Neha Kakkar-Shehnaaz Gill: ਬਿੱਗ ਬੌਸ 13 ਤੋਂ ਚਰਚਾ ਵਿੱਚ ਆਈ ਸ਼ਹਿਨਾਜ਼ ਗਿੱਲ (Shehnaaz Gill) ਅਤੇ ਨੇਹਾ ਕੱਕੜ (Neha Kakkar) ਪ੍ਰਸ਼ੰਸ਼ਕਾਂ ਲਈ ਪੰਜ ਦਸੰਬਰ ਨੂੰ ਖਾਸ ਤੋਹਫ਼ਾ ਲੈ ਹਾਜ਼ਿਰ ਹੋਣਗੇ। ਪੰਜਾਬ ਦੀ ਕੈਟਰੀਨਾ ਯਾਨਿ ਸ਼ਹਿਨਾਜ਼ ਇਨ੍ਹੀਂ ਦਿਨੀਂ ਚੈਟ ਸ਼ੋਅ 'ਦੇਸੀ ਵਾਈਬਜ਼' 'ਚ ਨਜ਼ਰ ਆ ਰਹੀ ਹੈ। ਉਸ ਦੇ ਸ਼ੋਅ 'ਚ ਕਈ ਵੱਡੇ ਕਲਾਕਾਰ ਨਜ਼ਰ ਆਉਂਦੇ ਹਨ, ਜਿਨ੍ਹਾਂ ਨਾਲ ਉਹ ਖੁੱਲ੍ਹ ਕੇ ਗੱਲ ਕਰਦੀ ਹੈ। ਦੱਸ ਦੇਈਏ ਕਿ ਇਸ ਸ਼ੋਅ ਤੋਂ ਇਲਾਵਾ ਸ਼ਹਿਨਾਜ਼ ਦਾ ਗੀਤ ਗਨੀ ਸਿਆਣੀ ਵੀ ਰਿਲੀਜ਼ ਹੋਣ ਜਾ ਰਿਹਾ ਹੈ। ਗਾਇਕਾ ਨੇਹਾ ਆਪਣੀ ਵਨ ਮਿੰਟ ਗੀਤ ਕਿਊਟੀ ਕਿਊਟੀ ਲੈ ਕੇ ਹਾਜ਼ਿਰ ਹੋਵੇਗੀ।
View this post on Instagram
ਦਰਅਸਲ, ਨੇਹਾ ਕੱਕੜ ਦਾ ਵਨ ਮਿੰਟ ਗੀਤ ਕਿਊਟੀ-ਕਿਊਟੀ ਪੰਜ ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਜਿਸਦੀ ਜਾਣਕਾਰੀ ਗਾਇਕਾ ਵੱਲੋਂ ਵੀਡੀਓ ਕਲਿੱਪ ਸ਼ੇਅਰ ਕਰ ਦਿੱਤੀ ਗਈ ਹੈ। ਤੁਸੀ ਵੀ ਵੇਖੋ ਇਹ ਵੀਡੀਓ...
View this post on Instagram
ਸ਼ਹਿਨਾਜ਼ ਗਿੱਲ ਦੀ ਗੱਲ ਕਰਿਏ ਤਾਂ ਉਹ ਐਮਸੀ ਸਕਵਾਇਰ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਉਸਦੇ ਗੀਤ ਦਾ ਟਾਈਟਲ 'ਗਨੀ ਸਿਆਣੀ' ਹੈ। ਐਮਸੀ ਸਕਵੇਅਰ ਅਤੇ ਸ਼ਹਿਨਾਜ਼ ਗਿੱਲ ਦਾ ਇਹ ਨਵਾਂ ਗੀਤ 5 ਦਸੰਬਰ ਨੂੰ ਰਿਲੀਜ਼ ਹੋਵੇਗਾ। ਜਦੋਂ ਤੋਂ ਇਸ ਗੀਤ ਦਾ ਪੋਸਟਰ ਸਾਹਮਣੇ ਆਇਆ ਹੈ, ਪ੍ਰਸ਼ੰਸਕ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਗੀਤ ਵਿੱਚ ਸ਼ਹਿਨਾਜ਼ ਗਿੱਲ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Neha Kakkar, Pollywood, Punjabi singer, Shehnaz Gill, Singer