• Home
  • »
  • News
  • »
  • entertainment
  • »
  • NEERU BAJWA GURNAM BHULLAR WILL TELL THROUGH THIS FILM THAT THERE IS NO AGE LIMIT IN LOVE RUP AS

Neeru-Gurnam: ਨੀਰੂ- ਗੁਰਨਾਮ ਇਸ ਫਿਲਮ ਰਾਹੀ ਦੱਸਣਗੇ ਪਿਆਰ 'ਚ ਉਮਰ ਦੀ ਨਹੀਂ ਹੁੰਦੀ ਕੋਈ ਸੀਮਾ

Neeru Bajwa Gurnam Bhullar New Movie Kokka: ਪੰਜਾਬੀ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਨੀਰੂ ਬਾਜਵਾ (Neeru Bajwa) 41 ਸਾਲ ਦੀ ਉਮਰ ਵਿੱਚ ਵੀ ਆਪਣੀਆਂ ਕਾਤਿਲ ਅਦਾਵਾਂ ਨਾਲ ਫੈਨਜ਼ ਨੂੰ ਦੀਵਾਨਾ ਬਣਾਓਦੀ ਹੈ। ਖਾਸ ਗੱਲ ਤਾਂ ਇਹ ਹੈ ਕਿ ਇਸ ਵਾਰ ਉਹ ਆਪਣੀ ਨਵੀਂ ਫਿਲਮ ਕੋਕਾ (KOKKA) ਰਾਹੀ ਦਰਸ਼ਕਾਂ ਦੇ ਸਾਹਮਣੇ ਕੁਝ ਨਵਾਂ ਪੇਸ਼ ਕਰਨ ਆ ਰਹੀ ਹੈ। ਜੀ ਹਾਂ, ਇਸ ਵਾਰ ਨੀਰੂ ਬਾਜਵਾ ਅਤੇ ਗੁਰਨਾਮ ਭੁੱਲਰ (Gurnam Bhullar) ਦੀ ਜੋੜੀ ਰਾਹੀਂ ਤੁਸੀ ਜਾਣੋਗੇ ਕਿ ਪਿਆਰ ਵਿੱਚ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ।

Neeru Bajwa Gurnam Bhullar

  • Share this:
ਰੁਪਿੰਦਰ ਕੋਰ

Neeru Bajwa Gurnam Bhullar New Movie Kokka: ਪੰਜਾਬੀ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਨੀਰੂ ਬਾਜਵਾ (Neeru Bajwa) 41 ਸਾਲ ਦੀ ਉਮਰ ਵਿੱਚ ਵੀ ਆਪਣੀਆਂ ਕਾਤਿਲ ਅਦਾਵਾਂ ਨਾਲ ਫੈਨਜ਼ ਨੂੰ ਦੀਵਾਨਾ ਬਣਾਓਦੀ ਹੈ। ਖਾਸ ਗੱਲ ਤਾਂ ਇਹ ਹੈ ਕਿ ਇਸ ਵਾਰ ਉਹ ਆਪਣੀ ਨਵੀਂ ਫਿਲਮ ਕੋਕਾ (KOKKA) ਰਾਹੀ ਦਰਸ਼ਕਾਂ ਦੇ ਸਾਹਮਣੇ ਕੁਝ ਨਵਾਂ ਪੇਸ਼ ਕਰਨ ਆ ਰਹੀ ਹੈ। ਜੀ ਹਾਂ, ਇਸ ਵਾਰ ਨੀਰੂ ਬਾਜਵਾ ਅਤੇ ਗੁਰਨਾਮ ਭੁੱਲਰ (Gurnam Bhullar) ਦੀ ਜੋੜੀ ਰਾਹੀਂ ਤੁਸੀ ਜਾਣੋਗੇ ਕਿ ਪਿਆਰ ਵਿੱਚ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ।








View this post on Instagram






A post shared by Neeru Bajwa (@neerubajwa)






ਦੱਸਣਯੋਗ ਹੈ ਕਿ ਨੀਰੂ ਬਾਜਵਾ ਅਤੇ ਗੁਰਨਾਮ ਭੁੱਲਰ ਪਹਿਲੀ ਵਾਰ ਇੱਕ-ਦੂਜੇ ਨਾਲ ਕੰਮ ਕਰਦੇ ਹੋਏ ਨਜ਼ਰ ਆਓਣਗੇ। ਆਪਣੀ ਨਵੀਂ ਫਿਲਮ ਰਾਹੀਂ ਉਹ ਲੋਕਾਂ ਨੂੰ ਦੱਸਣਗੇ ਕਿ ਕਿੰਝ ਪਿਆਰ ਵਿੱਚ ਪਏ ਇਨਸਾਨ ਲਈ ਉਮਰ ਮਾਅਨੇ ਨਹੀਂ ਰੱਖਦੀ। ਫਿਲਮ ਸੰਬੰਧੀ ਛੋਟੀ ਜਿਹੀ ਕਲਿੱਪ ਨੀਰੂ ਅਤੇ ਗੁਰਨਾਮ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਹੈ। ਅਦਾਕਾਰਾ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ- ਪਿਆਰ ਉਮਰਾਂ ਵੇਖ ਹੁੰਦਾ ਤਾਂ ਏਨਿਆਂ ਜੋੜੀਆਂ ਬਣਨੋਂ ਰਹਿ ਜਾਂਦੀਆਂ...ਸਾਡੀ ਅਕਾਲ ਅਜੂਨੀ (AKAAL AJOONI) ਦੀ ਵੀ ਕੋਕਾ ਜੋੜੀ, ਕਹਾਣੀ ਪਹਿਲਾਂ ਵਰਗੀ ਨਹੀਂ, ਪਰ ਕੋਕਾ ਹੈ। 20 ਮਈ ਨੂੰ ਸਿਨੇਮਾਘਰਾਂ ਵਿੱਚ। ਸਾਰੀਆਂ ਕੋਕਾਂ ਜੋੜੀਆਂ ਨੂੰ ਖੁੱਲਾ ਸੱਦਾ।

ਇਸਦੀ ਵੀਡੀਓ ਕਲਿੱਪ ਤੋਂ ਫਿਲਮ ਦੀ ਕਹਾਣੀ ਬਾਰੇ ਸਭ ਕੁਝ ਸਾਫ ਹੋ ਚੁੱਕਾ ਹੈ। ਪਰ ਫਿਲਮ ਵਿੱਚ ਅਕਾਲ ਅਜੂਨੀ ਯਾਨੀ ਨੀਰੂ ਅਤੇ ਗੁਰਨਾਮ ਦੀ ਜੋੜੀ ਨੂੰ ਕਿਸ-ਕਿਸ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ ਇਹ ਦੇਖਣਾ ਬੇਹੱਦ ਮਜ਼ੇਦਾਰ ਹੋਵੇਗਾ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਫੈਨਜ਼ ਵੀ ਇਸਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਵਰਕਫਰੰਟ ਦੀ ਗੱਲ ਕਰਿਏ ਤਾਂ ਗੁਰਨਾਮ ਭੁੱਲਰ ਆਪਣੀ ਫਿਲਮ ਲੇਖ ਨੂੰ ਲੈ ਕੇ ਖੂਬ ਚਰਚਾ ਵਿੱਚ ਰਹੇ। ਇਸ ਫਿਲਮ ਵਿੱਚ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਨੇ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਅਦਾਕਾਰਾ ਤਾਨਿਆ ਨਾਲ ਉਨ੍ਹਾਂ ਦੀ ਲਵ ਕੈਮਿਸਟਰੀ ਨੂੰ ਦੇਖ ਪ੍ਰਸ਼ੰਸ਼ਕ ਖੁਸ਼ ਹੋਏ। ਫਿਲਮ ਲੇਖ ਦੇ ਗੀਤ ਵੀ ਕਾਫੀ ਸੁਪਰਹਿੱਟ ਰਹੇ। ਦਰਸ਼ਕ ਹਾਲੇ ਵੀ ਸਿਨੇਮਾ ਵਿੱਚ ਇਹ ਫਿਲਮ ਦੇਖਣ ਜਾ ਰਹੇ ਹਨ। ਇਸ ਤੋਂ ਇਲਾਵਾ ਨੀਰੂ ਬਾਜਵਾ ਦੀ ਗੱਲ ਕਰਿਏ ਤਾਂ ਉਹ ਗਾਇਕ ਸਤਿੰਦਰ ਸਰਤਾਜ ਨਾਲ ਫਿਲਮ ਕਲੀ ਜੋਟਾ (KALI JOTTA) ਵਿੱਚ ਨਜ਼ਰ ਆਵੇਗੀ। ਜੋ ਕਿ 17 ਜੂਨ ਨੂੰ ਰਿਲੀਜ਼ ਹੋਵੇਗੀ।
Published by:rupinderkaursab
First published: