ਚੰਡੀਗੜ੍ਹ: Deep Sidhu: ਪੰਜਾਬੀ ਅਦਾਕਾਰ ਦੀਪ ਸਿੱਧੂ (Deep Sidhu) ਦੀ ਬੀਤੇ ਮੰਗਲਵਾਰ (15 ਫਰਵਰੀ) ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ। ਗੁਰੂਗ੍ਰਾਮ ਤੋਂ ਬਠਿੰਡਾ ਨੂੰ ਜਾਂਦੇ ਸਮੇਂ ਦੀਪ ਦੀ ਸਕਾਰਪੀਓ ਟਰੱਕ ਨਾਲ ਟਕਰਾ ਗਈ। ਦੀਪ ਖੁਦ ਸਕਾਰਪੀਓ ਚਲਾ ਰਿਹਾ ਸੀ ਅਤੇ ਇਸ ਹਾਦਸੇ 'ਚ ਉਸ ਦੀ ਮੌਕੇ 'ਤੇ ਹੀ ਮੌਤ (Deep Sidhu Death) ਹੋ ਗਈ। ਦੀਪ ਸਿੱਧੂ ਦੇ ਚਲੇ ਜਾਣ ਪਿਛੋਂ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ। ਦੀਪ ਸਿੱਧੂ ਦੇ ਮਾਮੇ ਨੇ ਦੱਸਿਆ ਕਿ 12 ਮਹੀਨੇ ਬਾਜਰੇ ਦੀ ਰੋਟੀ ਖਾਂਦਾ ਸੀ ਅਤੇ ਪਿੰਨੀਆਂ ਦਾ ਵੀ ਸੀ ਸ਼ੌਕੀਨ ਉਨ੍ਹਾਂ ਕਿਹਾ ਕਿ ਘਰ ਵਿੱਚ ਵਿਆਹ ਰੱਖਿਆ ਹੋਇਆ ਸੀ, ਪਰੰਤ ਉਸ ਦੇ ਤੁਰ ਜਾਦ ਨਾਲ ਸਾਰੇ ਚਾਅ ਮਾਤਮ 'ਚ ਬਦਲ ਗਏ ਹਨ।
ਦੀਪ ਸਿੱਧੂ ਨੂੰ ਲੁਧਿਆਣਾ ਵਿੱਚ ਹੀ ਨਮ ਅੱਖਾਂ ਨਾਲ ਵਿਦਾਈ ਦਿੱਤੀ ਗਈ। ਦੀਪ ਸਿੱਧੂ ਦੇ ਘਰ ਅੱਜ ਵੀ ਮਾਤਮ ਦਾ ਮਾਹੌਲ ਹੈ। ਅੱਜ ਦੇ ਹੀ ਦਿਨ ਦੀਪ ਸਿੱਧੂ ਦੇ ਘਰੇ ਵਿਆਹ ਦੀ ਸ਼ੁਰੂਆਤ ਹੋਣੀ ਸੀ ਪਰ ਰੱਬ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ।
ਦੀਪ ਸਿੱਧੂ ਦੇ ਨਾਨੇ ਨੇ ਨਮ ਅੱਖਾਂ ਨਾਲ ਦੱਸਿਆ ਕਿ ਦੀਪ ਸਿੱਧੂ ਦੀ ਸਕੀ ਮਾਸੀ ਦੀ ਕੁੜੀ ਦਾ ਅੱਜ ਤੋਂ ਵਿਆਹ ਸ਼ੁਰੂ ਹੋ ਜਾਣਾ ਸੀ ਅਤੇ ਸਾਰਿਆਂ ਨੂੰ ਬੜਾ ਚਾਅ ਸੀ ਅਤੇ ਸਾਰੇ ਖ਼ੁਸ਼ ਸੀ ਪਰ ਇਸ ਖਬਰ ਨੇ ਪੂਰੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਸੁੱਟ ਦਿੱਤਾ। ਉਨ੍ਹਾਂ ਦੱਸਿਆ ਕਿ ਬਚਪਨ ਵਿਚ ਦੀਪ ਸਿੱਧੂ ਆਪਣੇ ਨਾਨਕੇ ਘਰੇ ਕਈ ਕਈ ਦਿਨ ਰਹਿ ਜਾਂਦਾ ਸੀ। ਆਪਣੇ ਨਾਨਕਿਆਂ ਦੇ ਨਾਲ ਉਸ ਨੂੰ ਖਾਸ ਪ੍ਰੇਮ ਸੀ। ਉਸ ਦੇ ਨਾਨੇ ਨੇ ਇਹ ਵੀ ਦੱਸਿਆ ਕਿ ਉਸ ਨੂੰ ਕੀ ਕੀ ਪਸੰਦ ਸੀ ਅਤੇ ਕਿਵੇਂ ਉਸ ਦਾ ਬਚਪਨ ਲੰਘਿਆ ਅਤੇ ਜਵਾਨੀ ਆਈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।