• Home
  • »
  • News
  • »
  • entertainment
  • »
  • MOUNI ROY WEDDING HERE SEE PHOTOS AND VIDEOS OF MOUNI ROY S HALDI AND MEHNDI CEREMONY

Mouni Roy Wedding: ਦੇਖੋ ਮੌਨੀ ਰਾਏ ਦੀ ਹਲਦੀ ਅਤੇ ਮਹਿੰਦੀ ਰਸਮਾਂ ਦੀਆਂ PHOTOS ਤੇ VIDEOS

ਮੌਨੀ ਰਾਏ 27 ਜਨਵਰੀ ਨੂੰ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਬਿਜ਼ਨੈੱਸਮੈਨ ਸੂਰਜ ਨਾਂਬਿਆਰ ਨਾਲ ਵਿਆਹ ਕਰਨ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ।

Mouni Roy Wedding: ਦੇਖੋ ਮੌਨੀ ਰਾਏ ਦੀ ਹਲਦੀ ਅਤੇ ਮਹਿੰਦੀ ਰਸਮਾਂ ਦੀਆਂ PHOTOS ਤੇ VIDEOS

  • Share this:
    Mouni Roy Wedding: ਮੌਨੀ ਰਾਏ 27 ਜਨਵਰੀ ਨੂੰ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਬਿਜ਼ਨੈੱਸਮੈਨ ਸੂਰਜ ਨਾਂਬਿਆਰ ਨਾਲ ਵਿਆਹ ਕਰਨ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਮੌਨੀ ਰਾਏ ਦਾ ਵਿਆਹ ਭਾਰਤੀ ਪਰੰਪਰਾ ਦੇ ਮੁਤਾਬਕ ਹੋਵੇਗਾ। ਇਸ ਤਹਿਤ ਹਲਦੀ, ਮਹਿੰਦੀ ਅਤੇ ਸੰਗੀਤ ਦੀ ਰਸਮ ਸ਼ੁਰੂ ਕੀਤੀ ਗਈ ਹੈ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ।




    ਇਸ ਸਮੇਂ ਸੋਸ਼ਲ ਮੀਡੀਆ 'ਤੇ ਮੌਨੀ ਰਾਏ ਦੀਆਂ ਹਲਦੀ ਅਤੇ ਮਹਿੰਦੀ (Mouni Roy Haldi Ceremony) ਦੀਆਂ ਰਸਮਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਮੌਨੀ ਦੇ ਦੋਸਤਾਂ ਆਸ਼ਕਾ ਗੋਰਾਡੀਆ ਅਤੇ ਅਰਜੁਨ ਬਿਜਲਾਨੀ ਨੇ ਆਪਣੀਆਂ-ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ ਵਿੱਚ ਮਹਿੰਦੀ ਅਤੇ ਹਲਦੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਕਿ ਦੇਖਦੇ ਹੀ ਦੇਖਦੇ ਇੰਟਰਨੈੱਟ 'ਤੇ ਛਾ ਗਈਆਂ ਹਨ। ਤਾਂ ਆਓ, ਤੁਸੀਂ ਵੀ ਦੇਖੋ ਮੌਨੀ ਦੀ ਹਲਦੀ ਅਤੇ ਮਹਿੰਦੀ ਦੀਆਂ ਤਸਵੀਰਾਂ ਅਤੇ ਵੀਡੀਓਜ਼-



    ਮੌਨੀ ਦੀਆਂ ਹਲਦੀ ਅਤੇ ਮਹਿੰਦੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਇੰਟਰਨੈੱਟ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਲੋਕ ਕਮੈਂਟ ਕਰਕੇ ਮੌਨੀ ਰਾਏ ਨੂੰ ਵਧਾਈ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਮੌਨੀ ਰਾਏ ਦੁਬਈ 'ਚ ਵਿਆਹ ਦੇ ਬੰਧਨ 'ਚ ਬੱਝੇਗੀ ਪਰ ਫਿਰ ਦੋਹਾਂ ਨੇ ਆਪਣੇ ਵਿਆਹ ਦਾ ਟਿਕਾਣਾ ਬਦਲ ਲਿਆ ਅਤੇ ਭਾਰਤ 'ਚ ਹੀ 7 ਗੇੜੇ ਲਗਾ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਫੈਸਲਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਗੋਆ ਦੇ ਵੈਗਾਟਰ ਬੀਚ (Vagator Beach) 'ਤੇ ਵਿਆਹ ਕਰਨਗੇ।



    ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਮੌਨੀ ਰਾਏ ਤੇ ਉਸ ਦੇ ਲਾੜੇ ਰਾਜਾ ਨੇ ਵੱਡਾ ਫੈਸਲਾ ਲਿਆ ਹੈ। ਦਰਅਸਲ, ਕੋਰੋਨਾ ਦੀ ਤੀਜੀ ਲਹਿਰ ਅਤੇ ਵਧਦੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ, ਵਿਆਹ ਵਿੱਚ ਆਉਣ ਵਾਲੇ ਮਹਿਮਾਨਾਂ ਲਈ ਕੁਝ ਨਿਯਮ ਬਣਾਏ ਗਏ ਹਨ, ਜਿਨ੍ਹਾਂ ਦੀ ਪਾਲਣਾ ਕੀਤੇ ਬਿਨਾਂ ਉਹ ਆਪਣੇ ਵਿਆਹ ਵਿੱਚ ਨਹੀਂ ਜਾ ਸਕਦੇ।
    Published by:Ashish Sharma
    First published: