਲਤਵੀ ਕਰ ਦਿੱਤੇ ਹਨ।

ਇਸਦੀ ਜਾਣਕਾਰੀ ਦਿੰਦੇ ਹੋਏ ਅਦਾਕਾਰ ਅਤੇ ਗਾਇਕ ਪਰਮੀਸ਼ ਵਰਮਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- ਉਹ ਸਾਡੇ ਦਿਲਾਂ ਵਿੱਚ ਹਮੇਸ਼ਾ ਰਹੇਗਾ. ਇਹ ਅਲਵਿਦਾ ਨਹੀਂ ਹੈ. ਮੈਂ ਤੈਨੂੰ ਇੱਕ ਹੋਰ ਜੀਵਨ ਵਿੱਚ ਦੁਬਾਰਾ ਮਿਲਾਂਗਾ ਲਾਈਫਟਾਈਮ ਬ੍ਰਦਰ। @sidhu_moosewala. ਇਸਦੇ ਨਾਲ ਹੀ ਪਰਮੀਸ਼ ਨੇ ਲਿਖਿਆ ਕਿ ਇੰਡੀਆ ਟੂਰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਮਹੀਨੇ ਕੋਈ ਸ਼ੋਅ ਨਹੀਂ 🙏ਆਦਰ.ਜਾਣਕਾਰੀ ਲਈ ਦੱਸ ਦੇਈਏ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose Wala ) ਦਾ ਅੱਜ ਨਮਿਤ ਭੋਗ ਅਤੇ ਅੰਤਿਮ ਅਰਦਾਸ ਹੈ। ਇਸ ਮੌਕੇ ਦਿੱਲੀ, ਯੂਪੀ ਬਿਲਾਸਪੁਰ ਤੋਂ ਲੈ ਕੇ ਹੋਰ ਕਈ ਵੱਖ-ਵੱਖ ਸੂਬਿਆਂ ਵਿੱਚੋਂ ਵੀ ਲੋਕ ਪਹੁੰਚ ਰਹੇ ਹਨ। ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਫੈਨਜ਼ ਸੋਮਵਾਰ ਤੋਂ ਹੀ ਮਾਨਸਾ ਪਹੁੰਚ ਚੁੱਕੇ ਸੀ, ਅਤੇ ਅੱਜ ਇਸ ਭੋਗ ਸਮਾਗਮ ਦਾ ਹਿੱਸਾ ਬਣੇ ਹਨ। ਮੂਸੇਵਾਲਾ ਦੀਆਂ ਤਸਵੀਰਾਂ ਅਤੇ ਪੋਸਟਰ ਮੂਸਾ ਪਿੰਡ ਦੀ ਹਰ ਕੰਧ ਤੇ ਦੇਖਣ ਨੂੰ ਮਿਲ ਰਹੇ ਹਨ। ਇਸਦੇ ਨਾਲ ਹੀ ਮੂਸੇਵਾਲਾ ਦੇ ਪ੍ਰਸ਼ੰਸ਼ਕ ਮਰਹੂਮ ਗਾਇਕ ਦੇ ਨਾਮ ਦੇ ਟੈਟੂ ਬਣਾਏ ਅਤੇ ਉਸ ਦੀਆਂ ਤਸਵੀਰਾਂ ਦੀ ਟੀ-ਸ਼ਰਟ ਪਹਿਣ ਭੋਗ ਸਮਾਗਮ ਦਾ ਹਿੱਸਾ ਬਣ ਰਹੇ ਹਨ।

ਇਸਦੇ ਨਾਲ ਹੀ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ ਹਨ। ਗਾਇਕ ਅਤੇ ਅਦਾਕਾਰ ਨਿੰਜਾ, ਗਿੱਪੀ ਗਰੇਵਾਲ, ਸ਼ਿਵਜੋਤ ਸਿੰਘ, ਤਰਸੇਮ ਜੱਸੜ, ਆਰ ਨੇਤ ਅਫਸਾਨਾ ਖਾਨ ਵੀ ਮੌਜੂਦ ਹਨ। ਇਨ੍ਹਾਂ ਸਿਤਾਰਿਆਂ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਵੀ ਸ਼ੇਅਰ ਕੀਤੀ ਗਈ ਹੈ।

Published by:Rupinder Kaur Sabherwal
First published:

Tags: Entertainment news, Parmish Verma, Pollywood, Punjabi industry, Sidhu Moose Wala