HOME » NEWS » Films

Tik Tok ਸਟਾਰ ਸ਼ਿਵਾਨੀ ਦਾ ਕ਼ਾਤਿਲ, ਆਰਿਫ਼, ਗਿਰਫ਼ਤਾਰ, ਗੱਲ ਘੋਟ ਕੇ ਬੈੱਡ 'ਚ ਲੁਕੋਈ ਸੀ ਲਾਸ਼

News18 Punjabi | News18 Punjab
Updated: June 29, 2020, 7:01 PM IST
share image
Tik Tok ਸਟਾਰ ਸ਼ਿਵਾਨੀ ਦਾ ਕ਼ਾਤਿਲ, ਆਰਿਫ਼, ਗਿਰਫ਼ਤਾਰ, ਗੱਲ ਘੋਟ ਕੇ ਬੈੱਡ 'ਚ ਲੁਕੋਈ ਸੀ ਲਾਸ਼
TikTok ਸਟਾਰ ਸ਼ਿਵਾਨੀ ਦੀ ਬੇਰਹਿਮੀ ਨਾਲ ਹੱਤਿਆ, ਬੈੱਡ ਬੋਕਸ 'ਚੋਂ ਮਿਲੀ ਲਾਸ਼..

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ: ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲੇ ਦੇ ਕੁੰਡਾਲੀ ਖੇਤਰ ਵਿਚ ਟਿੱਕ-ਟਾਕ ਸਟਾਰ ਸ਼ਿਵਾਨੀ ਦੀ ਗਲਾ ਘੁੱਟ ਕੇ ਹੱਤਿਆ (Murder) ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਕੁੰਡਲੀ ਦੇ ਰਹਿਣ ਵਾਲੇ ਆਰਿਫ਼ 'ਤੇ ਕਤਲ ਦਾ ਇਲਜ਼ਾਮ ਸੀ ਜਿਸਨੂੰ ਇਸੇ ਇਲਾਕ਼ੇ ਤੋਂ ਗਿਰਫ਼ਤਾਰ ਕਰ ਲਿਆ ਗਿਆ ਹੈ।
ਦੋਸ਼ੀ ਸ਼ਿਵਾਨੀ ਦੀ ਮ੍ਰਿਤਕ ਦੇਹ ਨੂੰ ਸੈਲੂਨ ਵਿਚ ਰੱਖੇ ਬੈੱਡ ਵਿਚ ਪਾ ਕੇ ਫਰਾਰ ਹੋ ਗਿਆ ਸੀ। ਐਤਵਾਰ ਨੂੰ ਜਦੋਂ ਮ੍ਰਿਤਕ ਦੀ ਭੈਣ ਦੇ ਦੋਸਤ ਨੇ ਬੈੱਡ ਖੋਲ੍ਹਿਆ ਤਾਂ ਉਸ ਦੀ ਲਾਸ਼ ਮਿਲੀ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਸੀ।
ਪੁਲਿਸ ਨੇ ਦੱਸਿਆ ਕਿ ਸ਼ਿਵਾਨੀ ਖੋਬੀਆ ਦੀ ਕੁੰਡਲੀ ਵਿਚ ਟੱਚ ਐਂਡ ਫੇਅਰ ਨਾਮ ਦਾ ਸੈਲੂਨ ਚਲਾਉਂਦੀ ਸੀ। ਟਿੱਕ-ਟਾਕ 'ਤੇ ਉਸ ਦੇ 1 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ।
ਸ਼ਿਵਾਨੀ ਦੀ ਭੈਣ ਸ਼ਵੇਤਾ ਦੇ ਅਨੁਸਾਰ 26 ਜੂਨ ਨੂੰ ਆਰਿਫ, ਬਿਊਟੀ ਪਾਰਲਰ ਵਿੱਚ ਸ਼ਿਵਾਨੀ ਨੂੰ ਮਿਲਣ ਆਇਆ ਸੀ। ਸ਼ਿਵਾਨੀ ਨੇ ਹੀ ਸ਼ਵੇਤਾ ਦੇ ਫੋਨ 'ਤੇ ਇਹ ਗੱਲ ਦੱਸੀ ਸੀ। ਸ਼ਵੇਤਾ ਨੇ ਰਾਤ ਨੂੰ ਸੁਨੇਹਾ ਦਿੱਤਾ ਜਦੋਂ ਸ਼ਿਵਾਨੀ ਉਸ ਰਾਤ ਘਰ ਵਾਪਸ ਨਹੀਂ ਆਈ ਸੀ। ਸੰਦੇਸ਼ ਦੇ ਜਵਾਬ ਵਿੱਚ, ਸ਼ਿਵਾਨੀ ਨੂੰ ਫੋਨ ਤੋਂ ਜਵਾਬ ਮਿਲਿਆ ਕਿ ਉਹ ਹਰਿਦੁਆਰ ਆਈ ਹੈ ਅਤੇ ਮੰਗਲਵਾਰ ਨੂੰ ਵਾਪਸ ਪਰਤੇਗੀ।

ਬੈੱਡ ਬੋਕਸ ਖੋਲ੍ਹਿਆ ਤਾਂ ਸ਼ਿਵਾਨੀ ਦੀ ਲਾਸ਼ ਮਿਲੀ

ਇਸ ਘਟਨਾ ਤੋਂ ਦੋ ਦਿਨ ਬਾਅਦ ਸ਼ਵੇਤਾ ਦੇ ਦੋਸਤ ਨੀਰਜ ਨੇ ਬਿਊਟੀ ਪਾਰਲਰ ਖੋਲ੍ਹਿਆ ਤਾਂ ਬਦਬੂ ਆ ਰਹੀ ਸੀ। ਨੀਰਜ ਨੇ ਬਿਊਟੀ ਪਾਰਲਰ ਦੇ ਬੈੱਟ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਵਿਚ ਸ਼ਿਵਾਨੀ ਦੀ ਲਾਸ਼ ਮਿਲੀ। ਸ਼ਿਵਾਨੀ ਦੇ ਪਿਤਾ ਵਿਨੋਦ ਦੀ ਸ਼ਿਕਾਇਤ 'ਤੇ ਪੁਲਿਸ ਨੇ ਆਰਿਫ਼ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਸੀ ਗਿਰਫ਼ਤਾਰ ਹੋ ਗਿਆ ਹੈ।
First published: June 29, 2020, 6:48 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading