ਮੰਡੀ : ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ 'ਚ ਸ਼ਹਿਰ ਦੇ ਮਸ਼ਹੂਰ ਹੋਟਲ ਵਿਸਕੋ ਰਿਜ਼ੋਰਟ( Hotel Visco Resort) 'ਚੋਂ ਮਸ਼ਹੂਰ ਬਾਲੀਵੁੱਡ ਗਾਇਕਾ ਨੇਹਾ ਕੱਕੜ(Bollywood singer Neha Kakkar) ਦੇ ਪਤੀ ਰੋਹਨਪ੍ਰੀਤ(Rohanpreet) ਦਾ ਆਈਫੋਨ (iPhone), ਐਪਲ ਵਾਚ(Apple Watch) , ਆਈਪੈਡ(iPad) ਅਤੇ ਹੀਰੇ ਦੀ ਅੰਗੂਠੀ ਚੋਰੀ ਹੋ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਹੁਣ ਪੁਲਿਸ ਨੇ ਚੋਰੀ ਦਾ ਕੁਝ ਸਮਾਨ ਬਰਾਮਦ ਕਰ ਲਿਆ ਹੈ। ਚੋਰੀ ਦੇ ਦੋਸ਼ 'ਚ ਫੜੇ ਗਏ ਦੋਵਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ਉੱਤੇ ਮੌਕੇ 'ਤੇ ਪੁਲਿਸ ਨੂੰ ਹੋਟਲ ਦੇ ਆਲੇ-ਦੁਆਲੇ ਛੁਪਾਏ ਆਈਪੌਡ, ਆਈਫੋਨ ਅਤੇ ਪਰਸ ਬਰਾਮਦ ਹੋਏ ਹਨ। ਹਾਲਾਂਕਿ ਐਨੀਵਰਸਰੀ 'ਤੇ ਨੇਹਾ ਕੱਕੜ ਵੱਲੋਂ ਦਿੱਤੀ ਗਈ ਹੀਰੇ ਦੀ ਅੰਗੂਠੀ ਨਹੀਂ ਮਿਲ ਸਕੀ। ਪੂਰੇ ਮਾਮਲੇ 'ਚ ਪੁਲਿਸ ਨੇ ਹੋਟਲ 'ਚ ਭਾਂਡੇ ਸਾਫ ਕਰਨ ਵਾਲੇ ਦੋ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।
ਦਰਅਸਲ, ਇਹ 14 ਮਈ 2022 ਨੂੰ ਚੋਰੀ ਹੋਈ ਸੀ। 13 ਮਈ ਦੀ ਰਾਤ ਨੂੰ ਰੋਹਨਪ੍ਰੀਤ ਆਪਣੇ ਕੁਝ ਦੋਸਤਾਂ ਨਾਲ ਮਨਾਲੀ ਜਾਂਦੇ ਸਮੇਂ ਮੰਡੀ ਤੋਂ ਕਰੀਬ ਦੋ ਕਿਲੋਮੀਟਰ ਦੂਰ ਚੰਡੀਗੜ੍ਹ-ਮਨਾਲੀ ਐੱਨਐੱਚ 'ਤੇ ਸਥਿਤ ਵਿਸਕੋ ਰਿਜ਼ੋਰਟ ਐਂਡ ਹੋਟਲ 'ਚ ਰੁਕਿਆ ਸੀ। ਰਾਤ ਸਮੇਂ ਕਿਸੇ ਨੇ ਉਸ ਦੇ ਕਮਰੇ ਵਿੱਚੋਂ ਸਾਮਾਨ ਚੋਰੀ ਕਰ ਲਿਆ। ਰੋਹਨਪ੍ਰੀਤ ਦੇ ਦੋਸਤ ਨੇ ਹੋਟਲ ਮੈਨੇਜਰ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਨੇ ਸਵੇਰੇ ਹੋਟਲ ਪਹੁੰਚ ਕੇ ਜਾਂਚ ਕੀਤੀ।
ਪੁਲਿਸ ਨੇ ਸਾਰਿਆਂ ਦੇ ਬਿਆਨ ਕਲਮਬੰਦ ਕੀਤੇ ਅਤੇ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ। ਇਸੇ ਦੌਰਾਨ ਹੋਟਲ ਵਿੱਚ ਭਾਂਡੇ ਸਾਫ਼ ਕਰਨ ਅਤੇ ਹੋਰ ਮਾਮੂਲੀ ਕੰਮ ਕਰਨ ਵਾਲੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਚੋਰੀ ਦੇ ਦੋਸ਼ ਹੇਠ ਦਬੋਚ ਲਿਆ, ਜਿਨ੍ਹਾਂ ਦੇ ਇਸ਼ਾਰੇ ’ਤੇ ਪੁਲੀਸ ਨੇ ਵੀਰਵਾਰ ਨੂੰ ਇਹ ਸਾਮਾਨ ਬਰਾਮਦ ਕੀਤਾ। ਐਸਪੀ ਮੰਡੀ ਸ਼ਾਲਿਨੀ ਅਗਨੀਹੋਤਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰਿੰਗ ਵੀ ਜਲਦੀ ਹੀ ਟਰੇਸ ਕਰ ਲਈ ਜਾਵੇਗੀ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Himachal, Neha Kakkar, Rohanpreet Singh