ਮੁੰਬਈ ਪੁਲਿਸ ਨੇ ਸ਼ਰਲਿਨ ਚੋਪੜਾ ਨੂੰ ਭੇਜਿਆ ਸਮਨ, ਪੁੱਛਗਿੱਛ ਲਈ ਬੁਲਾਇਆ

ਮੁੰਬਈ ਪੁਲਿਸ ਕ੍ਰਾਈਮ ਬਰਾਂਚ ਪੋਰਨਗ੍ਰਾਫੀ ਕੇਸ ਵਿੱਚ ਬਾਰੀਕੀ ਨਾਲ ਛਾਣਬੀਣ ਕਰ ਰਹੀ ਹੈ। ਉਹ ਹਰ ਪਹਿਲੂ 'ਤੇ ਨਜ਼ਰ ਬਣਾਏ ਹੋਏ ਹਨ।ਇਸ ਕੇਸ 'ਚ ਐਕਟਰਸ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜ਼ਨੈੱਸਮੈਨ ਰਾਜ ਕੁੰਦਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਮੁੰਬਈ ਪੁਲਿਸ ਨੇ ਸ਼ਰਲਿਨ ਚੋਪੜਾ ਨੂੰ ਭੇਜਿਆ ਸਮਨ, ਪੁੱਛਗਿੱਛ ਲਈ ਬੁਲਾਇਆ

ਮੁੰਬਈ ਪੁਲਿਸ ਨੇ ਸ਼ਰਲਿਨ ਚੋਪੜਾ ਨੂੰ ਭੇਜਿਆ ਸਮਨ, ਪੁੱਛਗਿੱਛ ਲਈ ਬੁਲਾਇਆ

 • Share this:
  ਮੁੰਬਈ ਪੁਲਿਸ ਕ੍ਰਾਈਮ ਬਰਾਂਚ ਪੋਰਨਗ੍ਰਾਫੀ ਕੇਸ ਵਿੱਚ ਬਾਰੀਕੀ ਨਾਲ ਛਾਣਬੀਣ ਕਰ ਰਹੀ ਹੈ। ਉਹ ਹਰ ਪਹਿਲੂ 'ਤੇ ਨਜ਼ਰ ਬਣਾਏ ਹੋਏ ਹਨ।ਇਸ ਕੇਸ 'ਚ ਐਕਟਰਸ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜ਼ਨੈੱਸਮੈਨ ਰਾਜ ਕੁੰਦਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਲਗਾਤਾਰ ਲੋਕਾਂ ਨੂੰ ਪੁੱਛ ਗਿੱਛ ਕਰ ਰਹੀ ਹੈ। ਐਕਟਰਸ ਸ਼ਰਲਿਨ ਚੋਪੜਾ ਨੂੰ ਪ੍ਰੋਪਰਟੀ ਸੇਲ ਆਫ ਮੁੰਬਈ ਪੁਲਿਸ ਕ੍ਰਾਈਮ ਬਰਾਂਚ ਨੂੰ ਸਮਨ ਭੇਜਿਆ ਹੈ। ਸ਼ਰਲਿਨ ਨੂੰ 6 ਅਗਸਤ ਪੁੱਛ ਗਿੱਛ ਲਈ ਪੇਸ਼ ਹੋਣ ਲਈ ਕਿਹਾ ਗਿਆ ਹੈ।

  ਸ਼ਰਲਿਨ ਨੇ ਰਾਜ ਕੁੰਦਰਾ 'ਤੇ ਕਈ ਦੋਸ਼ ਵੀ ਲਗਾਏ ਹਨ। ਸ਼ਰਲਿਨ ਦੇ ਅਨੁਸਾਰ, ਰਾਜ ਕੁੰਦਰਾ ਨੇ ਉਸਨੂੰ ਅਡਲਟ ਫਿਲਮਾਂ ਦੇ ਕਾਰੋਬਾਰ ਵਿੱਚ ਧੱਕ ਦਿੱਤਾ ਹੈ। ਪਹਿਲਾਂ ਇੱਕ ਰੋਲ ਆਫਰ ਕੀਤਾ ਗਿਆ ਫਿਰ ਬਾਅਦ 'ਚ ਅਡਲਟ ਕੰਟੇਂਟ ਬਣਾਉਣ ਨੂੰ ਕਿਹਾ ਹੈ। ਰਾਜ ਨੇ ਉਨ੍ਹਾਂ ਨੂੰ ਆਪਣੇ ਹੋਟਸ਼ੋਟ ਐੱਪ ਲਈ ਸ਼ੂਟ ਕਰਨ ਲਈ ਕਿਹਾ ਸੀ।ਹਾਲਾਂਕਿ ਇਸ ਲਈ ਸ਼ਰਲਿਨ ਚੋਪੜਾ ਨੇ ਮਨਾ ਕਰ ਦਿੱਤਾ ਸੀ।ਤੁਹਾਨੂੰ ਦੱਸ ਦੇਈਏ ਕਿ ਖਬਰਾਂ ਦੇ ਅਨੁਸਾਰ, ਸ਼ਰਲਿਨ ਚੋਪੜਾ ਦਾ ਰਾਜ ਕੁੰਦਰਾ ਦੀ ਫਰਮ ਆਰਮਸਪ੍ਰਾਈਮ ਮੀਡੀਆ ਦੇ ਨਾਲ ਇਕਰਾਰਨਾਮਾ ਸੀ।
  ਇਹ ਇਕਰਾਰਨਾਮਾ ਭਾਰਤ ਤੋਂ ਬਾਹਰ ਦੀਆਂ ਕੰਪਨੀਆਂ ਦੇ ਕੁਝ ਐਪਸ ਲਈ ਅਸ਼ਲੀਲ ਕੰਟੇਟ ਪ੍ਰਦਾਨ ਕਰਨਾ ਸੀ।ਸ਼ਰਲਿਨ ਦੇ ਸਾਬਕਾ ਵਕੀਲ ਚਰਨਜੀਤ ਚੰਦਰਪਾਲ ਦੇ ਅਨੁਸਾਰ, ਸ਼ਰਲਿਨ ਸੇਮੀ ਪੋਰਨੋਗ੍ਰਾਫੀ ਦੇ ਨਾਲ ਆਪਣਾ ਐਪ ਚਲਾਉਂਦੀ ਸੀ।ਇਹ ਪਾਰਟ ਟਾਈਮ ਕੰਮ ਬਹੁਤ ਵਧੀਆ ਨਹੀਂ ਚੱਲ ਰਿਹਾ ਸੀ ਅਤੇ ਕੁਝ ਸਮੇਂ ਲਈ ਸ਼ਰਲਿਨ ਰਾਜ ਕੁੰਦਰਾ ਨੂੰ ਮਿਲੀ ਸੀ।
  Published by:Ramanpreet Kaur
  First published: