Home /News /entertainment /

Jyoti Nooran: ਸੂਫੀ ਗਾਇਕਾ ਜੋਤੀ ਨੂਰਾਂ ਦੇ ਸਮਰਥਨ 'ਚ ਬੋਲੀ ਨੀਰੂ ਬਾਜਵਾ- ਤੁਹਾਨੂੰ ਦੇਖ ਹੋਰ ਕੁੜੀਆ ਨੂੰ ਮਿਲੇਗੀ ਹਿੰਮਤ

Neeru Bajwa Support Jyoti Nooran: ਸੂਫੀ ਗਾਇਕਾ ਜੋਤੀ ਨੂਰਾਂ (Jyoti Nooran) ਨੇ ਆਪਣੇ ਪਤੀ ਕੁਨਾਲ ਪਾਸੀ (Kunal Passi) ਤੋਂ ਤਲਾਕ ਲੈਣ ਲਈ ਅਦਾਲਤ ਵਿੱਚ ਕੇਸ ਦਾਇਰ ਕੀਤਾ ਹੈ। ਉਸ ਨੇ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਜੋਤੀ ਨੂਰਾਂ ਨੇ ਆਪਣੇ ਪਤੀ ਪਾਸੀ 'ਤੇ 'ਟੌਪ ਕਲਾਸ ਨਸ਼ੇੜੀ ਆਦੀ' ਹੋਣ ਦਾ ਦੋਸ਼ ਵੀ ਲਗਾਇਆ ਹੈ। ਸੂਫੀ ਗਾਇਕ ਜੋਤੀ ਨੂਰਾਂ ਨੇ ਕਿਹਾ, 'ਮੈਂ 2014 'ਚ ਕੁਨਾਲ ਪਾਸੀ ਨਾਲ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ। ਜੋਤੀ ਦੁਆਰਾ ਚੁੱਕੇ ਗਏ ਇਸ ਕਦਮ ਦਾ ਕਈ ਪੰਜਾਬੀ ਸਿਤਾਰੇ ਸਮਰਥਨ ਕਰ ਰਹੇ ਹਨ। ਇਸ ਵਿਚਕਾਰ ਅਦਾਕਾਰ ਨੀਰੂ ਬਾਜਵਾ (Neeru Bajwa) ਨੇ ਵੀ ਜੋਤੀ ਨੂਰਾ ਦੇ ਸਮਰਥਨ ਵਿੱਚ ਪੋਸਟ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ ...
  • Share this:

View this post on Instagram

A post shared by Neeru Bajwa (@neerubajwa)

ਅਦਾਕਾਰਾ ਨੀਰੂ ਬਾਜਵਾ ਨੇ ਗਾਇਕਾ ਜੋਤੀ ਨੂਰਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- ਤੁਹਾਡੇ 'ਤੇ ਮਾਣ ਹੈ @jyotinooran_official ਬਿਲਕੁਲ ਸਹੀ ਕੀਤਾ👏✊❤️ ਅਸੀਂ ਤੁਹਾਡੇ ਨਾਲ ਹਾਂ... ਤੁਹਾਨੂੰ ਦੇਖ ਕੇ ਹੋਰ ਕੁੜੀਆ ਨੂੰ ਹਿੰਮਤ ਮਿਲੂ ॥ #stopdomesticviolence #justiceformandeep

ਜਾਣੋ ਕੀ ਹੈ ਪੂਰਾ ਮਾਮਲਾ ?

ਜਾਣਕਾਰੀ ਲਈ ਦੱਸ ਦੇਈਏ ਕਿ ਸੂਫੀ ਗਾਇਕਾ ਨੇ ਆਪਣੇ ਪਤੀ 'ਤੇ 20 ਕਰੋੜ ਰੁਪਏ ਦੇ ਗਬਨ ਦਾ ਵੀ ਦੋਸ਼ ਲਗਾਇਆ। ਜੋਤੀ ਨੂਰਾਂ ਨੇ ਦੋਸ਼ ਲਾਇਆ ਕਿ ਦੇਸ਼-ਵਿਦੇਸ਼ ਵਿੱਚ ਸ਼ੋਅ ਕਰਕੇ ਜੋ ਕਰੋੜਾਂ ਰੁਪਏ ਕਮਾਏ ਹਨ, ਉਸ ਨੂੰ ਕੁਨਾਲ ਪਾਸੀ ਨੇ ਗਾਇਬ ਕਰ ਦਿੱਤਾ। ਨੂਰਾਂ ਨੇ ਦੱਸਿਆ ਕਿ ਉਸ ਦਾ ਪਤੀ ਸਾਰੇ ਸ਼ੋਅ ਬੁੱਕ ਕਰਦਾ ਸੀ ਅਤੇ ਪੈਸਿਆਂ ਦਾ ਹਿਸਾਬ ਕਿਤਾਬ ਵੀ ਉਸ ਕੋਲ ਸੀ। ਹੁਣ ਉਸਦੇ ਬੈਂਕ ਖਾਤੇ ਵਿੱਚ ਸਿਰਫ਼ 92 ਹਜ਼ਾਰ ਰੁਪਏ ਬਚੇ ਹਨ।

ਇਸ ਤੋਂ ਅੱਗੇ ਜੋਤੀ ਨੇ ਦੱਸਿਆ ਕਿ ਮੈਂ 2014 'ਚ ਕੁਨਾਲ ਪਾਸੀ ਨਾਲ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ। ਉਸ ਸਮੇਂ ਮੈਨੂੰ ਪਤਾ ਸੀ ਕਿ ਉਹ ਸਿਰਫ਼ ਸਿਗਰਟ ਪੀਂਦਾ ਹੈ। ਕਰੀਬ ਇਕ ਸਾਲ ਬਾਅਦ ਜਦੋਂ ਉਸ ਨੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਹ ਅਫੀਮ, ਚਰਸ ਅਤੇ ਗਾਂਜੇ ਦਾ ਸੇਵਨ ਕਰਦਾ ਹੈ।

11 ਅਕਤੂਬਰ ਨੂੰ ਹੋਵੇਗੀ ਸੁਣਵਾਈ

ਜੋਤੀ ਨੂਰਾ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਕੋਲ ਵਾਪਸ ਆ ਗਈ ਹਾਂ। ਜੋ ਕਦੇ ਲਵ ਮੈਰਿਜ ਤੋਂ ਨਾਰਾਜ਼ ਸਨ ਅੱਜ ਮੇਰੇ ਨਾਲ ਖੜੇ ਹਨ। ਅਦਾਲਤ ਨੇ 11 ਅਕਤੂਬਰ ਨੂੰ ਤਲਾਕ ਦੀ ਸੁਣਵਾਈ ਲਈ ਬੁਲਾਇਆ ਹੈ। ਜੋਤੀ ਨੂਰਾ ਨੇ ਕਿਹਾ ਕਿ ਮੇਰੇ ਪਤੀ ਕੁਨਾਲ ਨਾਲ ਹੁਣ ਕੋਈ ਸਬੰਧ ਨਹੀਂ ਹੈ। ਜੋਤੀ ਨੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ, ਜਿਨ੍ਹਾਂ ਦੇ ਸ਼ੋਅ ਕੁਨਾਲ ਨੇ ਬੁੱਕ ਕੀਤੇ ਹਨ, ਉਹ ਆਉਣ ਅਤੇ ਉਨ੍ਹਾਂ ਨੂੰ ਮਿਲਣ। ਹੁਣ ਉਸ ਦਾ ਆਪਣੇ ਪਤੀ ਕੁਨਾਲ ਪਾਸੀ ਨਾਲ ਕੋਈ ਸਬੰਧ ਨਹੀਂ ਹੈ। ਜਿਨ੍ਹਾਂ ਲੋਕਾਂ ਤੋਂ ਕੁਣਾਲ ਨੇ ਐਡਵਾਂਸ ਲਿਆ ਹੈ, ਉਹ ਵੀ ਆ ਕੇ ਜੋਤੀ ਨੂੰ ਦੱਸ ਦੇਣ, ਉਹ ਜ਼ਰੂਰ ਉਸਦਾ ਸ਼ੋਅ ਕਰਨਗੇ। 7 ਅਗਸਤ ਨੂੰ ਚੰਡੀਗੜ੍ਹ ਵਿੱਚ ਦੋ ਸ਼ੋਅ ਬੁੱਕ ਹੋਏ ਸਨ, ਪਰ ਉਸ ਨੂੰ ਪਤਾ ਨਹੀਂ ਸੀ। ਪ੍ਰਬੰਧਕ ਆਏ ਅਤੇ ਉਸ ਨੂੰ ਮਿਲੇ ਅਤੇ ਉਹ ਹੁਣ ਸ਼ੋਅ ਕਰੇਗੀ।
Published by:rupinderkaursab
First published:

Tags: Divorce, Entertainment news, Neeru Bajwa, Nooran, Pollywood, Punjabi industry

ਅਗਲੀ ਖਬਰ