ਐੱਨ.ਸੀ.ਬੀ. ਨੇ ਕੀਤਾ ਸੁਸ਼ਾਤ ਦੇ ਦੋਸਤ ਸਿਧਾਰਥ ਪਿਥਾਨੀ ਨੂੰ ਗ੍ਰਿਫਤਾਰ

ਐੱਨ.ਸੀ.ਬੀ. ਨੇ ਕੀਤਾ ਸੁਸ਼ਾਤ ਦੇ ਦੋਸਤ ਸਿਧਾਰਥ ਪਿਥਾਨੀ ਨੂੰ ਗ੍ਰਿਫਤਾਰ

 • Share this:
  ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੋਸਤ ਸਿਧਾਰਥ ਪਿਥਾਨੀ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ(ਐਨਸੀਬੀ) ਨੇ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਨਸ਼ਿਆਂ ਦੇ ਮਾਮਲੇ ਵਿਚ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਪਿਥਾਨੀ ਨੂੰ ਹੈਦਰਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਕ ਐਨਸੀਬੀ ਦੀ ਟੀਮ ਸਿਧਾਰਥ ਪਿਥਾਨੀ ਨੂੰ ਮੁੰਬਈ ਲੈ ਕੇ ਆ ਰਹੀ ਹੈ, ਜਿਥੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਸਿਧਾਰਥ ਪਿਥਾਨੀ 'ਤੇ ਨਸ਼ਿਆਂ ਦੇ ਮਾਮਲੇ' ਚ ਸਾਜਿਸ਼ ਰਚਣ ਦੇ ਦੋਸ਼ 'ਚ ਧਾਰਾ 28, 29 ਅਤੇ 27 ਦਾ ਦੋਸ਼ ਲਗਾਇਆ ਜਾਵੇਗਾ।ਦੱਸ ਦਈਏ ਕਿ ਸਿਧਾਰਥ ਪਿਥਾਨੀ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਫਲੈਟ ਵਿਚ ਰਹਿੰਦੇ ਸਨ। ਸਿਧਾਰਥ ਸੁਸ਼ਾਂਤ ਦੀ ਮ੍ਰਿਤਕ ਦੇਹ ਨੂੰ ਵੇਖਣ ਵਾਲੇ ਪਹਿਲੇ ਵਿਅਕਤੀਆਂ ਵਿੱਚੋਂ ਇੱਕ ਸੀ।ਦੱਸਦਈਏ ਕੀ ਇਨ੍ਹਾਂ ਦੋਨਾਂ ਦੀ ਮੁਲਾਕਾਤ ਇੱਕ ਕੋਮਨ ਦੋਸਤ ਦੇ ਜ਼ਰੀਏ ਹੋਈ ਸੀ ਫਿਰ ਉਸ ਤੋਂ ਬਾਅਦ ਇਹ ਦੋਨੋ ਇੱਕਠੇ ਰਹਿਣ ਲੱਗ ਗਏ।ਸੁਸ਼ਾਂਤ ਸਿੰਘ ਰਾਜਪੂਤ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਅਤੇ ਉਸ ਦੇ ਭਰਾ ਸ਼ੋਇਕ ਸਮੇਤ ਨਸ਼ਿਆਂ ਦੇ ਮਾਮਲੇ ਵਿੱਚ ਕਈਆਂ ਉੱਤੇ ਦੋਸ਼ ਆਇਦ ਕੀਤੇ ਗਏ ਹਨ, ਜੋ ਸੁਸ਼ਾਂਤ ਰਾਜਪੂਤ ਦੀ ਮੌਤ ਦੀ ਜਾਂਚ ਦੇ ਹਿੱਸੇ ਵਜੋਂ ਸਾਹਮਣੇ ਆਏ ਸਨ।
  ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇਸ ਮਾਮਲੇ ਵਿੱਚ ਉਦੋਂ ਕਦਮ ਰੱਖਿਆ ਜਦੋ ਰਿਆ ਚੱਕਰਵਰਤੀ ਦੇ ਫੋਨ ਦੀ ਵਟਸਐਪ 'ਚੋਂ ਮਿਲੀ ਚੈਟ ਵਿੱਚ ਸੁਸ਼ਾਤ ਲਈ ਨਸ਼ੀਲੇ ਪਦਾਰਥ ਖਰੀਦਣ ਦੀ ਗੱਲ ਸਾਹਮਣੇ ਆਈ ਸੀ।
  ਜਿਸ ਤੋਂ ਬਾਅਦ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਕੋਲੋ ਪੁੱਛ-ਗਿੱਛ ਦਾ ਮਾਮਲਾ ਸ਼ੁਰੂ ਹੋਇਆ ਸੀ।
  Published by:Ramanpreet Kaur
  First published: