Home /News /entertainment /

ਵੱਡੇ ਪਰਦੇ ‘ਤੇ ਫ਼ਿਰ ਧਮਾਲ ਪਾਉਣ ਆ ਰਹੀ ਹੈ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਜੋੜੀ

ਵੱਡੇ ਪਰਦੇ ‘ਤੇ ਫ਼ਿਰ ਧਮਾਲ ਪਾਉਣ ਆ ਰਹੀ ਹੈ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਜੋੜੀ

ਵੱਡੇ ਪਰਦੇ ‘ਤੇ ਫ਼ਿਰ ਧਮਾਲ ਪਾਉਣ ਆ ਰਹੀ ਹੈ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਜੋੜੀ

ਵੱਡੇ ਪਰਦੇ ‘ਤੇ ਫ਼ਿਰ ਧਮਾਲ ਪਾਉਣ ਆ ਰਹੀ ਹੈ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਜੋੜੀ

ਨੀਰੂ ਤੇ ਗਿੱਪੀ ਸਟਾਰਰ ਸ਼ਾਵਾ ਨੀ ਗਿਰਧਾਰੀ ਲਾਲ ਦਾ ਪੋਸਟਰ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤਾ। ਪੋਸਟਰ ਦੇਖ ਕੇ ਸਾਫ਼ ਪਤਾ ਲਗਦਾ ਹੈ ਕਿ ਇਹ ਜੋੜੀ ਵੱਡੇ ਪਰਦੇ ‘ਤੇ ਰੋਮਾਂਸ ਕਰਦੀ ਨਜ਼ਰ ਆਏਗੀ। ਇਸ ਫ਼ਿਲਮ ‘ਚ ਗਿੱਪੀ ਤੇ ਨੀਰੂ ਨਾਲ ਹਿਮਾਂਸ਼ੀ ਖੁਰਾਨਾ ਵੀ ਐਕਟਿੰਗ ਕਰਦੀ ਨਜ਼ਰ ਆਵੇਗੀ।

ਹੋਰ ਪੜ੍ਹੋ ...
  • Share this:

    ਕਰੀਬ 10 ਸਾਲਾਂ ਬਾਅਦ ਪਾਲੀਵੁੱਡ ਸਟਾਰਜ਼ ਨੀਰੂ ਬਾਜਵਾ ਤੇ ਗਿੱਪੀ ਗਰੇਵਾਲ ਦੀ ਜੋੜੀ ਵੱਡੇ ਪਰਦੇ ‘ਤੇ ਫ਼ਿਰ ਇਕੱਠੀ ਨਜ਼ਰ ਆਵੇਗੀ। ਇਸ ਫ਼ਿਲਮ ਦਾ ਨਾਂਅ ਹੈ ਸ਼ਾਵਾ ਨੀ ਗਿਰਧਾਰੀ ਲਾਲ। ਇਸ ਤੋਂ ਪਹਿਲਾਂ ਨੀਰੂ ਤੇ ਗਿੱਪੀ ਦੀ ਆਖ਼ਰੀ ਫ਼ਿਲਮ ਜਿੰਨੇ ਮੇਰਾ ਦਿਲ ਲੁੱਟਿਆ ਸੀ। ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਨੇ ਮੇਲ ਕਰਾਦੇ ਰੱਬਾ ;ਚ ਵੀ ਇਕੱਠੇ ਕੰਮ ਕੀਤਾ। ਸਿਲਵਰ ਸਕ੍ਰੀਨ ‘ਤੇ ਦਰਸ਼ਕਾਂ ਨੂੰ ਇਨ੍ਹਾਂ ਦੋਵਾਂ ਦੀ ਜੋੜੀ ਖ਼ੂਬ ਪਸੰਦ ਆਈ ਸੀ।









    View this post on Instagram






    A post shared by Neeru Bajwa (@neerubajwa)











    View this post on Instagram






    A post shared by Neeru Bajwa (@neerubajwa)



    ਨੀਰੂ ਤੇ ਗਿੱਪੀ ਸਟਾਰਰ ਸ਼ਾਵਾ ਨੀ ਗਿਰਧਾਰੀ ਲਾਲ ਦਾ ਪੋਸਟਰ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤਾ। ਪੋਸਟਰ ਦੇਖ ਕੇ ਸਾਫ਼ ਪਤਾ ਲਗਦਾ ਹੈ ਕਿ ਇਹ ਜੋੜੀ ਵੱਡੇ ਪਰਦੇ ‘ਤੇ ਰੋਮਾਂਸ ਕਰਦੀ ਨਜ਼ਰ ਆਏਗੀ। ਇਸ ਫ਼ਿਲਮ ‘ਚ ਗਿੱਪੀ ਤੇ ਨੀਰੂ ਨਾਲ ਹਿਮਾਂਸ਼ੀ ਖੁਰਾਨਾ ਵੀ ਐਕਟਿੰਗ ਕਰਦੀ ਨਜ਼ਰ ਆਵੇਗੀ। ਇਹ ਕਾਮੇਡੀ ਫ਼ਿਲਮ ਹੈ, ਫ਼ਿਲਮ ਦੇ ਡਾਇਰੈਕਟਰ-ਪ੍ਰੋਡਿਊਸਰ ਖ਼ੁਦ ਗਿੱਪੀ ਗਰੇਵਾਲ ਹਨ। ਇਸ ਦੇ ਨਾਲ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਨੇ ਇਸ ਫ਼ਿਲਮ ਦਾ ਸਕ੍ਰੀਨਪਲੇਅ ਲਿਖਿਆ ਹੈ।









    View this post on Instagram






    A post shared by Neeru Bajwa (@neerubajwa)



    ਫ਼ਿਲਮ ਦੇ ਕਾਨਸੈਪਟ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਦੀ ਕਹਾਣੀ ਪੁਰਾਣੇ ਜ਼ਮਾਨੇ ਦੇ ਇਰਦ-ਗਿਰਦ ਘੁੰਮਦੀ ਹੈ। ਯਾਨਿ ਇਸ ਫ਼ਿਲਮ ‘ਚ ਤੁਹਾਨੂੰ 1940 ਦੇ ਦਹਾਕਿਆਂ ਦੇ ਜ਼ਮਾਨੇ ਦੀ ਝਲਕ ਦੇਖਣ ਨੂੰ ਮਿਲੇਗੀ। ਇਸ ਫ਼ਿਲਮ ਦਾ ਟਰੇਲਰ ਵੀਰਵਾਰ ਯਾਨਿ 2 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹੈ। ਇਹ ਫ਼ਿਲਮ 17 ਦਸੰਬਰ ਨੂੰ ਸਿਲਵਰ ਸਕ੍ਰੀਨ ‘ਤੇ ਲੋਕਾਂ ਦਾ ਮਨੋਰੰਜਨ ਕਰੇਗੀ।


    ਗਿੱਪੀ ਗਰੇਵਾਲ ਆਪਣੇ ਬੈਨਰ ਹੇਠ ਬਣੀ ਇਸ ਫ਼ਿਲਮ ਦੀ ਖ਼ੂਬ ਪ੍ਰਮੋਸ਼ਨ ਕਰਦੇ ਨਜ਼ਰ ਆ ਰਹੇ ਹਨ। ਇੱਥੋਂ ਤੱਕ ਕਿ ਉਨ੍ਹਾਂ ਨੇ ਫ਼ਿਲਮ ਦੇ ਪੋਸਟਰ ਨੂੰ ਆਪਣੀ ਇੰਸਟਾਗ੍ਰਾਮ ਡੀਪੀ ਵਜੋਂ ਲਗਾਇਆ ਹੈ। ਇਸ ਦੇ ਨਾਲ ਹੀ ਉਹ ਲਗਾਤਾਰ ਫ਼ਿਲਮ ਦੇ ਸੈੱਟ ‘ਤੇ ਖਿਚੀਆਂ ਗਈਆਂ ਤਸਵੀਰਾਂ ਨੂੰ ਵੀ ਆਪਣੇ ਫ਼ੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਦੀਆਂ ਪੋਸਟਾਂ ‘ਤੇ ਲਾਈਕਸ ਦੇਖ ਸਾਫ਼ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਫ਼ੈਨਜ਼ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


    ਤੁਹਾਨੂੰ ਦੱਸ ਦਈਏ ਕਿ ਗਿੱਪੀ ਗਰੇਵਾਲ ਦੇ ਨਾਲ ਨਾਲ ਇਸ ਫ਼ਿਲਮ ਦੇ ਨਿਰਮਾਤਾ ਵਾਸ਼ੂ ਭਗਨਾਨੀ ਤੇ ਆਸ਼ੂ ਮੁਨੀਸ਼ ਹਨ। ਇਹ ਫ਼ਿਲਮ ਹੰਬਲ ਮੋਸ਼ਨ ਪਿਕਚਰਜ਼, ਪੂਜਾ ਐਂਟਰਟੇਨਮੈਂਟ ਤੇ ਓਮਜੀ ਫ਼ਿਲਮ ਸਟੂਡੀਓਜ਼ ਦੇ ਬੈਨਰ ਹੇਠ ਬਣੀ ਹੈ। ਲੋਕ ਬੇਸਬਰੀ ਨਾਲ ਇਸ ਫ਼ਿਲਮ ਦੀ ਉਡੀਕ ਕਰ ਰਹੇ ਹਨ। ਖ਼ੈਰ ਇਹ ਫ਼ਿਲਮ ਲੋਕਾਂ ਦੀਆਂ ਉਮੀਦਾਂ ‘ਤੇ ਕਿੰਨੀਂ ਖਰੀ ਉੱਤਰਦੀ ਹੈ, ਇਹ ਤਾਂ 17 ਦਸੰਬਰ ਨੂੰ ਹੀ ਪਤਾ ਲੱਗੇਗਾ।

    Published by:Amelia Punjabi
    First published:

    Tags: Comedy film, Entertainment news, Gippy Grewal, Neeru Bajwa, Punjab, Punjabi actress, Punjabi Cinema, Punjabi film