ਬ੍ਰੇਕਅਪ ਤੋਂ ਬਾਅਦ ਨੇਹਾ ਕੱਕੜ ਦਾ ਲੋਕਾਂ ਨੂੰ ਕਰਾਰਾ ਜਵਾਬ


Updated: January 7, 2019, 1:37 PM IST
ਬ੍ਰੇਕਅਪ ਤੋਂ ਬਾਅਦ ਨੇਹਾ ਕੱਕੜ ਦਾ ਲੋਕਾਂ ਨੂੰ ਕਰਾਰਾ ਜਵਾਬ

Updated: January 7, 2019, 1:37 PM IST
ਬ੍ਰੇਕਅਪ ਤੋਂ ਬਾਅਦ ਨੇਹਾ ਕੱਕੜ (Neha Kakkar) ਡਿਪ੍ਰੈਸ਼ਨ 'ਚ ਚਲ ਰਹੀ ਹੈ। ਦੱਸ ਦਈੇਏ ਕਿ ਨੇਹਾ ਕੱਕੜ ਨੇ ਅਪਣੀ Instagram ਸਟੋਰੀ 'ਤੇ ਲਿਖਿਆ ਹੈ ਕਿ Yes I am in Depression ( ਹਾਂ, ਮੈਂ ਡਿਪ੍ਰੈਸ਼ਨ 'ਚ ਹਾਂ) । ਬਾਲੀਵੁਡ ਸਿੰਗਰ ਨੇਹਾ ਕੱਕੜ (Neha Kakkar) ਨੂੰ ਲੈ ਕੇ ਕੁੱਝ ਦਿਨ ਪਹਿਲਾਂ ਖਬਰ ਆਈ ਸੀ ਕਿ ਉਨ੍ਹਾਂ ਦਾ ਅਪਣੇ ਬਾਇਫ੍ਰੈਡ ਹਿਮਾਂਸ਼ ਕੋਹਲੀ (Himansh Kohli) ਨਾਲ ਬ੍ਰੇਕਅਪ ਹੋ ਚੁੱਕਿਆ ਹੈ।

ਨੇਹਾ ਕੱਕੜ (Neha Kakkar) ਨੇ ਬਿਨਾਂ ਕਿਸੇ ਪਰਵਾਹ ਕੀਤੇ ਅਪਣੇ ਕੰਮ 'ਚ ਮਨ ਲਗਾਏ ਰੱਖਿਆ ਅਤੇ ਬ੍ਰੇਕਅਪ 'ਤੇ ਜ਼ਿਆਦਾ ਫੋਕਸ ਨਹੀਂ ਕੀਤਾ। ਉਂਜ ਵੀ ਨੇਹਾ ਕੱਕੜ (Neha Kakkar) ਨੂੰ ਉਨ੍ਹਾਂ ਦੀ ਖੁਸ਼ਮਿਸਾਜ ਅਤੇ ਮਿਠੀ ਅਵਾਜ਼ ਲਈ ਜਾਣਿਆ ਜਾਂਦਾ ਹੈ। ਨੇਹਾ ਕੱਕੜ ਦੇ ਇੰਸਟਾਗਰਾਮ ਪੇਜ ਤੋਂ ਅਂਦਾਜਾ ਲਗਾਇਆ ਜਾ ਸਕਦਾ ਸੀ ਕਿ ਉਹ ਬ੍ਰੇਕਅਪ ਦੇ ਝਟਕੇ ਤੋਂ ਉਬਰ ਗਈਆਂ ਹੈ। ਪਰ ਹੁਣ ਨੇਹਾ ਕੱਕੜ (Neha Kakkar) ਦੀ ਚੌਂਕਾਉਣ ਵਾਲੀ ਇੰਸਟਾਗਰਾਮ ਸਟੋਰੀ ( Neha Kakkar Instagram ) ਸਾਹਮਣੇ ਆਈ ਹੈ। ਨੇਹਾ ਕੱਕੜ ਨੇ ਖੁੱਲ ਕੇ ਅਪਣੇ ਦਿਲ ਦੀ ਗੱਲ ਫੈਂਸ ਦੇ ਸਾਹਮਣੇ ਰੱਖ ਦਿਤੀ ਹੈ। ਨੇਹਾ ਕੱਕੜ ( Neha Kakkar ) ਨੇ ਅਪਣੇ ਇੰਸਟਾਗਰਾਮ ਅਕਾਉਂਟ 'ਤੇ ਲਿਖਿਆ ਹੈ: ਹਾਂ, ਮੈਂ ਡਿਪ੍ਰੈਸ਼ਨ 'ਚ ਹਾਂ। ਇਸ ਦੁਨੀਆਂ ਦੇ ਸਾਰੇ ਨੈਗਟਿਵ ਲੋਕਾਂ ਦਾ ਧੰਨਵਾਦ। ਤੁਸੀਂ ਮੈਨੂੰ ਜਿੰਦਗੀ ਦਾ ਸਭ ਤੋਂ ਖ਼ਰਾਬ ਦੌਰ ਦੇਣ ਵਿਚ ਸਫਲ ਰਹੇ ਮੁਬਾਰਕ ਹੋ, ਤੁਸੀਂ ਸਫਲ ਰਹੇ।

ਮੈਂ ਤੁਹਾਨੂੰ ਇਕ ਗੱਲ ਸਾਫ਼ ਕਰਨਾ ਦੇਣਾ ਚਾਹੁੰਗੀ ਕਿ ਅਜਿਹਾ ਕਿਸੇ ਇਕ ਜਾਂ ਦੋ ਲੋਕਾਂ ਦੀ ਵਜ੍ਹਾ ਨਾਲ ਨਹੀਂ ਹੈ, ਇਹ ਉਸ ਦੁਨੀਆਂ ਦੀ ਕਾਰਨ ਹੈ ਜੋ ਮੈਨੂੰ ਮੇਰੀ ਪਰਸਨਲ ਲਾਇਫ ਵੀ ਜੀਣ ਨਹੀਂ ਦੇ ਰਹੇ। ਇਸ ਤਰ੍ਹਾਂ ਨੇਹਾ ਕੱਕੜ ਨੇ ਉਨ੍ਹਾਂ ਦੀ ਪਰਸਨਲ ਲਾਇਫ 'ਚ ਦਖਲ ਦੇਣ ਵਾਲੇ ਲੋਕਾਂ ਦੀ ਚੰਗੀ ਖਬਰ ਲਈ। ਹਾਲਾਂਕਿ ਨੇਹਾ ਕੱਕੜ ਨੇ ਇੰਸਟਾਗਰਾਮ 'ਤੇ ਅਪਣੇ ਅਗਲੇ ਸ਼ੋਅ ਦੇ ਬਾਰੇ ਵੀ ਜਾਣਕਾਰੀ ਦਿਤੀ ਹੈ।
First published: January 7, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ