Punjabi Singer Nachattar Gill: ਪੰਜਾਬੀ ਗਾਇਕ ਨਛੱਤਰ ਗਿੱਲ (Nachattar Gill) ਦੀ ਧਰਮ ਪਤਨੀ ਦਲਵਿੰਦਰ ਕੌਰ ਦੇ ਦਿਹਾਂਤ ਤੋਂ ਬਾਅਦ ਨਾ ਸਿਰਫ ਘਰ ਬਲਕਿ ਉਨ੍ਹਾਂ ਦੇ ਇਲਾਕੇ ਦਾ ਮਾਹੌਲ ਗਮਜ਼ਦਾ ਹੋ ਗਿਆ ਹੈ। ਖੁਸ਼ਿਆਂ ਨਾਲ ਭਰਿਆ ਘਰ ਕਿਵੇਂ ਅਚਾਨਕ ਗਮ ਨਾਲ ਵਿੱਚ ਸ਼ਮੂਲ ਹੋ ਗਿਆ ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਦਰਅਸਲ, ਉਨ੍ਹਾਂ ਦੀ ਬੇਟੀ ਦਾ ਵਿਆਹ ਅਜੇ ਦੋ ਦਿਨ ਪਹਿਲਾਂ 14 ਨਵੰਬਰ ਨੂੰ ਹੋਇਆ ਸੀ।
ਨਛੱਤਰ ਗਿੱਲ ਦੇ ਲੜਕੇ ਦਾ ਵੀ ਕੱਲ੍ਹ 17 ਨਵੰਬਰ ਨੂੰ ਵਿਆਹ ਹੈ। ਪਤਨੀ ਦੀ ਮੌਤ ਤੋਂ ਬਾਅਦ ਖੁਸ਼ੀਆਂ ਅਚਾਨਕ ਗਮੀ ਵਿੱਚ ਬਦਲ ਗਈ। ਇਸ ਦੌਰਾਨ ਉਨ੍ਹਾਂ ਦੀ ਬੇਟੀ ਖੁਦ ਨੂੰ ਸੰਭਾਲ ਨਹੀਂ ਪਾ ਰਹੀ। ਇਸ ਸਮੇਂ ਕਰੀਬੀਆਂ ਦਾ ਰੋ-ਰੋ ਬੁਰਾ ਹਾਲ ਹੈ। ਸਾਹਮਣੇ ਆਈਆਂ ਇਹ ਤਸਵੀਰਾਂ ਤੁਹਾਡੀਆਂ ਵੀ ਅੱਖਾਂ ਨਮ ਕਰ ਦੇਣਗੀਆਂ...
ਇਸ ਵਿਚਕਾਰ ਅੰਤਿਮ ਸੰਸਕਾਰ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਨਛੱਤਰ ਗਿੱਲ ਸਣੇ ਉਨ੍ਹਾਂ ਦੀ ਹਾਲਤ ਕਾਫੀ ਖਰਾਬ ਦਿਖਾਈ ਦਿੱਤੀ। ਹੱਥਾਂ ਵਿੱਚ ਚੂੜਾ ਪਾਈ ਨਜ਼ਰ ਆ ਰਹੀ ਧੀ ਮਾਂ-ਮਾਂ ਪੁਕਾਰ ਰਹੀ ਹੈ। ਉੱਥੇ ਹੀ ਗਾਇਕ ਦਾ ਪੁੱਤਰ ਮਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸਦੇ ਨਾਲ ਹੀ ਇੰਡਸਟਰੀ ਦੇ ਕਈ ਸਿਤਾਰੇ ਸੋਗ ਜ਼ਾਹਿਰ ਕਰ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Pollywood, Punjabi singer, Singer