Neha Kakkar New Song: ਨੇਹਾ ਕੱਕੜ (Neha Kakkar) ਅਤੇ ਰੋਹਨਪ੍ਰੀਤ ਸਿੰਘ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ਨਾਲ ਪ੍ਰਸ਼ੰਸ਼ਕਾਂ ਦਾ ਦਿਲ ਜਿੱਤਣ ਆ ਰਹੇ ਹਨ। ਦੱਸ ਦੇਈਏ ਕਿ ਨੇਹਾ ਅਤੇ ਰੋਹਨਪ੍ਰੀਤ ਜਲਦ ਹੀ ਗੀਤ ਲਾ ਲਾ ਲਾ (La La La) ਲੈ ਕੇ ਹਾਜ਼ਰ ਹੋ ਰਹੇ ਹਨ। ਉਨ੍ਹਾਂ ਦਾ ਇਹ ਗੀਤ 8 ਮਈ ਨੂੰ ਰਿਲੀਜ਼ ਹੋਵੇਗਾ। ਫਿਲਹਾਲ ਨੇਹਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਗੀਤ ਦਾ ਪੋਸਟਰ ਸ਼ੇਅਰ ਕੀਤਾ ਗਿਆ ਹੈ। ਜਿਸ ਤੇ ਫੈਨਜ਼ ਵੱਲੋਂ ਵੀ ਕਈ ਕਮੈਂਟ ਕੀਤੇ ਗਏ ਹਨ।
ਨੇਹਾ ਨੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਨਵੇਂ ਗੀਤ ਲਾ ਲਾ ਲਾ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ- La La La….. 08-05-2022!! ❤️🔥❤️🔥. ਇਸ ਤੋਂ ਪਹਿਲਾ ਗਾਇਕਾ ਵੱਲੋਂ ਆਪਣੀਆਂ ਸ਼ਾਨਦਾਰ ਤਸਵੀਰਾਂ ਵੀ ਸ਼ੇਅਰ ਕੀਤੀ ਗਈਆਂ ਸੀ। ਜਿਨ੍ਹਾਂ ਨੂੰ ਸ਼ੇਅਰ ਕਰ ਨੇਹਾ ਨੇ ਲਿਖਿਆ ਸੀ ਮੈਂ ਆਪਣੇ ਨਵੇਂ ਗੀਤ ਨੂੰ ਤੁਹਾਡੇ ਲਈ ਗਾਉਣ ਲਈ ਇੰਤਜ਼ਾਰ ਕਰ ਰਹੀ ਹਾਂ। ਅੰਦਾਜ਼ਾ ਲਗਾਓ ਇਹ ਕੀ ਹੈ? ਅਗਲਾ ਗੀਤ 8 ਮਈ ਨੂੰ ਹੋਵੇਗਾ ਰਿਲੀਜ਼। ਨੇਹਾ ਦੀਆਂ ਤਸਵੀਰਾਂ ਨੂੰ ਪ੍ਰਸ਼ੰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਸੀ।
ਗੱਲ ਜੇਕਰ ਨੇਹਾ ਦੀਆਂ ਤਸਵੀਰਾਂ ਦੀ ਕੀਤੀ ਜਾਵੇ ਤਾਂ ਇਹ ਬੇਹੱਦ ਖੂਬਸੂਰਤ ਅਤੇ ਸ਼ਾਨਦਾਰ ਸੀ। ਆਪਣੀਆਂ ਤਸਵੀਰਾਂ ਵਿੱਚ ਨੇਹਾ ਬਹੁਤ ਸਟਾਈਲਿਸ਼ ਨਜ਼ਰ ਆ ਰਹੀ ਸੀ। ਦੱਸ ਦੇਈਏ ਕਿ ਨੇਹਾ ਕੱਕੜ ਦੇ ਇੰਸਟਾਗ੍ਰਾਮ 'ਤੇ ਫੈਨ ਫਾਲੋਇੰਗ ਦੀ ਗਿਣਤੀ ਬਹੁਤ ਜਲਦ 69+ ਮਿਲੀਅਨ ਯਾਨੀ ਕੀ 70 ਮਿਲੀਅਨ ਦੇ ਅੰਕੜੇ ਨੂੰ ਛੂਹ ਲਵੇਗੀ।
ਨੇਹਾ ਕੱਕੜ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੀ ਗਾਇਕਾ ਹੈ। ਜਿਸਦਾ ਨਾਮ ਨਾ ਸਿਰਫ਼ ਦੇਸ਼ ਬਲਕਿ ਵਿਦੇਸ਼ਾਂ ਵਿੱਚ ਵੀ ਮਸ਼ਹੂਰ ਹੈ। ਨੇਹਾ ਆਪਣੇ ਹਰ ਅੰਦਾਜ਼ ਵਿੱਚ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।