ਇੰਟਰਨੈੱਟ ਸਨਸਨੀ ਪ੍ਰਿਆ ਪ੍ਰਕਾਸ਼ ਦੇ ਖਿਲਾਫ ਹੈਦਰਾਬਾਦ ਵਿੱਚ ਸ਼ਿਕਾਇਤ ਦਰਜ ਅਤੇ ਡਾਇਰੈਕਟਰ ਦੇ ਖਿਲਾਫ ਐਫ ਆਈ ਆਰ ਦਰਜ


Updated: February 14, 2018, 6:19 PM IST
ਇੰਟਰਨੈੱਟ ਸਨਸਨੀ ਪ੍ਰਿਆ ਪ੍ਰਕਾਸ਼ ਦੇ ਖਿਲਾਫ ਹੈਦਰਾਬਾਦ ਵਿੱਚ ਸ਼ਿਕਾਇਤ ਦਰਜ ਅਤੇ ਡਾਇਰੈਕਟਰ ਦੇ ਖਿਲਾਫ ਐਫ ਆਈ ਆਰ ਦਰਜ

Updated: February 14, 2018, 6:19 PM IST
ਰਾਤੋਂ ਰਾਤ ਇੰਟਰਨੈੱਟ ਤੇ ਮਸ਼ਹੂਰ ਹੋਈ ਮਲਿਆਲਮ ਐਕਟ੍ਰੈਸ ਪ੍ਰਿਆ ਪ੍ਰਕਾਸ਼ ਦੇ ਖਿਲਾਫ ਹੈਦਰਾਬਾਦ ਵਿੱਚ ਸ਼ਿਕਾਇਤ ਦਰਜ ਹੋਈ ਹੈ।ਮੁਹੰਮਦ ਮੁਖਿਦ ਨਾਮ ਦੇ ਵਿਅਕਤੀ ਨੇ ਪ੍ਰਿਆ ਪ੍ਰਕਾਸ਼ ਅਤੇ ਮਾਣਿਕਾ ਮਲਾਰੀਆ ਪੁਵੀ ਗਾਣੇ ਦੇ ਨਿਰਮਾਤਾ ਉੱਪਰ ਭਾਵਨਾਵਾਂ ਆਹਤ ਕਰਨ ਦਾ ਆਰੋਪ ਲਗਾਇਆ ਹੈ।ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਰੋਮਾਂਟਿਕ ਦ੍ਰਿਸ਼ ਦੇ ਦੌਰਾਨ ਗਾਣੇ ਵਿੱਚ ਪੈਗੰਬਰ ਸਾਹਬ ਦਾ ਨਾਮ ਲਿਆ ਹੈ।ਇਸ ਤੋ ਇਲਾਵਾ ਹੈਦਰਾਬਾਦ ਦੇ ਇਕ ਅਲੱਗ ਥਾਣੇ ਵਿੱਚ ਫਿਲਮ ਨਿਰਦੇਸ਼ਕ ਦੇ ਖਿਲਾਫ ਵੀ ਐਫ ਆਈ ਆਰ ਦਰਜ ਕਰਵਾਈ ਗਈ ਹੈ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸ਼ਿਕਾਇਤਕਰਤਾ ਦਾ ਆਰੋਪ ਹੈ ਕਿ ਇਸ ਗਾਣੇ ਨੇ ਮੁਸਲਿਮ ਸਮਾਜ ਦੀਆਂ ਭਾਵਨਾਵਾਂ ਨੂੰ ਆਹਤ ਕੀਤਾ ਹੈ।ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਅੰਗਰੇਜ਼ੀ ਅਨੁਵਾਦ ਕਰਨ ਤੇ ਇਹ ਗਾਣਾ ਮਾਣਿਕਾ ਮਲਾਰੀਆ ਪੁਵੀ ਪੈਗੰਬਰ ਮੁਹੰਮਦ ਦਾ ਅਪਮਾਨ ਕਰਦਾ ਹੈ।

ਫ਼ਿਲਮ ਡਾਇਰੈਕਟਰ ਦੇ ਖਿਲਾਫ ਐਫ ਆਈ ਆਰ

ਹੈਦਰਾਬਾਦ ਦੇ ਫਲਕਨੁਮਾ ਪੁਲਿਸ ਸਟੇਸ਼ਨ ਵਿੱਚ ਓਰੁ ਅਧਾਰ ਲਵ ਫਿਲਮ ਦੇ ਡਾਇਰੈਕਟਰ ਉਮਰ ਲੂਲੁ ਦੇ ਖਿਲਾਫ ਵੀ ਐਫ ਆਈ ਆਰ ਦਰਜ ਹੋਈ ਹੈ।ਮਾਮਲਾ ਦਰਜ ਕਰਵਾਉਣ ਵਾਲੇ ਵਿਅਕਤੀ ਦਾ ਆਰੋਪ ਹੈ ਕਿ ਫਿਲਮ ਦੇ ਇਕ ਗਾਣੇ ਵਿੱਚ ਉਸ ਕਵਿਤਾ ਦਾ ਹਿੱਸਾ ਸ਼ਾਮਿਲ ਕੀਤੇ ਗਏ ਹਨ,ਜੋ ਪੈਗੰਬਰ ਮੁਹੰਮਦ ਅਤੇ ਉਹਨਾਂ ਦੀ ਪਤਨੀ ਬੀਬੀ ਖ਼ਦੀਜਾ ਤੇ ਅਧਾਰਿਤ ਹੈ।ਉਹਨਾਂ ਦਾ ਆਰੋਪ ਹੈ ਕਿ ਇਸ ਗੀਤ ਨੂੰ ਗਲਤ ਤਰੀਕੇ ਨਾਲ ਫਿਲਮਾਇਆ ਗਿਆ ਹੈ।ਦੱਸ ਦਈਏ ਕਿ ਓਰੁ ਅਦਾਰ ਲਵ ਫਿਲਮ ਦਾ ਇਹ ਗਾਣਾ ਸ਼ਾਨ ਰਹਿਮਾਨ ਨੇ ਕੰਪੋਜ਼ ਕੀਤਾ ਹੈ।ਇਸ ਗਾਣੇ ਦੀ ਇਕ ਕਲਿਪਿੰਗ ਸੋਸ਼ਲ ਨੈੱਟਵਰਕਿੰਗ ਸਾਈਟਸ ਤੇ ਵਾਇਰਲ ਹੋ ਗਈ,ਜਿਸ ਨਾਲ ਪ੍ਰਿਆ ਰਾਤੋ-ਰਾਤ ਇੰਟਰਨੈੱਟ ਤੇ ਵਾਇਰਲ ਹੋ ਗਈ ਸੀ।

ਯੂਟਿਊਬ ਤੇ ਵੀਡੀਓ ਅਪਲੋਡ ਹੋਣ ਤੋ ਬਾਅਦ ਇਸ ਕਲਿਪਿੰਗ ਨੂੰ 20 ਘੰਟਿਆਂ ਵਿੱਚ ਹੀ 10 ਲੱਖ ਤੋ ਜ਼ਿਆਦਾ ਵਾਰ ਦੇਖਿਆ ਗਿਆ ਹੈ।

ਬਾਲੀਵੁੱਡ ਤੋ ਵੀ ਮਿਲਣ ਲੱਗੇ ਆਫ਼ਰ

ਵੀਡੀਓ ਵਾਇਰਲ ਹੋਣ ਤੋ ਬਾਅਦ ਪ੍ਰਿਆ ਪ੍ਰਕਾਸ਼ ਨੂੰ ਬਾਲੀਵੁੱਡ ਤੋ ਵੀ ਫਿਲਮ ਦਾ ਆਫ਼ਰ ਮਿਲਿਆ ਹੈ।ਨਿਊਜ਼ 18 ਨੂੰ ਦਿੱਤੇ ਖ਼ਾਸ ਇੰਟਰਵਿਊ ਵਿੱਚ ਪ੍ਰਿਆ ਨੇ ਦੱਸਿਆ ਕਿ ਉਸਨੂੰ ਪਿੰਕ ਫਿਲਮ ਦੇ ਡਾਇਰੈਕਟਰ ਨੇ ਕਾਲ ਕਰਕੇ ਫਿਲਮ ਦਾ ਆਫ਼ਰ ਦਿੱਤਾ ਹੈ।
First published: February 14, 2018
ਹੋਰ ਪੜ੍ਹੋ
ਅਗਲੀ ਖ਼ਬਰ