Neeraj Chopra Copied Allu Arjun: ਸਾਉਥ ਸੁਪਰਸਟਾਰ ਅੱਲੂ ਅਰਜੁਨ (Allu Arjun) ਦਾ ਖੁਮਾਰ ਨਾ ਸਿਰਫ਼ ਤੇਲਗੂ ਸਗੋਂ ਬਾਲੀਵੁੱਡ ਸਿਨੇਮਾ ਜਗਤ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਫਿਲਮ 'ਪੁਸ਼ਪਾ' ਵਿੱਚ ਕਲਾਕਾਰ ਨੇ ਆਪਣੀ ਅਦਾਕਾਰੀ ਦਾ ਲੋਹਾ ਪੂਰੀ ਦੁਨੀਆ ਵਿੱਚ ਮਨਵਾਇਆ ਹੈ। ਸਾਲ 2021 ਵਿੱਚ ਰਿਲੀਜ਼ ਹੋਈ ਫਿਲਮ ਪੁਸ਼ਪਾ ਦ ਰਾਈਜ਼ (Pushpa: The Rise) ਦਾ ਜਾਦੂ ਹਾਲੇ ਵੀ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਹਾਲ ਹੀ ਵਿੱਚ ਅਦਾਕਾਰ ਅੱਲੂ ਦੀ ਮੁਲਾਕਾਤ ਓਲੰਪਿਕ ਚੈਂਪੀਅਨ ਸੋਨ ਤਮਗਾ ਜੇਤੂ ਨੀਰਜ਼ ਚੋਪੜਾ (Neeraj Chopra) ਦੇ ਨਾਲ ਹੋਈ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ, ਜਿਸਨੂੰ ਪ੍ਰਸ਼ੰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਇਸ ਵਾਈਰਲ ਵੀਡੀਓ ਵਿੱਚ ਦੋਵੇਂ ਇਕ-ਦੂਜੇ ਦੇ ਸਿਗਨੇਚਰ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਦੋਵਾਂ ਦੇ ਸਵੈਗ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਦਰਅਸਲ, ਇਕ ਈਵੈਂਟ ਦੌਰਾਨ ਅੱਲੂ ਅਰਜੁਨ ਨੂੰ 'ਇੰਡੀਅਨ ਆਫ ਦਿ ਈਅਰ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਈਵੈਂਟ 'ਚ ਪੁਸ਼ਪਾ ਸਟਾਰ ਨੇ ਨੀਰਜ ਚੋਪੜਾ ਨਾਲ ਮੁਲਾਕਾਤ ਕੀਤੀ। ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਅੱਲੂ ਨੂੰ ਨੀਰਜ ਦਾ ਜੈਵਲਿਨ ਪੋਜ਼ ਦਿੰਦੇ ਹੋਏ ਅਤੇ ਓਲੰਪਿਕ ਚੈਂਪੀਅਨ ਨੂੰ ਪੁਸ਼ਪਾ ਦਾ ਪੋਜ ਦਿੰਦੇ ਹੋਏ ਦੇਖਿਆ ਗਿਆ। ਯੂਜ਼ਰਸ ਇਸ ਵੀਡੀਓ ਤੇ ਲਗਾਤਾਰ ਕਮੈਂਟ ਕਰ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Allu Arjun, Allu Arjun Movies, Entertainment, Entertainment news, Neeraj Chopra, South, South Star