• Home
  • »
  • News
  • »
  • entertainment
  • »
  • MUMBAI DRUG BUST THE ACTOR SON ARRESTED WITH THE DRUGS ON CRUISE SAID THAT BE WAS JUST A VIP GUEST

Mumbai Drug Bust: ਸ਼ਾਹਰੁਖ ਖਾਨ ਦਾ ਪੁੱਤਰ ਆਰੀਅਨ ਹਿਰਾਸਤ 'ਚ, ਡਰੱਗ ਲੈਣ ਦੀ ਗੱਲ ਕਬੂਲੀ: NCB ਸੂਤਰ

(Instagram) (ਫਾਇਲ ਫੋਟੋ)

(Instagram) (ਫਾਇਲ ਫੋਟੋ)

  • Share this:
    ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਸ਼ਨੀਵਾਰ ਸ਼ਾਮ ਨੂੰ ਮੁੰਬਈ ਤੋਂ ਗੋਆ ਜਾ ਰਹੇ ਇਕ ਕਰੂਜ਼ (Cruise) 'ਤੇ ਛਾਪਾ ਮਾਰਿਆ ਅਤੇ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜੋ ਡਰੱਗ ਪਾਰਟੀ ਕਰ ਰਹੇ ਸਨ, ਜਿਨ੍ਹਾਂ ਵਿੱਚ 9 ਪੁਰਸ਼ ਅਤੇ 3 ਲੜਕੀਆਂ ਸ਼ਾਮਲ ਸਨ।

    ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਨਾਂ ਸ਼ਾਹਰੁਖ ਖਾਨ ਦਾ ਪੁੱਤਰ ਆਰੀਅਨ ਖਾਨ ਹੈ, ਜਿਸ ਨੂੰ ਐਨਸੀਬੀ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਐਨਸੀਬੀ ਸੂਤਰਾਂ ਅਨੁਸਾਰ ਪੁੱਛਗਿੱਛ ਦੌਰਾਨ ਆਰੀਅਨ ਖਾਨ ਨੇ ਮੰਨਿਆ ਕਿ ਉਹ ਇਸ ਪਾਰਟੀ ਦਾ ਹਿੱਸਾ ਸੀ।

    ਉਸ ਨੇ ਇਹ ਵੀ ਮੰਨਿਆ ਕਿ ਉਸ ਨੇ ਗਲਤੀ ਕੀਤੀ ਸੀ। ਸੂਤਰਾਂ ਦੇ ਅਨੁਸਾਰ, ਆਰੀਅਨ ਨੇ ਸ਼ੌਂਕ ਦੇ ਤੌਰ ਉਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੀ ਗੱਲ ਵੀ ਸਵੀਕਾਰ ਕੀਤੀ ਹੈ। ਇਸ ਦੇ ਨਾਲ ਹੀ ਸੂਤਰਾਂ ਨੇ ਇਹ ਵੀ ਦੱਸਿਆ ਕਿ ਸੁਪਰਸਟਾਰ ਸ਼ਾਹਰੁਖ ਖਾਨ ਨੇ ਆਪਣੇ ਬੇਟੇ ਦੀ ਹਿਰਾਸਤ ਨੂੰ ਲੈ ਕੇ ਮਸ਼ਹੂਰ ਵਕੀਲ ਸਤੀਸ਼ ਮਾਨਸ਼ਿੰਦੇ, ਜਿਨ੍ਹਾਂ ਦੀ ਟੀਮ ਇਸ ਵੇਲੇ ਐਨਸੀਬੀ ਦਫਤਰ ਵਿੱਚ ਮੌਜੂਦ ਹੈ, ਨਾਲ ਸੰਪਰਕ ਕੀਤਾ ਹੈ।

    ਹਾਲਾਂਕਿ, ਐਨਸੀਬੀ ਵੱਲੋਂ ਇਸ ਸਬੰਧ ਵਿੱਚ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ਾਹਰੁਖ ਖਾਨ ਵੱਲੋਂ ਵੀ ਕੋਈ ਬਿਆਨ ਨਹੀਂ ਆਇਆ ਹੈ।

    ਐਨਸੀਬੀ ਸੂਤਰਾਂ ਦੇ ਅਨੁਸਾਰ, ਸ਼ੁਰੂਆਤੀ ਪੁੱਛਗਿੱਛ ਦੇ ਦੌਰਾਨ, ਅਭਿਨੇਤਾ ਦੇ ਬੇਟੇ ਨੇ ਦੱਸਿਆ ਸੀ ਕਿ ਉਸ ਨੂੰ ਸਿਰਫ ਇੱਕ ਵੀਆਈਪੀ ਮਹਿਮਾਨ ਦੇ ਰੂਪ ਵਿੱਚ ਕਰੂਜ਼ ਉੱਤੇ ਬੁਲਾਇਆ ਗਿਆ ਸੀ। ਉਸ ਨੂੰ ਬਿਲਕੁਲ ਵੀ ਪਤਾ ਨਹੀਂ ਸੀ ਕਿ ਕਰੂਜ਼ ਉਤੇ ਡਰੱਗ ਪਾਰਟੀ ਹੋਣ ਜਾ ਰਹੀ ਹੈ।

    ਹਾਲਾਂਕਿ, ਇਸ ਤੋਂ ਬਾਅਦ ਐਨਸੀਬੀ ਅਧਿਕਾਰੀਆਂ ਨੇ ਉਸ ਦਾ ਮੋਬਾਈਲ ਫ਼ੋਨ ਜ਼ਬਤ ਕਰ ਲਿਆ, ਜਿਸ ਵਿੱਚ ਨਸ਼ੀਲੇ ਪਦਾਰਥਾਂ ਦੀ ਚੈਟ ਪਾਈ ਗਈ। ਇਸ ਤੋਂ ਬਾਅਦ ਉਸ ਨੇ ਸ਼ੌਂਕ ਦੇ ਤੌਰ ਤੇ ਨਸ਼ੇ ਲੈਣ ਦੀ ਗੱਲ ਕਬੂਲ ਕੀਤੀ।
    Published by:Gurwinder Singh
    First published: