ਮੁੰਬਈ- ਬਾਲੀਵੁੱਡ ਫਿਲਮ ਅਭਿਨੇਤਾ ਸਲਮਾਨ ਖਾਨ ਸਮੇਤ ਕਈ ਮਸ਼ਹੂਰ ਹਸਤੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਖਿਲਾਫ ਕਈ ਗੈਂਗਸਟਰਾਂ ਵੱਲੋਂ ਰਚੀ ਸਾਜ਼ਿਸ਼ ਦੇ ਮੱਦੇਨਜ਼ਰ ਮਹਾਰਾਸ਼ਟਰ ਪੁਲਸ ਨੇ ਉਨ੍ਹਾਂ ਦੀ ਸੁਰੱਖਿਆ ਵਿਵਸਥਾ ਵਧਾਉਣ ਦਾ ਫੈਸਲਾ ਲਿਆ ਹੈ। ਮਹਾਰਾਸ਼ਟਰ ਪੁਲਿਸ ਨੇ ਸਲਮਾਨ ਖਾਨ ਲਈ ਨੂੰ Y ਸ਼੍ਰੇਣੀ ਸੁਰੱਖਿਆ (Y Category) ਦਿੱਤੀ ਹੋਈ ਸੀ, ਪਰ ਗੈਂਗਸਟਰ ਗਰੁੱਪ ਲਾਰੇਂਸ ਬਿਸ਼ਨੋਈ ਵੱਲੋਂ ਲਗਾਤਾਰ ਸਾਜ਼ਿਸ਼ ਦੇ ਘੇਰੇ 'ਚ ਆਉਣ ਤੋਂ ਬਾਅਦ ਮਿਲੇ ਸਾਰੇ ਇਨਪੁਟਸ ਨੂੰ ਧਿਆਨ 'ਚ ਰੱਖਦੇ ਹੋਏ ਸਲਮਾਨ ਖਾਨ ਦੀ ਸੁਰੱਖਿਆ ਵਿਵਸਥਾ ਨੂੰ ਹੁਣ Y+ ਕੈਟਾਗਿਰੀ ਸੁਰੱਖਿਆ ਪ੍ਰਬੰਧ ( Y + category ) ਕਰਨ ਦਾ ਫੈਸਲਾ ਕੀਤਾ ਗਿਆ ਹੈ। ਮਹਾਰਾਸ਼ਟਰ ਪੁਲਿਸ ਵੱਲੋਂ ਸੁਰੱਖਿਆ ਵਿਵਸਥਾ ਨੂੰ ਵਧਾਉਣ ਦਾ ਇਹ ਫੈਸਲਾ ਸਿਰਫ ਸਲਮਾਨ ਖਾਨ ਹੀ ਨਹੀਂ ਬਲਕਿ ਕਈ ਰਾਜਨੇਤਾਵਾਂ, ਉਦਯੋਗਪਤੀਆਂ, ਬਾਲੀਵੁੱਡ ਅਦਾਕਾਰਾਂ ਅਤੇ ਅਭਿਨੇਤਰੀਆਂ ਨਾਲ ਜੁੜੇ ਇਨਪੁਟਸ ਦੇ ਆਧਾਰ 'ਤੇ ਇਹ ਅਹਿਮ ਫੈਸਲਾ ਲਿਆ ਗਿਆ ਹੈ। ਪੁਲਸ ਸੂਤਰਾਂ ਅਨੁਸਾਰ ਇਸ ਸਾਲ ਜੂਨ ਮਹੀਨੇ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਸਲਮਾਨ ਖਾਨ ਦੇ ਘਰ ਧਮਕੀ ਭਰਿਆ ਪੱਤਰ ਭੇਜਿਆ ਗਿਆ ਸੀ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Mosse wala or Shubhdeep Singh Sidhu ) ਵਾਂਗ ਸਲਮਾਨ ਖਾਨ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਇਸ ਮਾਮਲੇ 'ਚ ਮਹਾਰਾਸ਼ਟਰ ਪੁਲਸ ਦੇ ਨਾਲ-ਨਾਲ ਦਿੱਲੀ ਪੁਲਸ ਦਾ ਸਪੈਸ਼ਲ ਸੈੱਲ (Delhi Police's Special Cell) ਅਤੇ ਪੰਜਾਬ ਪੁਲਿਸ (Punjab police)ਦੀ ਟੀਮ ਵੀ ਕਈ ਗੈਂਗਸਟਰਾਂ ਖਿਲਾਫ ਜਾਂਚ 'ਚ ਲੱਗੀ ਹੋਈ ਹੈ।
ਸਲਮਾਨ ਖਾਨ ਤੋਂ ਇਲਾਵਾ ਮਹਾਰਾਸ਼ਟਰ ਰਾਜ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅੰਮ੍ਰਿਤਾ ਫੜਨਵੀਸ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਇਸ ਨਾਲ ਦੋਵੇਂ ਵੀਆਈਪੀਜ਼ ਦੇ ਨਾਲ 4 ਹਥਿਆਰਬੰਦ ਸੁਰੱਖਿਆ ਗਾਰਡ 24 ਘੰਟੇ ਮੌਜੂਦ ਰਹਿਣਗੇ।
Maharashtra | Mumbai police to provide Y+ security cover to actor Salman Khan. The step has been taken by the state govt after the actor received a threat letter from Lawrence Bishnoi gang earlier: Maharashtra Police
(File Pic) pic.twitter.com/0CjJuE3Zqm
— ANI (@ANI) November 1, 2022
ਅਨੁਪਮ ਖੇਰ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ
ਬਾਲੀਵੁੱਡ ਦੇ ਬਹੁਤ ਹੀ ਮਸ਼ਹੂਰ ਐਕਟਰ ਅਨੁਪਮ ਖੇਰ ਦੀ ਸੁਰੱਖਿਆ ਵਿਵਸਥਾ ਮਹਾਰਾਸ਼ਟਰ ਪੁਲਿਸ (Maharashtra police) ਨੇ ਵਧਾ ਦਿੱਤੀ ਹੈ, ਦਰਅਸਲ ਅਨੁਪਮ ਖੇਰ ਪਿਛਲੇ ਕੁਝ ਸਮੇਂ ਤੋਂ ਕਈ ਅਹਿਮ ਸਿਆਸੀ ਮੁੱਦਿਆਂ 'ਤੇ ਆਪਣੇ ਖੁੱਲ੍ਹੇ ਬਿਆਨ ਕਾਰਨ ਚਰਚਾ ਦੇ ਕੇਂਦਰ 'ਚ ਹਨ। ਇਸ ਦੇ ਨਾਲ ਹੀ ਅਨੁਪਮ ਖੇਰ ਕੁਝ ਸਮਾਂ ਪਹਿਲਾਂ ਰਿਲੀਜ਼ ਹੋਈ ਫਿਲਮ 'ਦਿ ਕਸ਼ਮੀਰ ਫਾਈਲਜ਼' (The Kashmir files) ਅਤੇ ਜੰਮੂ-ਕਸ਼ਮੀਰ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕਾਰਨ ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਕਈ ਲੋਕਾਂ ਦੇ ਰਾਡਾਰ 'ਤੇ ਆ ਗਏ ਸਨ। ਇਸ ਲਈ ਉਨ੍ਹਾਂ ਦੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਮਿਲ ਰਹੇ ਇਨਪੁਟਸ ਦੇ ਮੱਦੇਨਜ਼ਰ ਮਹਾਰਾਸ਼ਟਰ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਵਧਾਉਣ ਦਾ ਫੈਸਲਾ ਕੀਤਾ ਗਿਆ।
ਅਕਸ਼ੈ ਕੁਮਾਰ ਨੂੰ X ਸ਼੍ਰੇਣੀ ਦੀ ਸੁਰੱਖਿਆ
ਦੱਸ ਦੇਈਏ ਕਿ ਮਹਾਰਾਸ਼ਟਰ ਸਰਕਾਰ ਨੇ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨੂੰ X ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ। ਜਿਸ ਦੇ ਅਨੁਸਾਰ 3 ਪੁਲਿਸ ਕਰਮਚਾਰੀ ਅਕਸ਼ੇ ਕੁਮਾਰ ਨੂੰ ਤਿੰਨ ਵੱਖ-ਵੱਖ ਸ਼ਿਫਟਾਂ ਵਿੱਚ ਸੁਰੱਖਿਆ ਕਵਰ ਦਿੰਦੇ ਹਨ। ਸੂਤਰਾਂ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਸਾਰਿਆਂ ਦਾ ਸਾਰਾ ਖਰਚਾ ਸੁਰੱਖਿਆ ਲੈਣ ਵਾਲਾ ਵਿਅਕਤੀ ਹੀ ਚੁੱਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Akshay Kumar, Anupam Kher, Bollywood, Mumbai, Mumbai Police, Salman Khan, Security alert