Neeru Bajwa-Kulwinder Billa Upcoming Movie: ਪੰਜਾਬੀ ਸਿਨੇਮਾ ਜਗਤ ਵਿੱਚ ਨੀਰੂ ਬਾਜਵਾ (Neeru Bajwa) ਫਿਲਮ ਕਲੀ ਜੋਟਾ ਤੋਂ ਬਾਅਦ ਇੱਕ ਹੋਰ ਵੱਡਾ ਧਮਾਕਾ ਕਰਨ ਲਈ ਤਿਆਰ ਹੈ। ਦੱਸ ਦੇਈਏ ਕਿ ਨੀਰੂ ਹੁਣ ਅਦਾਕਾਰ ਅਤੇ ਗਾਇਕ ਕੁਲਵਿੰਦਰ ਬਿੱਲਾ ਨਾਲ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਦੇ ਹੋਏ ਦਿਖਾਈ ਦੇਵੇਗੀ। ਨੀਰੂ ਵੱਲੋਂ ਆਪਣੀ ਨਵੀਂ ਫਿਲਮ ਏਸ ਜਹਾਨੋ ਦੂਰ ਕਿਤੇ “ਚੱਲ ਜਿੰਦੀਏ” ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਫਿਲਮ ਵਿੱਚ ਜੱਸ ਬਾਜਵਾ ਅਤੇ ਗੁਰਪ੍ਰੀਤ ਘੁੱਗੀ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।
View this post on Instagram
ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਟੀਜ਼ਰ ਰਿਲੀਜ਼ ਹੋਣ ਬਾਰੇ ਦੱਸਿਆ ਹੈ। ਕਲਾਕਾਰ ਨੇ ਪੋਸਟਰ ਦੀ ਕੈਪਸ਼ਨ ਵਿੱਚ ਲਿਖਿਆ, ਕੱਲ੍ਹ ਨੂੰ 5 ਵਜੇ ਆਪਣੀ ਫਿਲਮ ਏਸ ਜਹਾਨੋ ਦੂਰ ਕਿਤੇ “ਚੱਲ ਜਿੰਦੀਏ” ਦਾ ਟੀਜ਼ਰ ਆ ਜਾਣਾ... ਬੱਸ ਇਨ੍ਹਾਂ ਈ ਕਵਾਗੇ ਕਿ ਇਹ ਫਿਲਮ ਬਹੁਤ ਕੁਝ ਕਹੇਗੀ। ਪੰਜਾਬੀਆਂ ਦੀ ਫਿਲਮ ਪੰਜਾਬੀ ਤੋਂ ਹੁੰਗਾਰੇ ਦੀ ਆਸ ਕਰਦੀ ਹੈ।
ਦਰਅਸਲ, ਫਿਲਮ ਦਾ ਟੀਜ਼ਰ ਅੱਜ ਸ਼ਾਮ 5 ਵਜੇ ਰਿਲੀਜ਼ ਹੋਵੇਗਾ। ਇਸ ਫਿਲਮ ਦਾ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਦੁਆਰਾ ਕੀਤਾ ਗਿਆ ਹੈ। ਇਸ ਨੂੰ ਹੈਰੀ ਕਾਹਲੋਂ, ਕੁਲਵਿੰਦਰ ਬਿੱਲਾ ਅਤੇ ਸੰਤੋਸ਼ ਕੁਮਾਰ ਥਿੱਟੇ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਹਾਲਾਂਕਿ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਗਿਆ ਹੈ। ਫਿਲਹਾਲ ਪ੍ਰਸ਼ੰਸ਼ਕਾਂ ਨੂੰ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
ਵਰਕਫਰੰਟ ਦੀ ਗੱਲ ਕਰਿਏ ਤਾਂ ਨੀਰੂ ਬਾਜਵਾ ਆਪਣੀ ਫਿਲਮ ਕਲੀ ਜੋਟਾ ਨੂੰ ਲੈ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸ ਫਿਲਮ ਵਿੱਚ ਅਦਾਕਾਰਾ ਦਾ ਅੰਦਾਜ਼ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Kulwinder billa, Neeru Bajwa, Neeru Bajwa Pics, Pollywood, Punjabi singer, Singer