ਬਾੱਲੀਵੁਡ ਦੀ 'ਹਿੰਦੀ ਮੀਡੀਅਮ' ਨਾਲ ਮੇਲ ਖਾਂਦੀ ਹੈ ਤਰਸੇਮ ਜੱਸੜ ਤੇ ਨੀਰੂ ਬਾਜਵਾ ਦੀ 'ਉੜਾ ਆੜਾ' ਫ਼ਿਲਮ

Damanjeet Kaur
Updated: January 4, 2019, 6:35 PM IST
ਬਾੱਲੀਵੁਡ ਦੀ 'ਹਿੰਦੀ ਮੀਡੀਅਮ' ਨਾਲ ਮੇਲ ਖਾਂਦੀ ਹੈ ਤਰਸੇਮ ਜੱਸੜ ਤੇ ਨੀਰੂ ਬਾਜਵਾ ਦੀ 'ਉੜਾ ਆੜਾ' ਫ਼ਿਲਮ
ਤਰਸੇਮ ਜੱਸੜ ਤੇ ਨੀਰੂ ਬਾਜਵਾ
Damanjeet Kaur
Updated: January 4, 2019, 6:35 PM IST
ਬਾੱਲੀਵੁਡ ਵਿੱਚ ਇਰਫਾਨ ਖਾਨ ਦੀ ਫਿਲਮ ਹਿੰਦੀ ਮੀਡੀਅਮ ਵਿੱਚ ਵੱਡੇ ਸਕੂਲਾਂ ਤੇ ਅੰਗ੍ਰੇਜ਼ੀ ਦੇ ਵੱਧ ਰਹੇ ਰੂਝਾਨ ਤੇ ਚਾਨਣਾ ਪਾਇਆ ਗਿਆ ਸੀ ਤੇ ਹੁਣ ਪੰਜਾਬੀ ਇੰਡਸਟਰੀ ਵਿੱਚ ਨੀਰੂ ਬਾਜਵਾ ਤੇ ਤਰਸੇਮ ਜੱਸੜ ਦੀ 1 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਊੜਾ ਆੜਾ' ਵੀ ਕੁੱਝ ਇਸ ਤਰ੍ਹਾਂ ਦੇ ਵਿਸ਼ੇ ਤੇ ਹੀ ਹੈ। ਜਿਸ ਵਿੱਚ ਪੰਜਾਬ ਦੇ ਮਾਪਿਆਂ ਵਿੱਚ ਵੱਡੇ ਸਕੂਲਾਂ ਤੇ ਅੰਗ੍ਰੇਜ਼ੀ ਭਾਸ਼ਾ ਦੇ ਰੂਝਾਨ ਨੂੰ ਦਰਸਾਇਆ ਗਿਆ। ਅੱਜ ਇਸ ਫ਼ਿਲਮ ਦਾ ਟਰੇਲਰ ਦਾ ਰਿਲੀਜ਼ ਕੀਤਾ ਗਿਆ ਜਿਸ ਵਿੱਚ ਨੀਰੂ ਬਾਜਵਾ ਤੇ ਤਰਸੇਮ ਜੱਸੜ ਤੋਂ ਇਲਾਵਾ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ ਤੇ ਬੀ.ਐਨ. ਸ਼ਰਮਾ ਵੀ ਹਨ।

ਫ਼ਿਲਮ ਵਿੱਚ ਅੱਜ ਦੇ ਆਧੁਨਿਕ ਸਮਾਜ ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲਾਂ ਵਿੱਚ ਪੜ੍ਹਾਉਣ ਦੀ ਦੌੜ ਵਿੱਚ ਲੱਗੇ ਹੋਏ ਮਾਪਿਆਂ ਬਾਰੇ ਦੱਸਿਆ ਗਿਆ ਹੈ। ਫਿਲਮ ਦੀ ਕਹਾਣੀ ਇੱਕ ਜੋੜੇ ਦੇ ਦੁਆਲੇ ਘੁੰਮਦੀ ਹੈ ਜੋ ਆਪਣੇ ਬੱਚੇ ਨੂੰ ਇੱਕ ਮਹਿੰਗੇ ਸਕੂਲ ਵਿਚ ਪੜ੍ਹਨ ਭੇਜਦੇ ਹਨ ਪਰ ਜਿਵੇਂ ਜਿਵੇਂ ਕਹਾਣੀ ਅੱਗੇ ਵੱਧਦੀ ਹੈ ਅਤੇ ਹਾਲਾਤ ਬਦਲਦੇ ਹਨ ਤਾਂ ਬੱਚਾ ਆਪਣੇ ਮਾਤਾ ਪਿਤਾ ਨੂੰ ਬਾਕੀ ਬੱਚਿਆਂ ਦੇ ਮਾਤਾ ਪਿਤਾ ਦੇ ਮੁਕਾਬਲੇ ਨੀਵਾਂ ਸਮਝਣਾ ਸ਼ੁਰੂ ਕਰ ਦਿੰਦਾ ਹੈ। 'ਉੜਾ ਆੜਾ' ਦੀ ਕਹਾਣੀ ਸਾਡੀ ਜ਼ਿੰਦਗੀਆਂ ਵਿੱਚ ਹਰ ਭਾਸ਼ਾ ਦੀ ਮਹੱਤਤਾ ਨੂੰ ਵੀ ਉਜਾਗਰ ਕਰਦੀ ਹੈ। ਇਹ ਫਿਲਮ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤੀ ਹੈ ਅਤੇ ਨਰੇਸ਼ ਕਥੂਰੀਆ ਨੇ ਇਸਦੀ ਕਹਾਣੀ ਲਿਖੀ ਹੈ ਅਤੇ ਨਰੇਸ਼ ਕਥੂਰੀਆ ਅਤੇ ਸੁਰਮੀਤ ਮਾਵੀ ਨੇ ਇਸਦਾ ਸਕ੍ਰੀਨਪਲੇ ਲਿਖਿਆ ਹੈ।

First published: January 4, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ