Neha Dhupia Baby Boy: ਨੇਹਾ ਧੂਪੀਆ ਫ਼ਿਰ ਬਣੀ ਮਾਂ, ਪੁੱਤਰ ਨੂੰ ਦਿੱਤਾ ਜਨਮ

ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਇੱਕ ਵਾਰ ਫ਼ਿਰ ਤੋਂ ਮਾਂ ਬਣ ਗਈ ਹੈ। ਅੱਜ ਸਵੇਰੇ ਨੇਹਾ ਨੇ ਬੇਟੇ ਨੂੰ ਜਨਮ ਦਿੱਤਾ, ਜਿਸ ਦੀ ਖ਼ੁਸ਼ੀ ਉਨ੍ਹਾਂ ਦੇ ਪਤੀ ਅੰਗਦ ਬੇਦੀ ਨੇ ਆਪਣੇ ਫ਼ੈਨਜ਼ ਨਾਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ। ਦੱਸ ਦਈਏ ਕਿ ਨੇਹਾ ਤੇ ਅੰਗਦ ਦਾ ਇਹ ਦੂਜਾ ਬੱਚਾ ਹੈ।

  • Share this:
    ਨੇਹਾ ਧੂਪੀਆ ਦੇ ਘਰ ਇੱਕ ਵਾਰ ਫ਼ਿਰ ਤੋਂ ਖ਼ੁਸ਼ੀਆਂ ਆਈਆਂ ਹਨ, ਅੱਜ ਸਵੇਰੇ ਉਨ੍ਹਾਂ ਨੇ ਬੇਟੇ ਨੂੰ ਜਨਮ ਦਿੱਤਾ, ਉਨ੍ਹਾਂ ਦੇ ਪਤੀ ਅੰਗਦ ਬੇਦੀ ਨੇ ਆਪਣੀ ਖ਼ੁਸ਼ੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ।

    ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਇੱਕ ਵਾਰ ਫ਼ਿਰ ਤੋਂ ਮਾਂ ਬਣ ਗਈ ਹੈ। ਅੱਜ ਸਵੇਰੇ ਨੇਹਾ ਨੇ ਬੇਟੇ ਨੂੰ ਜਨਮ ਦਿੱਤਾ, ਜਿਸ ਦੀ ਖ਼ੁਸ਼ੀ ਉਨ੍ਹਾਂ ਦੇ ਪਤੀ ਅੰਗਦ ਬੇਦੀ ਨੇ ਆਪਣੇ ਫ਼ੈਨਜ਼ ਨਾਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ। ਦੱਸ ਦਈਏ ਕਿ ਨੇਹਾ ਤੇ ਅੰਗਦ ਦਾ ਇਹ ਦੂਜਾ ਬੱਚਾ ਹੈ, ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰ 2018 ‘ਚ ਬੇਟੀ ਮੇਹਰ ਨੇ ਜਨਮ ਲਿਆ ਸੀ।

    ਨੇਹਾ ਧੂਪੀਆ ਦੀ ਗਰਭਵਤੀ ਸਮੇਂ ਦੌਰਾਨ ਦੀ ਤਸਵੀਰ।
    ਨੇਹਾ ਧੂਪੀਆ ਦੀ ਗਰਭਵਤੀ ਸਮੇਂ ਦੌਰਾਨ ਦੀ ਤਸਵੀਰ 'ਤੇ  ਪਤੀ ਅੰਗਦ ਵੱਲੋਂ ਕੀਤਾ ਟਵੀਟ।


    ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੁਲਾਈ ਮਹੀਨੇ ‘ਚ ਨੇਹਾ ਤੇ ਅੰਗਦ ਨੇ ਸੋਸ਼ਲ ਮੀਡੀਆ ‘ਤੇ ਇੱਕ ਫ਼ੋਟੋ ਸ਼ੇਅਰ ਕਰਕੇ ਪ੍ਰੈਗਨੈਂਸੀ ਦੀ ਖ਼ਬਰ ਆਪਣੇ ਫ਼ੈਨਜ਼ ਨਾਲ ਸ਼ੇਅਰ ਕੀਤੀ ਸੀ। ਇਸ ਫ਼ੋਟੋ ਵਿੱਚ ਨੇਹਾ ਦੇ ਨਾਲ ਪਤੀ ਅੰਗਦ ਤੇ ਬੇਟੀ ਮੇਹਰ ਵੀ ਸਨ।

    ਅੱਜ ਅੰਗਦ ਬੇਦੀ ਨੇ ਨੇਹਾ ਧੂਪੀਆ ਨਾਲ ਇੱਕ ਤਸਵੀਰ ਸ਼ੇਅਰ ਕਰਕੇ ਫ਼ੈਨਜ਼ ਨੂੰ ਖ਼ੁਸ਼ਖ਼ਬਰੀ ਦਿਤੀ। ਕਲਾਕਾਰ ਨੇ ਲਿਖਿਆ ਕਿ ਪਰਮਾਤਮਾ ਨੇ ਉਨ੍ਹਾਂ ਦੇ ਘਰ ਬੱਚੇ ਦਾ ਆਸ਼ੀਰਵਾਦ ਭੇਜਿਆ ਹੈ। ਨੇਹਾ ਤੇ ਬੇਬੀ ਬੁਆਏ ਦੋਵੇਂ ਠੀਕ ਹਨ। ਤੁਹਾਨੂੰ ਦੱਸ ਦਈਏ ਕਿ ਨੇਹਾ ਧੂਪੀਅਆ ਤੇ ਅੰਗਦ ਬੇਦੀ ਨੇ ਮਈ 2018 ‘ਚ ਵਿਆਹ ਕੀਤਾ ਸੀ, ਤੇ ਉਸੇ ਸਾਲ ਉਨ੍ਹਾਂ ਦੇ ਘਰ ਬੇਟੀ ਮੇਹਰ ਨੇ ਜਨਮ ਲਿਆ ਸੀ। ਦਰਅਸਲ ਨੇਹਾ ਵਿਆਹ ਤੋਂ ਪਹਿਲਾਂ ਹੀ ਪ੍ਰੈਗਨੈਂਟ ਹੋ ਗਈ ਸੀ, ਤੇ ਉਨ੍ਹਾਂ ਦੀ ਪ੍ਰੈਗਨੈਂਸੀ ਦੀ ਖ਼ਬਰ ਨੇ ਉਸ ਸਮੇਂ ਖ਼ੂਬ ਸੁਰਖ਼ੀਆਂ ਬਣੀਆਂ ਸੀ।
    Published by:Krishan Sharma
    First published: