Kali Jotta broke the record: ਪੰਜਾਬੀ ਅਦਾਕਾਰਾ ਨੀਰੂ ਬਾਜਵਾ (Neeru Bajwa) ਅਤੇ ਗਾਇਕ ਸਤਿੰਦਰ ਸਰਤਾਜ (Satinder Sartaaj) ਸਟਾਰਰ ਫਿਲਮ ਕਲੀ ਜੋਟਾ ਨੇ ਦੇਸ਼ ਭਰ ਵਿੱਚ ਵੱਡਾ ਰਿਕਾਰਡ ਤੋੜਿਆ ਹੈ। ਇਸ ਫਿਲਮ ਨੇ ਵੱਡੀ ਉਪਲਬਧੀ ਆਪਣੇ ਨਾਂ ਕੀਤੀ ਹੈ। ਦੱਸ ਦੇਈਏ ਕਿ (Vijay Kumar Arora) ਵਿਜੈ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਿਤ ਫਿਲਮ ਨੂੰ ਦੇਸ਼ ਭਰ ਵਿੱਚ ਖੂਬ ਪਿਆਰ ਮਿਲ ਰਿਹਾ ਹੈ।
View this post on Instagram
ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੀ ਫਿਲਮ ਕਲੀ ਜੋਟਾ ਦੀ ਸਟੋਰੀ ਨੇ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ 50 ਦਿਨ ਚੱਲਣ ਦਾ ਰਿਕਾਰਡ ਤੋੜ ਦਿੱਤਾ ਹੈ। ਨੀਰੂ ਬਾਜਵਾ ਨੇ ਦਰਸ਼ਕਾਂ ਦਾ ਪਿਆਰ ਦੇਖ ਧੰਨਵਾਦ ਕੀਤਾ ਹੈ। ਨੀਰੂ ਬਾਜਵਾ ਦੀ ਅਦਾਕਾਰੀ ਅਤੇ ਫਿਲਮ ਵਿੱਚ ਸਤਿੰਦਰ ਸਰਤਾਜ ਵੱਲੋਂ ਗਾਏ ਗੀਤ ਹਾਲੇ ਤੱਕ ਫੈਨਜ਼ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ।
View this post on Instagram
ਵਰਕਫਰੰਟ ਦੀ ਗੱਲ ਕਰਿਏ ਤਾਂ ਨੀਰੂ ਬਾਜਵਾ ਦੀ 24 ਮਾਰਚ ਨੂੰ ਫਿਲਮ ਚੱਲ ਜਿੰਦੀਏ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਵਿੱਚ ਨੀਰੂ ਤੋਂ ਇਲਾਵਾ ਕੁਲਵਿੰਦਰ ਬਿੱਲਾ, ਗੁਰਪ੍ਰੀਤ ਘੁੱਗੀ ਅਤੇ ਹੋਰ ਵੀ ਕਈ ਮਸ਼ਹੂਰ ਅਦਾਕਾਰ ਆਪਣਾ ਜਲਵਾ ਦਿਖਾਉਂਦੇ ਹੋਏ ਦਿਖਾਈ ਦੇਣਗੇ। ਇਸਦੇ ਨਾਲ ਹੀ ਸਤਿੰਦਰ ਸਰਤਾਜ ਦੀ ਗੱਲ ਕਰਿਏ ਤਾਂ ਉਹ ਫਿਲਮਾਂ ਦੇ ਨਾਲ-ਨਾਲ ਆਪਣੇ ਸ਼ੋਅਜ਼ ਅਤੇ ਗੀਤਾ ਰਾਹੀਂ ਪ੍ਰਸ਼ੰਸ਼ਕਾਂ ਨੂੰ ਲੁਭਾ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Neeru Bajwa, Neeru Bajwa Pics, Pollywood, Punjabi singer, Satinder Sartaj, Singer