Home /News /entertainment /

Neha Kakkar: ਨੇਹਾ ਕੱਕੜ ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ, ਕਿਹਾ- ਮੈਨੂੰ ਤੁਹਾਡੇ ਲਈ ਹੋ ਰਿਹਾ ਅਫ਼ਸੋਸ

  • Share this:

Neha Kakkar Reply To Trollers: ਨੇਹਾ ਕੱਕੜ (Neha Kakkar) ਸਭ ਤੋਂ ਮਸ਼ਹੂਰ ਗਾਇਕਾਵਾਂ 'ਚੋਂ ਇਕ ਹੈ। ਫਿਲਮੀ ਗੀਤਾਂ ਵਿੱਚ ਆਪਣੀ ਆਵਾਜ਼ ਦੇਣ ਤੋਂ ਇਲਾਵਾ, ਉਹ ਸੋਲੋ ਐਲਬਮਾਂ ਨਾਲ ਵੀ ਦਰਸ਼ਕਾਂ ਦਾ ਮਨ ਮੋਹ ਲੈਂਦੀ ਹੈ। ਹਾਲ ਹੀ ਵਿੱਚ, ਨੇਹਾ ਨੂੰ ਮਸ਼ਹੂਰ ਗਾਇਕਾ ਫਾਲਗੁਨੀ ਪਾਠਕ ਦੇ ਆਈਕਾਨਿਕ ਗੀਤ ਮੈਂਨੇ ਪਾਇਲ ਹੈ ਛਨਕਈ ਦੇ ਰੀਮੇਕ ਨੂੰ ਰਿਲੀਜ਼ ਕਰਨ ਲਈ ਸੋਸ਼ਲ ਮੀਡੀਆ 'ਤੇ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਨੇਹਾ ਦੇ ਇਸ ਰੀਕ੍ਰਿਏਟਿਡ ਵਰਜ਼ਨ ਨੂੰ ਨੇਟੀਜ਼ ਨੇ ਨਾਪਸੰਦ ਕੀਤਾ ਹੈ, ਨਾਲ ਹੀ ਗਾਇਕਾ ਨੂੰ ਜੇਲ੍ਹ ਭੇਜਣ ਦੀ ਗੱਲ ਵੀ ਕਹੀ ਹੈ। ਇਸ ਦੌਰਾਨ ਨੇਹਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨੇਹਾ ਨੇ ਇਹ ਜਵਾਬ ਉਸ ਦੇ ਰੀਮਿਕਸਿੰਗ ਨੂੰ ਲੈ ਕੇ ਉੱਠੀਆਂ ਉਂਗਲਾਂ ਨੂੰ ਲੈ ਕੇ ਦਿੱਤਾ ਹੈ।

ਗਾਇਕ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤਾ ਹੈ, ਜਿਸ 'ਚ ਲਿਖਿਆ ਹੈ, ''ਇਸ ਦੁਨੀਆ 'ਚ ਬਹੁਤ ਘੱਟ ਲੋਕਾਂ ਕੋਲ ਉਹ ਸਭ ਕੁਝ ਹੈ ਜੋ ਮੇਰੇ ਕੋਲ ਹੈ। ਉਹ ਵੀ ਐਨੀ ਛੋਟੀ ਉਮਰ ਵਿੱਚ। ਪ੍ਰਸਿੱਧੀ, ਪਿਆਰ, ਅਣਗਿਣਤ ਸੁਪਰਹਿੱਟ ਗੀਤ, ਸੁਪਰ ਡੁਪਰ ਹਿੱਟ ਟੀਵੀ ਸ਼ੋਅ, ਵਿਸ਼ਵ ਟੂਰ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਦੇ ਪ੍ਰਸ਼ੰਸਕ!! ਤੁਸੀਂ ਜਾਣਦੇ ਹੋ ਕਿ ਮੈਨੂੰ ਇਹ ਸਭ ਮੇਰੀ ਪ੍ਰਤਿਭਾ, ਮੇਰੀ ਮਿਹਨਤ, ਮੇਰੇ ਜਨੂੰਨ ਅਤੇ ਸਕਾਰਾਤਮਕਤਾ ਦੇ ਕਾਰਨ ਮਿਲਿਆ ਹੈ। ਅੱਜ ਮੈਂ ਆਪਣੇ ਰੱਬ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਉਨ੍ਹਾਂ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਹੈ।''

ਉਸਨੇ ਅੱਗੇ ਲਿਖਿਆ, "ਧੰਨਵਾਦ!! ਮੈਂ ਰੱਬ ਦਾ ਸਭ ਤੋਂ ਪਿਆਰਾ ਬੱਚਾ ਹਾਂ..ਇੱਕ ਵਾਰ ਫਿਰ ਤੁਹਾਡਾ ਧੰਨਵਾਦ! ਮੈਂ ਤੁਹਾਡੇ ਸਾਰਿਆਂ ਲਈ ਜ਼ਿੰਦਗੀ ਭਰ ਦੀਆਂ ਖੁਸ਼ੀਆਂ ਲਈ ਪ੍ਰਾਰਥਨਾ ਕਰਦੀ ਹਾਂ।" ਨੇਹਾ ਦੇ ਇਸ ਪੋਸਟ 'ਤੇ ਸਾਰੇ ਸੈਲੇਬਸ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਸ ਦੇ ਪਤੀ ਰੋਹਨਪ੍ਰੀਤ ਨੇ ਲਿਖਿਆ, 'ਨੇਹਾ ਕੱਕੜ ਰਾਣੀ ਹੈ ਅਤੇ ਹਮੇਸ਼ਾ ਰਹੇਗੀ'। ਭਰਾ ਟੋਨੀ ਕੱਕੜ ਨੇ ਲਿਖਿਆ, 'ਸੱਚਮੁੱਚ ਰੱਬ ਦੀ ਸਭ ਤੋਂ ਪਿਆਰੀ ਬੱਚੀ'। ਇਨ੍ਹਾਂ ਤੋਂ ਇਲਾਵਾ ਟੀਵੀ ਅਦਾਕਾਰਾ ਸ਼ਰਧਾ ਆਰੀਆ, ਧਨਸ਼੍ਰੀ ਵਰਮਾ, ਗੀਤਾ ਫੋਗਾਟ ਸਮੇਤ ਹੋਰ ਮਸ਼ਹੂਰ ਹਸਤੀਆਂ ਨੇ ਵੀ ਇਸ ਪੋਸਟ 'ਤੇ ਪ੍ਰਤੀਕਿਰਿਆ ਦਿੱਤੀ ਹੈ।

Published by:Rupinder Kaur Sabherwal
First published:

Tags: Bollywood, Entertainment, Entertainment news, Neha Kakkar, Singer