Ranbir Kapoor Alia Bhatt wedding: Ranbir Kapoor Alia Bhatt wedding: ਰਣਬੀਰ ਕਪੂਰ (Ranbir Kapoor) ਅਤੇ ਆਲੀਆ ਭੱਟ (Alia Bhatt) ਦੇ ਵਿਆਹ ਨੂੰ ਲੈ ਕੇ ਹਰ ਪਾਸੇ ਚਰਚਾ ਹੋ ਰਹੀ ਹੈ। ਹਾਲਾਂਕਿ ਪਰਿਵਾਰ ਵੱਲੋਂ ਕੋਈ ਅਧਿਕਾਰਤ ਤੌਰ ਤੇ ਘੋਸ਼ਣਾ ਨਹੀਂ ਕੀਤੀ ਗਈ ਹੈ। ਪਰ ਰਣਬੀਰ ਦੀ ਮਾਂ ਤੇ ਅਦਾਕਾਰਾ ਨੀਤੂ ਕਪੂਰ ਨੇ ਗੱਲਾਂ ਹੀ ਗੱਲਾਂ ਵਿੱਚ ਆਪਣੇ ਪੁੱਤਰ ਦੇ ਵਿਆਹ ਤੇ ਮੋਹਰ ਲਗਾ ਦਿੱਤੀ ਹੈ।
ਦਰਅਸਲ, ਅਮਰ ਉਜਾਲਾ ਨੂੰ ਦਿੱਤੇ ਇੱਕ ਖਾਸ ਇੰਟਰਵਿਊ ਦੌਰਾਨ ਨੀਤੂ ਕਪੂਰ ਨੇ ਆਪਣੇ ਅਤੇ ਬੱਚਿਆਂ ਨਾਲ ਜੁੜੀਆਂ ਕੁੱਝ ਖਾਸ ਗੱਲਾਂ ਬਾਰੇ ਜ਼ਿਕਰ ਕੀਤਾ। ਇਸ ਦੌਰਾਨ ਅਦਾਕਾਰਾ ਨੇ ਪਹਿਲਾਂ ਤਾ ਆਪਣੇ ਬਾਰੇ ਦੱਸਦੇ ਹੋਏ ਕਿਹਾ ਕਿ ਮੈਂ 21 ਸਾਲਾਂ ਦੀ ਸੀ, ਜਦੋਂ ਮੇਰਾ ਵਿਆਹ ਹੋ ਗਿਆ। ਇਸ ਤੋਂ ਬਾਅਦ 22 ਸਾਲ ਦੀ ਉਮਰ ਵਿੱਚ ਮੈਂ ਰਿਧੀਮਾ ਦੀ ਮਾਂ ਬਣ ਗਈ। ਫਿਰ ਮੈਂ ਆਪਣੇ ਬੱਚਿਆਂ ਨੂੰ ਪੜ੍ਹਾਉਣ ਵਿੱਚ ਰੁੱਝ ਗਈ। ਇਸ ਤੋਂ ਬਾਅਦ ਰਿਧੀਮਾ ਦਾ ਵਿਆਹ ਹੋ ਗਿਆ 'ਤੇ ਰਣਬੀਰ ਵੀ ਸੈਟਲ ਹੋ ਗਿਆ। ਰੁਟੀਨ ਠੀਕ ਚੱਲ ਰਿਹਾ ਸੀ, ਫਿਰ ਰਿਸ਼ੀ ਜੀ ਚਲੇ ਗਏ ਅਤੇ ਮੈਂ ਇਕੱਲੀ ਹੋ ਗਈ।''
ਇਸ ਤੋਂ ਅੱਗੇ ਗੱਲ ਕਰਦਿਆਂ ਨੀਤੂ ਕਪੂਰ ਨੇ ਦੱਸਿਆ ਕਿ ਰਿਸ਼ੀ ਕਪੂਰ ਦੇ ਜਾਣ ਤੋਂ ਬਾਅਦ ਮੈਂ ਇੱਕਲੀ ਰਹਿਣ ਲੱਗੀ। ਜਦੋਂ ਉਹ ਮੇਰੇ ਨਾਲ ਸੀ ਤਾਂ ਮੈਨੂੰ ਵਿਅਸਤ ਰੱਖਦੇ ਸੀ। ਉਨ੍ਹਾਂ ਕਿਹਾ ਕਿ ਇਹ ਕਦੇ ਵੀ ਨਹੀਂ ਸੋਚਿਆ ਕਿ ਮੈਂ ਐਕਟਿੰਗ ਦੀ ਦੁਨੀਆ 'ਚ ਵਾਪਸ ਆਵਾਂਗੀ। ਉਸ ਦੌਰਾਨ ਮੈਨੂੰ ਕਰਨ ਜੌਹਰ ਨੇ ਫਿਲਮ ਯੁਗ ਯੁਗ ਜੀਓ ਦੀ ਪੇਸ਼ਕਸ਼ ਦਿੱਤੀ। ਇਸਦੇ ਨਾਲ ਹੀ ਮੈਨੂੰ ਬੱਚੇ ਵੀ ਕਹਿਣ ਲੱਗੇ ਕਿ ਮਾਂ ਵਧੀਆ ਫਿਲਮ ਹੈ ਕਰ ਲਵੋ। ਇਸ ਬਹਾਨੇ ਹੀ ਤੁਸੀ ਵਿਅਸਤ ਰਹੋਗੇ। ਫਿਰ ਮੈਂ ਸੋਚਿਆ ਕਿ ਇਹ ਡਿਪਰੈਸ਼ਨ ਨੂੰ ਦੂਰ ਕਰਨ ਦਾ ਵਧੀਆ ਤਰੀਕਾ ਹੈ। ਜਦੋਂ ਮੈਂ ਸ਼ੂਟਿੰਗ ਲਈ ਚੰਡੀਗੜ੍ਹ ਪਹੁੰਚੀ ਤਾਂ ਮੇਰਾ ਆਤਮ ਵਿਸ਼ਵਾਸ਼ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਸੀ।
ਜ਼ਿਕਰਯੋਗ ਹੈ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹਿਆਂ ਹਨ। ਜਾਣਕਾਰੀ ਮੁਤਾਬਕ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਲਈ ਆਰਕੇ ਬੰਗਲਾ ਚੈਂਬੂਰ ਸਜਾਉਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਹੋ ਚੁੱਕੀ ਹੈ। ਜੀ ਹਾਂ, ਸਮਾਗਮ ਵਾਲੀ ਥਾਂ 'ਤੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦਰਅਸਲ, ਵਿਆਹ ਦਾ ਤਿਉਹਾਰ 13-14 ਅਪ੍ਰੈਲ ਨੂੰ ਸ਼ੁਰੂ ਹੋਵੇਗਾ ਅਤੇ ਪੰਜਾਬੀ ਪਰੰਪਰਾਵਾਂ ਅਨੁਸਾਰ ਜਸ਼ਨਾਂ ਨਾਲ ਤਿੰਨ ਤੋਂ ਚਾਰ ਦਿਨ ਚੱਲੇਗਾ। ਇਸ ਤੋਂ ਬਾਅਦ 17 ਅਪ੍ਰੈਲ ਨੂੰ ਵੱਡਾ ਦਿਨ ਦੱਸਿਆ ਜਾ ਰਿਹਾ ਹੈ। ਸਮਾਗਮ ਸਬੰਧੀ ਪਰਿਵਾਰਕ ਮੈਂਬਰਾਂ ਨੇ ਚੁੱਪ ਧਾਰੀ ਹੋਈ ਹੈ। ਆਰ ਕੇ ਵਿਰਾਸਤ ਦੀ ਸ਼ਾਨਦਾਰ ਵਿਰਾਸਤ ਨੂੰ ਵਿਆਹ ਲਈ ਚੁਣਿਆ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment news, Ranbir Kapoor, Ranbir Kapoor Alia Bhatt Marriage, Ranbir Kapoor Alia Bhatt Marriage Date, Ranbir Kapoor Alia Bhatt Wedding